ਦੱਖਣੀ ਕੋਰੀਆ ‘ਚ ਘੱਟਦੀ ਆਬਾਦੀ ਸਰਕਾਰ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ।ਸੰਕਟ ਕਾਰਨ ਸਰਕਾਰ ਆਬਾਦੀ ਵਧਾਉਣ ਲਈ ਕਈ ਸਕੀਮਾਂ ਚਲਾ ਰਹੀ ਹੈ।ਇਸ ਲੜੀ ‘ਚ ਸਿਓਲ ‘ਚ ਸਥਿਤ ਦੱਖਣੀ ਕੋਰੀਆਈ ਕੰਪਨੀ ਬੋਯੰਗ ਗਰੁੱਪ ਆਪਣੇ ਕਰਮਚਾਰੀਆਂ ਨੂੰ ਹਰ ਵਾਰ ਬੱਚੇ ਦੇਜਨਮ ‘ਤੇ 75,000 ਡਾਲਰ (ਭਾਰਤੀ ਕਰੰਸੀ ਮੁਤਾਬਕ 62 ਲੱਖ ਤੋਂ ਵੱਧ) ਦਾ ਬੋਨਸ ਦੇ ਰਹੀ ਹੈ।ਕੰਪਨੀ ਨੇ ਇਹ ਫੈਸਲਾ ਦੇਸ਼ ਦੀ ਬਹੁਤ ਘੱਟ ਜਨਮ ਦਰ ਨੂੰ ਸੁਧਾਰਨ ਲਈ ਲਿਆ ਹੈ।
ਕੰਪਨੀ ਨੇ ਕਿਹਾ ਹੈ ਕਿ ਇਸ ਯੋਜਨਾ ਦਾ ਲਾਭ ਪੁਰਸ਼ ਅਤੇ ਔਰਤਾਂ ਦੋਵਾਂ ਨੂੰ ਮਿਲੇਗਾ।ਦੱਸਣਯੋਗ ਹੈ ਕਿ ਦੱਖਣੀ ਕੋਰੀਆ ‘ਚ ਦੁਨੀਆ ‘ਚ ਸਭ ਤੋਂ ਘੱਟ ਪ੍ਰਜਨਨ ਦਰ ਹੈ ਕਿਉਂਕਿ ਜ਼ਿਆਦਾਤਰ ਔਰਤਾਂ ਆਪਣੇ ਕਰੀਅਰ ਅਤੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਤੀ ਖਰਚੇ ਨੂੰ ਲੈ ਕੇ ਚਿੰਤਤ ਹਨ ਅਤੇ ਉਨ੍ਹਾਂ ਨੇ ਬੱਚੇ ਪੈਦਾ ਨਾ ਕਰਨ ਜਾਂ ਬੱਚੇ ਪੈਦਾ ਕਰਨ ‘ਚ ਦੇਰੀ ਕਰਨ ਦਾ ਫੈਸਲਾ ਕੀਤਾ ਹੈ।
ਇਸ ਬਰਥ ਪ੍ਰੋਗਰਾਮ ਦੇ ਹਿੱਸੇ ਵਜੋਂ, ਬੋਯੰਗ ਗਰੁੱਪ ਨੇ ਉਨ੍ਹਾਂ ਕਰਮਚਾਰੀਆਂ ਲਈ ਬੋਨਸ ਵਧਾ ਦਿੱਤਾ ਹੈ, ਜਿਨ੍ਹਾਂ ਦੇ 2021 ਤੋਂ ਬਾਅਦ ਬੱਚੇ ਪੈਦਾ ਹੋਏ ਹਨ।ਅਜਿਹੇ 70 ਕਰਮਚਾਰੀ ਹਨ ਜੋ 2021 ਤੋਂ ਹੁਣ ਮਾਪੇ ਬਣੇ ਹਨ ਅਤੇ ਕੰਪਨੀ ਆਪਣੇ ਇਨ੍ਹਾਂ ਕਰਮਚਾਰੀਆਂ ਨੂੰ 5.25 ਮਿਲੀਅਨ ਡਾਲਰ (ਕਰੀਬ 43 ਕਰੋੜ ਰੁ,) ਨਕਦ ਵੰਡਣ ਦੀ ਤਿਆਰੀ ਕਰ ਰਹੀ ਹੈ।ਚੀਨ ਅਤੇ ਜਾਪਾਨ ਵਾਂਗ ਦੱਖਣੀ ਕੋਰੀਆ ਵੀ ਘੱਟਦੀ ਜਨਮ ਦਰ ਦੇ ਮਾੜੇ ਪ੍ਰਭਾਵਾਂ ਨਾਲ ਜੂਝ ਰਿਹਾ ਹੈ।