ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਚੁਣੀ ਗਈ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਬੀਤੇ ਦਿਨੀਂ ਸੀ.ਆਈ.ਐਸ.ਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਚੈਕਿੰਗ ਦੌਰਾਨ ਥੱਪੜ ਮਾਰ ਦਿੱਤਾ।ਇਹ ਮਾਮਲਾ ਸੋਸ਼ਲ਼ ਮੀਡੀਆ ‘ਤੇ ਕਾਫੀ ਭਖਿਆ ਹੋਇਆ ਹੈ।ਲਗਾਤਾਰ ਕਈ ਲੋਕ ਕੁਲਵਿੰਦਰ ਦੀ ਤਾਰੀਫ ਕਰ ਰਹੇ ਅਤੇ ਉਥੇ ਹੀ ਕੁਝ ਲੋਕ ਕੰਗਨਾ ਦਾ ਵਿਰੋਧ ਵੀ ਕਰ ਰਹੇ ਹਨ।
ਕਿਵੇਂ ਸ਼ੁਰੂ ਹੋਇਆ ਪੂਰਾ ਮਾਮਲਾ: ਦੱਸਿਆ ਜਾ ਰਿਹਾ ਹੈ ਕਿ ਕੰਗਨਾ ਰਣੌਤ ਨਾਲ ਇਹ ਸਾਰੀ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਮੰਡੀ ਤੋਂ ਚੰਡੀਗੜ੍ਹ ਏਅਰਪੋਰਟ ਪਹੁੰਚੀ।ਚੰਡੀਗੜ੍ਹ ਤੋਂ ਕੰਗਨਾ ਨੇ ਸੰਸਦ ਭਵਨ ਦਿੱਲੀ ਪਹੁੰਚਣਾ ਸੀ, ਜਿੱਥੇ ਉਸਨੇ ਐਨਡੀਏ ਦੀ ਬੈਠਕ ‘ਚ ਸ਼ਾਮਿਲ ਹੋਣਾ ਸੀ।ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਦੇ ਪਹੁੰਚਦਿਆਂ ਹੀ ਸੀ.ਆਈ.ਐਸ.ਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਵਲੋਂ ਚੈਕਿੰਗ ਕੀਤੀ ਗਈ।
View this post on Instagram
ਇਸ ਦੌਰਾਨ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਕੰਗਨਾ ਨੂੰ ਫੋਨ ਤੇ ਪਰਸ ਨੂੰ ਸਕੈਨਰ ‘ਤੇ ਰੱਖਣ ਲਈ ਕਿਹਾ ਪਰ ਉਸਨੇ ਨਾਂਹ ਕਰ ਦਿੱਤੀ।ਦੱਸਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਦੋਹਾਂ ‘ਚ ਬਹਿਸ ਸ਼ੁਰੂ ਹੋ ਗਈ ਅਤੇ ਇਸੇ ਦੌਰਾਨ ਕੁਲਵਿੰਦਰ ਕੌਰ ਨੇ ਕੰਗਨਾ ਦੇ ਮੂੰਹ ‘ਤੇ ਥੱਪੜ ਜੜ ਦਿੱਤਾ।
ਹਾਲਾਂਕਿ ਕੰਗਨਾ ਨੂੰ ਥੱਪੜ ਮਾਰਨ ਦਾ ਇਹ ਵੀ ਕਾਰਨ ਦੱਸਿਆ ਜਾ ਰਿਹਾ ਹੈ ਕਿ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬਿਆਨ ਦਿੱਤਾ ਸੀ ਕਿ ਧਰਨੇ ‘ਚ ਮੌਜੂਦ ਔਰਤਾਂ ਨੂੰ 100-100 ਰੁ. ਦਿਹਾੜੀ ‘ਤੇ ਲਿਆ ਕੇ ਬਿਠਾਇਆ ਗਿਆ ਹੈ।ਕੁਲਵਿੰਦਰ ਨੇ ਦੱਸਿਆ ਕਿ ਉਸ ਸਮੇਂ ਉਸਦੀ ਮਾਂ ਵੀ ਉਸ ਧਰਨੇ ‘ਚ ਮੌਜੂਦ ਸੀ।ਇਸ ਕਾਰਨ ਉਸਨੇ ਅਜਿਹਾ ਕੀਤਾ।