ਪ੍ਰਧਾਨ ਮੰਤਰੀ ਨਰਿੰਦਰ ਮੋਦੀ 11 ਨਵੰਬਰ ਨੂੰ ਬੈਂਗਲੁਰੂ ਦੇ ਕੇਮਪੇਗੌੜਾ (Kempegowda) ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ 2 ਦਾ ਉਦਘਾਟਨ ਕਰਨਗੇ। ਦੱਸ ਦਈਏ ਕਿ ਇਹ ਲਗਪਗ 5000 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ।
ਬੈਂਗਲੁਰੂ ਏਅਰਪੋਰਟ ਦੇ ਟਰਮੀਨਲ-2 ਦੇ ਉਦਘਾਟਨ ਤੋਂ ਪਹਿਲਾਂ ਏਅਰਪੋਰਟ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਪੂਰੇ ਟਰਮੀਨਲ ਨੂੰ ਸੁਨਹਿਰੀ ਰੰਗਾਂ ਨਾਲ ਡਿਜਾਇਨ ਕੀਤਾ ਗਿਆ ਹੈ।
Terminal 2 ਨੂੰ ਬੈਂਗਲੁਰੂ ਦੇ ਗਾਰਡਨ ਸਿਟੀ ਨੂੰ ਸ਼ਰਧਾਂਜਲੀ ਵਜੋਂ ਤਿਆਰ ਕੀਤਾ ਗਿਆ ਹੈ। ਇਸ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਲੋਕ ਏਅਰਪੋਰਟ ‘ਤੇ ਨਹੀਂ ਸਗੋਂ ਕਿਸੇ ਬਾਗ ‘ਚ ਸੈਰ ਕਰ ਰਹੇ ਹੋਣ।
Terminal 2 ‘ਤੇ ਕਾਊਂਟਰਾਂ ਨੂੰ ਸੰਭਾਲਣ ਦੇ ਨਾਲ-ਨਾਲ ਚੈੱਕ-ਇਨ ਅਤੇ ਇਮੀਗ੍ਰੇਸ਼ਨ ਦੀ ਥਾਂ ਨੂੰ ਦੁੱਗਣਾ ਕੀਤਾ ਜਾ ਸਕਦਾ ਹੈ। ਇਹ ਮੌਜੂਦਾ 2.5 ਕਰੋੜ ਤੋਂ ਸਾਲਾਨਾ ਲਗਪਗ 5-6 ਕਰੋੜ ਯਾਤਰੀਆਂ ਨੂੰ ਸੰਭਾਲਣ ਦੇ ਯੋਗ ਹੋਵੇਗਾ।
ਦੇਖਣ ‘ਚ ਇਹ ਬਹੁਤ ਆਲੀਸ਼ਾਨ ਲੱਗ ਰਿਹਾ ਹੈ ਅਤੇ ਟਰਮੀਨਲ ਦਾ ਕੁੱਲ ਖੇਤਰਫਲ 2,55,645 ਵਰਗ ਮੀਟਰ ਹੈ ਜਿਸ ਵਿੱਚ 17 ਸੁਰੱਖਿਆ ਚੈੱਕ-ਇਨ ਲੇਨਾਂ ਹਨ। ਇੰਨਾ ਹੀ ਨਹੀਂ ਇਸਦੇ ਗੇਟ ਲਾਉਂਜ (gate lounge) ਵਿੱਚ 5,932 ਯਾਤਰੀ ਬੈਠ ਸਕਦੇ ਹਨ।
ਟਰਮੀਨਲ ਦੇ ਅੰਦਰ ਅਤੇ ਬਾਹਰ ਹਰਿਆਲੀ ਵੀ ਦੇਖਣ ਨੂੰ ਮਿਲ ਸਕਦੀ ਹੈ। ਟਰਮੀਨਲ ਦੇ ਡਿਜ਼ਾਈਨ ਲਈ, ਅਮਰੀਕੀ ਆਰਕੀਟੈਕਚਰ ਫਰਮ ਸਕਿਡਮੋਰ, ਓਵਿੰਗਜ਼ ਐਂਡ ਮੈਰਿਲ (SOM) ਨੂੰ ਚੁਣਿਆ ਗਿਆ ਸੀ।
ਪੀਐਮ ਮੋਦੀ 11 ਨਵੰਬਰ ਨੂੰ SBC ਰੇਲਵੇ ਸਟੇਸ਼ਨ ਤੋਂ ਹਾਈ-ਸਪੀਡ ਵੰਦੇ ਭਾਰਤ (ਚੇਨਈ-ਮੈਸੂਰ-ਬੰਗਲੌਰ) ਰੇਲਗੱਡੀ ਦੀ ਸ਼ੁਰੂਆਤ ਸਮੇਤ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਜਾ ਰਹੇ ਹਨ।
ਇਹ ਵੀ ਪੜੋ: PM Kisan Yojana Update : ਇਸ ਦਿਨ ਜਾਰੀ ਕੀਤੀ ਜਾਵੇਗੀ PM Kisan ਦੀ 13ਵੀਂ ਕਿਸ਼ਤ, ਈ-ਕੇਵਾਈਸੀ ਤੋਂ ਇਲਾਵਾ ਕਰ ਲਓ ਇਹ ਜ਼ਰੂਰੀ ਕੰਮ
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h
iOS: https://apple.co/3F63oER