ਪਿਛਲੇ ਕੁਝ ਸਾਲਾਂ ‘ਚ ਭਾਰਤ ‘ਚ ਬਹੁਤ ਤੇਜ਼ੀ ਨਾਲ ਡਿਜੀਟਲ ਕ੍ਰਾਂਤੀ ਆਈ ਹੈ। ਹੁਣ ਲੋਕ ਰਾਸ਼ਨ ਤੋਂ ਲੈ ਕੇ ਕਪੜੇ ਤੱਕ ਆਨਲਾਈਨ ਖਰੀਦ ਰਹੇ ਹਨ। ਇਸ ਨਾਲ ਜਿਥੇ ਸਾਡਾ ਟਾਇਮ ਬਚਦਾ ਹੈ ਉਥੇ ਹੀ ਕਈ ਵਾਰ ਸਾਨੂੰ ਘੱਟ ਕੀਮਤ ‘ਤੇ ਕਈ ਵਾਰ ਚੰਗੀ ਚੀਜ਼ ਖਰੀਦਣ ਨੂੰ ਮਿਲ ਜਾਂਦੀ ਹੈ। ਜਿਸ ਨਾਲ ਸਮੇਂ ਦੇ ਨਾਲ-ਨਾਲ ਪੈਸੇ ਦੀ ਵੀ ਬਚਤ ਹੁੰਦੀ ਹੈ। ਇਸਦੇ ਨਾਲ ਹੀ ਸਾਨੂੰ ਆਨਲਾਇਨ ਕੁਝ ਅਜਿਹੇ ਡਿਸਕਾਉਂਟ ਵੀ ਦੇਖਣ ਨੂੰ ਮਿਲਦੇ ਹਨ ਜੋ ਸ਼ਾਇਦ ਸਾਨੂੰ ਮਾਰਕਿਟ ‘ਚ ਦੇਖਣ ਨੂੰ ਨਾ ਮਿਲਣ। ਸ਼ਾਇਦ ਇਸੇ ਕਾਰਨ ਆਨਲਾਇਨ ਮਾਰਕਿਟ ਦਾ ਰੁਝਾਨ ਬੜੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ। ਇਸੇ ਦਾ ਫਾਇਦਾ ਚੁੱਕ ਕੁਝ ਹੈਕਰ ਤੁਹਾਨੂੰ ਲੁੱਟਣ ਦੀ ਤਿਆਰੀ ਕਰ ਰਹੇ ਹਨ। ਉਹ ਭੋਲੇ-ਭਾਲੇ ਲੋਕਾਂ ਨੂੰ ਨਵੇਂ-ਨਵੇਂ ਤਰੀਕਿਆਂ ਨਾਲ ਲੁੱਟਣ ਦੀ ਪਲੈਨਿੰਗ ਕਰ ਰਹੇ ਹਨ।
ਕਿਉਂ ਵੱਧ ਰਹੇ ਹਨ ਇਹ ਮਾਮਲੇ
ਭਾਰਤ ‘ਚ ਵੱਧ ਰਹੇ ਆਨਲਾਇਨ ਥੋਖਾਧੜੀ ਦੇ ਦੋ ਮੁੱਖ ਕਾਰਨ ਹਨ। ਪਹਿਲਾਂ ਇਥੇ ਦੇ ਲੋਕਾਂ ‘ਚ ਜਾਗਰੁਕਤਾ ਦੀ ਕਮੀ ਹੈ। ਖਾਸ ਕਰ ਕੇ ਆਨਲਾਇਨ ਫਰਾਡ ਮਾਮਲੇ ‘ਚ ਇਸ ਦੀ ਕਮੀ ਹੈ। ਲੋਕ ਜ਼ਿਆਦਾ ਤਰ ਲੋਕ ਪਾਸਬੁੱਕ ਤੋਂ ਸਿਧਾ ਮੋਬਾਇਲ ਬੈਕਿੰਗ ਦਾ ਇਸਤੇਮਾਲ ਕਰ ਰਹੇ ਹਨ। ਦੂਜਾ ਮੁੱਖ ਕਾਰਨ ਭਾਰਤ ‘ਚ ‘ਕਾਰਗਰ ਡੇਟਾ ਪ੍ਰਾਇਵੇਸੀ ਕਾਨੂੰਨ’ ਦਾ ਨਾ ਹੋਣਾ ਹੈ। ਇਸਦਾ ਫਾਇਦਾ ਚੁੱਕ ਹੈਕਰ ਲੋਕਾਂ ਦਾ ਡਾਟਾ ਚੁਰਾ ਲੈਂਦੇ ਹਨ ਤੇ ਇਸ ਨੂੰ ਡਾਰਕ ਨੈੱਟ ‘ਤੇ ਵੇਚ ਦਿੱਤਾ ਜਾਂਦਾ ਹੈ। ਉਥੋਂ ਲੋਕਾਂ ਦਾ ਡਾਟਾ ਖਰੀਦ ਇਹ ਫਰਾਡ ਲੋਕਾਂ ਦਾ ਬੈਂਕ ਖਾਤਾ ਖਾਲੀ ਕਰ ਦਿੰਦੇ ਹਨ।
ਕਿਵੇਂ ਹੁੰਦੇ ਹਨ ਲੋਕ ਠੱਗੀ ਦਾ ਸ਼ਿਕਾਰ
ਸਾਇਬਰ ਠੱਗ ਤੁਾਹਾਨੂੰ ਆਪਣਾ ਸ਼ਿਕਾਰ ਬਣਾਉਣ ਲਈ ਤੁਹਾਨੂੰ ਜਾਣਕਾਰੀ ਨਾ ਹੋਣ ਦਾ ਫਾਇਦਾ ਚੁੱਕਦੇ ਹਨ। ਉਹ ਲੋਕਾਂ ਤੋਂ ਅਜਿਹੇ ਲਿੰਕ ‘ਤੇ ਕਲਿੱਕ ਕਰਵਾ ਲੈਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਤੁਹਾਡੀ ਸਾਰੀ ਜਾਣਕਾਰੀ ਪਹੁੰਚ ਜਾਂਦੀ ਹੈ। ਇਸ ਨਾਲ ਉਹ ਤੁਹਾਡੇ ਤੋਂ ਪੇਮੈਂਟ ਵੀ ਕਰਵਾ ਲੈਂਦੇ ਹਨ ਕਿਉਂਕਿ ਉਨ੍ਹਾਂ ਕੋਲ ਤੁਹਾਡੀ ਨਿਜੀ ਜਾਣਕਾਰੀ ਹੁੰਦੀ ਹੈ। ਇਸ ਨਾਲ ਸਾਹਮਣੇ ਵਾਲੇ ਵਿਅਕਤੀ ਨੂੰ ਭਰੋਸਾ ਹੋ ਜਾਂਦਾ ਹੈ ਕਿ ਅਗਲਾ ਵਿਅਕਤੀ ਸਹੀ ਕਹਿ ਰਿਹਾ ਹੈ ਤੇ ਉਹ ਲੋਕ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।
ਰਸ਼ੀਆ ਦੀ ਕੰਪਨੀ ਕੈਸਪਰਸਕਾਈ ਦੀ ਇਕ ਰਿਪੋਰਟ ਮੁਤਾਬਕ ਭਾਰਤ ਉਨ੍ਹਾਂ 3 ਦੇਸ਼ਾਂ ‘ਚੋਂ ਇਕ ਹੈ ਜੋ ਸਭ ਤੋਂ ਜ਼ਿਆਦਾ ਫਿਸ਼ਿੰਗ ਅਟੈਕ ਦੇ ਸ਼ਿਕਾਰ ਹੁੰਦੇ ਹਨ। ਸਭ ਤੋਂ ਜ਼ਿਆਦਾ ਅਟੈਕ 40 ਫਿਸਦੀ ਰੂਸ, ਦੂਜੇ ਨੰਬਰ ‘ਤੇ ਬ੍ਰਾਜੀਲ 15 ਫੀਸਦੀ ਤੇ ਤੀਜੇ ਨੰਬਰ ‘ਤੇ ਭਾਰਤ 7 ਫੀਸਦੀ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਰਹੇ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h