Traffic Rule: ਕੁਝ ਦਿਨ ਪਹਿਲਾਂ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਇੱਕ ਆਟੋ ਵਿੱਚ 50 ਯਾਤਰੀ ਬੈਠੀਆਂ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪੁਲਿਸ ਨੇ ਫੜਿਆ। ਹਾਲ ਹੀ ‘ਚ ਇਸੇ ਤਰ੍ਹਾਂ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਇੰਨੇ ਯਾਤਰੀ ਵੀ ਬੈਠੇ ਸੀ ਕਿ ਪੁਲਿਸ ਅਧਿਕਾਰੀ ਵੀ ਹੈਰਾਨ ਰਹਿ ਗਏ। ਆਖ਼ਰਕਾਰ ਪੁਲਿਸ ਅਧਿਕਾਰੀ ਨੇ ਉਨ੍ਹਾਂ ਨੂੰ ਰੋਕਿਆ ਤੇ ਫੜ ਲਿਆ।
‘ਵਧੇਰੇ ਸਵਾਰੀ, ਹਾਦਸੇ ਦੀ ਤਿਆਰੀ’
ਦਰਅਸਲ, ਇਸ ਵੀਡੀਓ ਨੂੰ ਪੁਲਿਸ ਅਧਿਕਾਰੀ ਭਾਗਵਤ ਪ੍ਰਸਾਦ ਪਾਂਡੇ ਨੇ ਟਵਿਟਰ ‘ਤੇ ਸ਼ੇਅਰ ਕੀਤਾ। ਇਸ ‘ਚ ਉਨ੍ਹਾਂ ਨੇ ਕੈਪਸ਼ਨ ਲਿਖਿਆ ਕਿ ਵਧੇਰੇ ਸਵਾਰੀ, ਹਾਦਸੇ ਦੀ ਤਿਆਰੀ। ਮੀਡੀਆ ਰਿਪੋਰਟਾਂ ਮੁਤਾਬਕ ਭਾਗਵਤ ਪਾਂਡੇ ਮੱਧ ਪ੍ਰਦੇਸ਼ ਦੇ ਸਿੱਧੀ ਜ਼ਿਲ੍ਹੇ ਵਿੱਚ ਤਾਇਨਾਤ ਹਨ। ਉਹ ਹਰ ਰੋਜ਼ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਦੇ ਹਨ ਤੇ ਲੋਕ ਉਸ ਦੀਆਂ ਪੋਸਟਾਂ ‘ਤੇ ਕਾਫੀ ਰਿਐਕਸ਼ਨ ਦਿੰਦੇ ਹਨ।
अधिक सवारी.. दुर्घटना की तैयारी..! pic.twitter.com/Z4vm3CYlUY
— Bhagwat Prasad Pandey (@bhagwat__pandey) January 9, 2023
ਸਵਾਰੀਆਂ ਨੂੰ ਹੇਠ ਉਤਾਰਿਆ ਗਿਆ
ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਆਟੋ ਅੱਗੇ ਜਾ ਰਿਹਾ ਹੈ ਤੇ ਪਿੱਛੇ ਤੋਂ ਇਸ ਦੀ ਵੀਡੀਓ ਬਣਾਈ ਜਾ ਰਹੀ ਹੈ। ਮਜ਼ੇਦਾਰ ਗੱਲ ਇਹ ਹੈ ਕਿ ਆਟੋ ‘ਤੇ ਬੈਠੇ ਲੋਕ ਕੈਮਰੇ ਵੱਲ ਦੇਖ ਰਹੇ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਕੁਝ ਵੀ ਹੋ ਸਕਦਾ ਹੈ। ਥੋੜ੍ਹੀ ਦੂਰ ਜਾ ਕੇ ਉਨ੍ਹਾਂ ਨੂੰ ਰੋਕਿਆ ਗਿਆ ਤੇ ਇਸ ਵਿਚ ਬੈਠੇ ਹਰ ਯਾਤਰੀ ਨੂੰ ਹੇਠਾਂ ਜਾਣ ਲਈ ਕਿਹਾ। ਜਦੋਂ ਇਨ੍ਹਾਂ ਦੀ ਗਿਣਤੀ ਕੀਤੀ ਗਈ ਤਾਂ ਇਸ ਵਿਚ 19 ਯਾਤਰੀ ਬੈਠੇ ਸੀ।
ਆਟੋ ਚਾਲਕ ਖਿਲਾਫ ਕਾਰਵਾਈ
ਜਦੋਂ ਉਹ ਲੋਕ ਸੜਕ ‘ਤੇ ਖੜ੍ਹੇ ਹੋਏ ਤਾਂ ਇੰਝ ਲੱਗਦਾ ਸੀ ਜਿਵੇਂ ਕੋਈ ਮੇਲਾ ਲੱਗ ਰਿਹਾ ਹੋਵੇ। ਇੱਕੋ ਆਟੋ ਵਿੱਚ ਇੰਨੇ ਲੋਕਾਂ ਨੂੰ ਬੈਠੇ ਦੇਖ ਕੇ ਯਾਤਰੀ ਵੀ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਆਟੋ ਚਾਲਕ ਖਿਲਾਫ ਕਾਰਵਾਈ ਕਰ ਕੇ ਉਸ ਦਾ ਆਟੋ ਜ਼ਬਤ ਕਰ ਲਿਆ ਗਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੁੰਦੇ ਹੀ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਇੱਕ ਯੂਜ਼ਰ ਨੇ ਕਿਹਾ ਕਿ ਅਜਿਹੇ ਲੋਕਾਂ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h