ਮਲੋਟ ਸਿਵਲ ਹਸਪਤਾਲ ਵਿਚ ਜਾਅਲੀ ਰਸ਼ੀਦਾਂ ਦੇ ਬਲਬੂਤੇ ਕਈ ਵਿਅਕਤੀਆਂ ਦੇ ਡੋਪ ਟੈਸਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਹਾਲ ਹੀ ਵਿਚ ਅਜਿਹੇ ਪੰਜ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ ਜਿਨ੍ਹਾਂ ਦੇ ਹੋਏ ਡੋਪ ਟੈਸਟਾਂ ਨਾਲ ਜਾਅਲੀ ਹੂਬਹੂ ਸਰਕਾਰੀ ਵਰਗੀਆਂ ਰਸੀਦਾ ਲਾਈਆਂ ਗਈਆਂ ਹਨ। ਜਾਂਚ ਵਿਚ ਸਾਹਮਣੇ ਆਇਆ ਕਿ ਸ਼ਹਿਰ ਦੇ ਇਕ ਗਨ ਹਾਊਸ ਵੱਲੋਂ ਡੋਪ ਟੈਸਟ ਲਈ ਭਰੀ ਜਾਂਦੀ ਹੈ। ਉਕਤ ਮਾਮਲੇ ਦੇ ਸਾਹਮਣੇ ਆਉਣ ਨਾਲ ਸਰਕਾਰ ਦੀ ਭ੍ਰਿਸਟਾਚਾਰ ਵਿਰੋਧੀ ਲਹਿਰ ਦੀ ਫੂਕ ਕੱਢ ਦਿੱਤੀ ਹੈ ਭਾਵੇ ਇਸ ਮਾਮਲੇ ਤੇ ਕਈ ਰਸੀਦਾਂ ਜਾਅਲੀ ਲੱਗਣ ਦੀ ਪੁਸ਼ਟੀ ਵੀ ਹੋ ਗਈ ਹੈ। ਉਧਰ ਇਸ ਮਾਮਲੇ ਤੇ ਜਿਥੇ ਕੁਝ ਲੋਕਾਂ ਬਚਾਉਣ ਦੀਆਂ ਕੋਸ਼ਿਸ਼ਾ ਹਨ। ਜਿਸ ਕਰਕੇ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਅਸਲਾ ਧਾਰਕਾਂ ਦੇ ਲਾਇਸੰਸ ਨਵਿਆਉਣ ਦੇ ਲਈ ਡੋਪ ਟੈਸਟ ਰਿਪੋਰਟ ਲਾਜ਼ਮੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਰਕਾਰ ਦੇ ਹੁਕਮਾਂ ਤੇ ਸਰਕਾਰੀ ਹਸਪਤਾਲਾਂ ਵਿਚ 1500 ਰੁਪਏ ਦੀ ਸਰਕਾਰੀ ਰਸੀਦ ਕੱਟੀ ਜਾਂਦੀ ਹੈ। ਜਿਸ ਤੋਂ ਬਾਅਦ ਡੋਪ ਟੈਸਟ ਸਬੰਧੀ ਹਸਪਤਾਲ ਵੱਲੋਂ ਰਿਪੋਰਟ ਜਾਰੀ ਕੀਤੀ
ਜਾਂਦੀ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਵੱਲੋਂ ਮਹੀਨਾਵਰ ਡੋਪ ਟੈਸਟਾਂ ਅਤੇ ਰਸੀਦਾਂ ਦਾ ਮਿਲਾਨ ਕੀਤਾ ਜਾਂਦਾ ਹੈ ਉਕਤ ਮਾਮਲਾ ਵੀ ਉਸ ਵਕਤ ਸਾਹਮਣੇ ਆਇਆ ਜਦ ਡੋਪ ਟੈਸ਼ਟ ਕਰਨ ਲਈ ਲੇਬ ਟੈਕਨੀਸ਼ੀਅਨ ਨੇ ਕੱਟੀਆਂ ਰਸ਼ੀਦਾਂ ਨਾਲ ਹੋਏ ਡੋਪ ਟੈਸਟਾਂ ਦਾ ਮਿਲਾਣ ਕੀਤਾ ਤਾਂ ਮਹਿਕਪ੍ਰੀਤ ਸਿੰਘ ਨਾਮਕ ਇਕ ਵਿਅਕਤੀ ਦੀ ਰਸੀਦ ਜਾਅਲੀ ਪਾਈ ਗਈ।
ਵਿਭਾਗ ਨੇ ਵੇਖਿਆ ਕਿ ਉਕਤ ਵਿਅਕਤੀ ਦੀ ਜੋ ਰਸੀਦ ਮਿਤੀ 7 ਜਨਵਰੀ 2025 ਨੂੰ ਕੱਟੀ ਹੈ ਉਹ ਵਿਭਾਗ ਦੇ ਰਿਕਾਰਡ ਵਿਚ ਕਿਤੇ ਨਹੀਂ। ਜਦ ਕਿ ਫਰਜ਼ੀ ਨੰਬਰ ਪਾਕੇ ਬਿੱਲਕੁੱਲ ਹੂਬੂਹ ਕੰਪਿਊਟਰ ਵਿਚੋਂ ਰਸੀਦ ਕੱਢੀ ਗਈ ਹੈ ਇਸ ਮਾਮਲੇ ਤੇ ਐਲ ਟੀ ਪਵਨ ਸ਼ਰਮਾ ਨੇ ਜਦੋਂ ਪਿਛਲੇ ਰਿਕਾਰਡ ਦਾ ਮਿਲਾਨ ਕੀਤਾ ਤਾਂ ਪਤਾ ਲੱਗਾ ਕਿ ਜਸਪ੍ਰੀਤ ਸਿੰਘ, ਹਰਪਾਲ ਸਿੰਘ, ਰੁਪਿੰਦਰ ਕੌਰ ਅਤੇ ਮਨਵੀਰ ਸਿੰਘ ਦੀਆਂ ਜੋ ਰਸੀਦਾਂ ਕੱਟੀਆਂ ਹਨ ਉਹ ਵੀ ਜਾਅਲੀ ਹਨ। ਇਸ ਮਾਮਲੇ ਤੇ ਹਸਪਤਾਲ ਵੱਲੋਂ ਜਦੋਂ
ਮਹਿਕਪ੍ਰੀਤ ਸਿੰਘ ਨੂੰ ਬੁਲਾ ਕਿ ਪੁੱਛਿਆ ਤਾਂ ਉਸਨੇ ਮਲੋਟ ਦੇ ਇਕ ਗੰਨ ਹਾਉਸ ਦੇ ਮਾਲਕ ਦਾ ਨਾਮ ਲੈਕੇ ਦੱਸਿਆ ਕਿ ਇਹ ਰਸੀਦ ਲਈ ਉਹਨਾਂ ਪੈਸੇ ਲਏ ਸੀ ਅਤੇ ਬਾਅਦ ਵਿਚ ਇਹ ਰਸੀਦ ਉਸਨੂੰ ਦੇ ਦਿੱਤੀ। ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਜਦੋਂ ਉਕਤ ਗੰਨ ਹਾਉਸ ਮਾਲਕ ਨੂੰ ਪੁੱਛਗਿੱਛ ਲਈ ਬੁਲਾਇਆ ਤਾਂ ਉਸਨੇ ਇਹ ਸਾਰਾ ਭਾਂਡਾ ਆਪਣੇ ਇਕ ਕਰਮਚਾਰੀ ਰਾਜਨ ਪੁੱਤਰ ਅਮਰ ਰਾਮ ਵਾਸੀ ਮਲਟ ਸਿਰ ਭੰਨ ਦਿੱਤਾ।
ਇਨਾ ਹੀ ਨਹੀਂ ਉਕਤ ਮਾਲਕ ਨੇ ਆਪਣ ਖਹਿੜਾ ਛਡਾਉਣ ਲਈ ਮਾਮਲੇ ਨੂੰ ਰਫ਼ਾ ਦਫ਼ਾ ਕਰਨ ਦੀ ਕੋਸ਼ਿਸ਼ ਕੀਤੀ
ਅਤੇ ਉਕਤ ਕਰਮਚਾਰੀ ਵੱਲੋਂ ਇਕ ਲਿਖਤੀ ਅਰਜ਼ੀ ਲੈ ਲਈ ਕਿ ਇਹ ਜਾਅਲੀ ਰਸੀਦਾਂ ਉਸਨੇ ਬਣਵਾਈਆਂ ਹਨ। ਜਾਣਕਾਰੀ ਅਨੁਸਾਰ ਉਕਤ ਗੰਨ ਹਾਊਸ ਮਾਲਕ ਵੱਲੋਂ ਇਸ ਸਬੰਧੀ 5 ਰਸੀਦਾਂ ਦੇ 7500 ਸਰਕਾਰ ਦੇ ਖਜਾਨੇ ਵਿਚ ਜਮਾਂ ਕਰਾਕੇ ਮਾਮਲੇ ਨੂੰ ਆਪਣੇ ਗਲੋਂ ਲਾਹੁਣ ਦੀ ਕੋਸ਼ਿਸ਼ ਕੀਤੀ।
ਉਧਰ ਸਿਵਲ ਹਸਪਤਾਲ ਮਲੋਟ ਦੇ ਐਲ ਟੀ ਪਵਨ ਸ਼ਰਮਾ ਵੱਲੋਂ ਇਸ ਸਬੰਧੀ ਐਸ ਐਮ ਓ ਮਲੋਟ ਸੁਨੀਲ ਬਾਂਸਲ ਅਤੇ ਸਿਵਲ ਸਰਜਨ ਦਫਤਰ ਸ੍ਰੀ ਮੁਕਤਸਰ ਸਾਹਿਬ ਅਤੇ ਸਿਟੀ ਪੁਲਸ ਸਮੇਤ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤਾਂ ਦੇਕੇ ਉਕਤ ਮਾਮਲੇ ਤੇ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਮਾਮਲੇ ਸਬੰਧੀ ਜਦ ਗੰਨ ਹਾਉਸ ਮਾਲਕ ਗੋਪਾਲ ਸੋਨੀ ਨਾਲ ਗੱਲ
ਕੀਤੀ ਤਾਂ ਉਸਦਾ ਕਹਿਣਾ ਸੀ ਕਿ ਮੁਲਾਜਮ ਨੇ ਗਲਤ ਕੀਤਾ ਹੈ ਜਿਸ ਲਈ ਉਸਨੇ ਵਿਭਾਗ ਨੂੰ ਲਿਖਤੀ ਤੌਰ ਤੇ ਵੀ ਦੇ ਦਿੱਤਾ ਹੈ।
ਉਧਰ ਇਸ ਮਾਮਲੇ ਤੇ ਸਿਵਲ ਸਰਜਨ ਡਾ. ਜਗਦੀਪ ਚਾਵਲਾ ਨੇ ਹਮੇਸ਼ਾਂ ਵਾਂਗ ਉਕਤ ਮਾਮਲੇ ਸਬੰਧੀ ਆਪਣੀ ਅਨਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਮਾਮਲਾ ਅਜੇ ਤੱਕ ਉਨਾਂ ਦੇ ਧਿਆਨ ਵਿਚ ਨਹੀਂ ਆਇਆ ਉਨਾਂ ਕਿਹਾ ਕਿ ਜੇਕਰ ਇਸ ਸਬੰਧੀ ਤੁਹਾਡੇ ਕੋਲ ਕੋਈ ਜਾਣਕਾਰੀ ਹੈ ਤਾਂ ਮੈਨੂੰ ਭੇਜ ਦਿਓ ਮੈਂ ਕਾਰਵਾਈ ਕਰਾਵਾਂਗਾ। ਐਸ ਐਮ ਓ ਡਾ ਸੁਨੀਲ ਬਾਂਸਲ ਨੇ ਕਿਹਾ ਕਿ ਐਲ ਟੀ ਵੱਲੋਂ ਦਿੱਤੀ ਗਈ ਸ਼ਕਾਇਤ ਦੇ ਅਧਾਰ ਤੇ ਵਿਭਾਗ ਦੇ ਅਧਿਕਾਰੀਆ ਕਾਰਵਾਈ ਲਈ ਭੇਜ਼ ਦਿੱਤਾ ਗਿਆ ਹੈ।