IND VS NZ 3rd ODI: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡਿਆ ਗਿਆ ਵਨਡੇ ਸੀਰੀਜ਼ ਦਾ ਤੀਜਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਨਿਊਜ਼ੀਲੈਂਡ ਨੇ ਸੀਰੀਜ਼ 1-0 ਨਾਲ ਜਿੱਤੀ। ਕ੍ਰਾਈਸਟਚਰਚ ਦੇ ਹੇਗਲੇ ਓਵਲ ‘ਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਤੀਜਾ ਵਨਡੇ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਟੀਮ ਇੰਡੀਆ 47.3 ਓਵਰਾਂ ‘ਚ 219 ਦੌੜਾਂ ‘ਤੇ ਸਿਮਟ ਗਈ। ਵਾਸ਼ਿੰਗਟਨ ਸੁੰਦਰ (51) ਨੇ ਅਰਧ ਸੈਂਕੜਾ ਜੜਿਆ ਜਦਕਿ ਸ਼੍ਰੇਅਸ ਅਈਅਰ ਨੇ 49 ਦੌੜਾਂ ਬਣਾਈਆਂ। ਜਵਾਬ ‘ਚ ਨਿਊਜ਼ੀਲੈਂਡ
ਨੇ 18 ਓਵਰਾਂ ‘ਚ 1 ਵਿਕਟ ਗੁਆ ਕੇ 104 ਦੌੜਾਂ ਬਣਾ ਲਈਆਂ ਸੀ। ਡੇਵੋਨ ਕੋਨਵੇ ਨੇ 38 ਦੌੜਾਂ ਬਣਾਈਆਂ ਅਤੇ ਕਪਤਾਨ ਕੇਨ ਵਿਲੀਅਮਸਨ ਖਾਤਾ ਖੋਲ੍ਹੇ ਬਿਨਾਂ ਹੀ ਕ੍ਰੀਜ਼ ‘ਤੇ ਸੀ। ਫਿਨ ਐਲਨ ਨੂੰ ਉਮਰਾਨ ਮਲਿਕ ਨੇ 57 ਦੌੜਾਂ ਬਣਾ ਕੇ ਆਊਟ ਕੀਤਾ। ਇਸ ਤੋਂ ਬਾਅਦ ਮੀਂਹ ਕਾਰਨ ਖੇਡ ਸੰਭਵ ਨਹੀਂ ਹੋ ਸਕੀ। ਦੂਜਾ ਵਨਡੇ ਵੀ ਮੀਂਹ ਕਾਰਨ ਰੱਦ ਕਰਨਾ ਪਿਆ। ਨਿਊਜ਼ੀਲੈਂਡ ਨੇ ਸੀਰੀਜ਼ 1-0 ਨਾਲ ਜਿੱਤ ਲਈ ਹੈ।
ਜੇਕਰ ਤੀਜੇ ਵਨਡੇ ਵਿੱਚ ਦੋ ਓਵਰ ਹੋਰ ਹੁੰਦੇ ਤਾਂ ਨਿਊਜ਼ੀਲੈਂਡ ਦੀ ਜਿੱਤ ਹੁੰਦੀ। ਕਿਸੇ ਵੀ ਵਨਡੇ ਮੈਚ ‘ਚ ਫੈਸਲਾ ਲੈਣ ਲਈ ਦੋਹਾਂ ਪਾਰੀਆਂ ‘ਚ ਘੱਟੋ-ਘੱਟ 20-20 ਓਵਰਾਂ ਦੀ ਖੇਡ ਹੋਣੀ ਜ਼ਰੂਰੀ ਹੈ। ਜਦੋਂ ਖੇਡ ਨੂੰ ਰੋਕਿਆ ਗਿਆ ਤਾਂ ਕੀਵੀ ਡਕਵਰਥ-ਲੁਈਸ ਵਿਧੀ ਦੇ ਤਹਿਤ 50 ਦੌੜਾਂ ਅੱਗੇ ਸਨ, ਪਰ 20 ਓਵਰ ਪੂਰੇ ਨਾ ਹੋਣ ਕਾਰਨ ਨਤੀਜਾ ਨਿਰਣਾਇਕ ਰਿਹਾ।
ਇਹ ਵੀ ਪੜ੍ਹੋ: Shubh ਨੇ ਕੀਤਾ ਸਾਲ 2023 ‘ਚ ਰਿਲੀਜ਼ ਹੋਣ ਵਾਲੀ ਪਹਿਲੀ ਐਲਬਮ ਦਾ ਐਲਾਨ, ਹੈਰਾਨ ਹੋਏ ਫੈਨਸ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h