Saudi Arab Visa: ਸਾਊਦੀ ਅਰਬ ਵੱਲੋਂ ਇੱਕ ਹੁਕਮ ਜਾਰੀ ਕੀਤਾ ਗਿਆ ਹੈ ਦੱਸ ਦੇਈਏ ਕਿ ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਨੇ 14 ਦੇਸ਼ਾਂ ਲਈ ਵੀਜ਼ਾ ਸੇਵਾਵਾਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤੀਆਂ ਹਨ।
ਇਨ੍ਹਾਂ ਦੇਸ਼ਾਂ ਵਿੱਚ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਸ਼ਾਮਲ ਹਨ। ਉਮਰਾਹ, ਕਾਰੋਬਾਰ ਅਤੇ ਪਰਿਵਾਰਕ ਮੁਲਾਕਾਤਾਂ ਲਈ ਵੀਜ਼ਾ ਜੂਨ ਦੇ ਅੱਧ ਤੱਕ ਪਾਬੰਦੀਸ਼ੁਦਾ ਰਹਿ ਸਕਦੇ ਹਨ। ਇਸ ਸਮੇਂ ਦੌਰਾਨ, ਹੱਜ ਯਾਤਰਾ ਮੱਕਾ ਵਿੱਚ ਹੋਵੇਗੀ।
ਜਾਣਕਾਰੀ ਅਨੁਸਾਰ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਲੋਕਾਂ ਨੂੰ ਪੂਰੀ ਰਜਿਸਟ੍ਰੇਸ਼ਨ ਤੋਂ ਬਿਨਾਂ ਹੱਜ ਕਰਨ ਤੋਂ ਰੋਕਿਆ ਜਾ ਸਕੇ। ਹਾਲਾਂਕਿ, ਜਿਨ੍ਹਾਂ ਕੋਲ ਉਮਰਾਹ ਵੀਜ਼ਾ ਹੈ, ਉਹ 13 ਅਪ੍ਰੈਲ ਤੱਕ ਸਾਊਦੀ ਅਰਬ ਪਹੁੰਚ ਸਕਦੇ ਹਨ। ਇਸ ਸਾਲ ਹੱਜ ਯਾਤਰਾ 4 ਜੂਨ ਤੋਂ 9 ਜੂਨ ਤੱਕ ਹੋਵੇਗੀ।
ਰਿਪੋਰਟਾਂ ਅਨੁਸਾਰ, ਪ੍ਰਭਾਵਿਤ ਯਾਤਰੀਆਂ ਨੂੰ ਨਵੇਂ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਜੇਕਰ ਕੋਈ ਵਿਅਕਤੀ ਇਸ ਹੁਕਮ ਦੀ ਉਲੰਘਣਾ ਕਰਦਾ ਹੈ, ਤਾਂ ਉਸਦੇ ਸਾਊਦੀ ਅਰਬ ਵਿੱਚ ਦਾਖਲੇ ‘ਤੇ ਅਗਲੇ ਪੰਜ ਸਾਲਾਂ ਲਈ ਪਾਬੰਦੀ ਲਗਾਈ ਜਾ ਸਕਦੀ ਹੈ।