ਇੱਕ ਬਜ਼ੁਰਗ ਜੋੜੇ ਨੂੰ ਆਪਣੇ ਘਰ ‘ਚ ਬੇਹੱਦ ਪੁਰਾਣੇ 9 ਨੋਟ ਮਿਲੇ ਸਨ।ਇਨ੍ਹਾਂ ਨੋਟਾਂ ਦੀ ਵਿਕਰੀ 47 ਲੱਖ ਰੁਪਏ ਤੋਂ ਜਿਆਦਾ ‘ਚ ਹੋਈ ਜਿਵੇਂ ਹੀ ਇਨ੍ਹਾਂ ਨੋਟਾਂ ਦੀ ਨੀਲਾਮੀ ਤੋਂ ਬਾਅਦ ਕੁਲ ਕੀਮਤ ਦਾ ਐਲਾਨ ਹੋਇਆ, ਜੋੜਾ ਵੀ ਹੈਰਾਨ ਰਹਿ ਗਿਆ।ਇਹ ਨੋਟ 9 ਸਾਲ 1916 ਤੋਂ 1918 ਦੇ ਵਿਚਾਲੇ ਦੇ ਸਨ।ਇਹ ਨੋਟ ਬੇਹੱਦ ਦੁਰਲੱਭ ਦੱਸੇ ਗਏ, ਇਹੀ ਕਾਰਨ ਸੀ ਕਿ ਨੀਲਾਮੀ ਦੀ ਕੀਮਤ ਹੈਰਾਨ ਕਰਨ ਵਾਲੀ ਸੀ।
ਇਹ ਵੀ ਪੜ੍ਹੋ : Viral Video : ਅਰਸ਼ਦੀਪ ਨਾਲ ਇਕ ਵਾਰ ਫਿਰ ਹੋਈ ਬਦਤਮੀਜ਼ੀ, ਪੱਤਰਕਾਰ ਨੇ ਸ਼ਰਾਰਤੀ ਅਨਸਰ ਨੂੰ ਇੰਝ ਸਖਾਇਆ ਸਬਕ
ਬਜ਼ੁਰਗ ਜੋੜਾ ਵਿਕ ਤੇ ਜਾਨੇਟ ਬ੍ਰਿਸਟਲ ‘ਚ ਰਹਿੰਦੇ ਹਨ।ਵਿਕ ਪੇਸ਼ੇ ਤੋਂ ਬਿਲਡਰ ਰਹੇ ਹਨ ਤੇ ਜਾਨੇਟ ਟੈਕਨੀਸ਼ੀਅਨ ਰਹਿ ਚੁੱਕੀ ਹੈ।ਨੀਲਾਮੀ ਦੇ ਬਾਅਦ ਜਦੋਂ ਉਨ੍ਹਾਂ ਨੇ ਇੱਕ ਸ਼ੋਅ ‘ਚ ਨੋਟਾਂ ਦੀ ਕੁਲ ਕੀਮਤ ਦੱਸੀ ਤਾਂ ਜੋੜੇ ਨੂੰ ਵੀ ਯਕੀਨ ਨਹੀਂ ਹੋਇਆ।ਇਸ ਦੌਰਾਨ ਬਜ਼ੁਰਗ ਕਪਲ ਦੀ ਪਤੀ ਡੇਨੀਅਲ ਸਮਿਥ ਵੀ ਮੌਜੂਦ ਸੀ।
ਕੀਮਤ ਦੇ ਬਾਰੇ ‘ਚ ਪਤਾ ਲੱਗਦੇ ਹੀ ਤਿੰਨੇ ਹੈਰਾਨ ਰਹਿ ਗਏ।ਵਿਕ ਨੂੰ 100 ਸਾਲ ਪੁਰਾਣੇ ਨੋਟ ਕਰੀਬ 30 ਸਾਲ ਪਹਿਲਾਂ ਬੀਮਿਨਸਟਰ ‘ਚ ਮੌਜੂਦ ਘਰ ਦੇ ਅੰਦਰੋਂ ਉਸ ਸਮੇਂ ਮਿਲੇ, ਜਦੋਂ ਉਹ ਉਸਦੀ ਮੁਰੰਮਤ ਕਰਵਾ ਰਹੇ ਸੀ।
- ‘ਸੋਚਿਆ ਨਹੀਂ ਸੀ ਇੰਨੀ ਕੀਮਤ ਮਿਲੇਗੀ’
ਕਪਲ ਇੱਕ ਦੂਜੇ ਦੇ ਨਾਲ 58 ਸਾਲ ਤੋਂ ਰਹਿ ਰਿਹਾ ਹੈ।ਜਾਨੇਟ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਸਪਨੇ ‘ਚ ਵੀ ਨਹੀਂ ਸੋਚਿਆ ਸੀ ਕਿ ਇਹ ਨੋਟ ਬੇਸ਼ਕੀਮਤੀ ਹੋਣਗੇ।ਉਂਝ ਜੋੜੇ ਨੇ ਇਹ ਉਮੀਦ ਜ਼ਰੂਰ ਜਤਾਈ ਸੀ ਕਿ ਕਿ ਇਨ੍ਹਾਂ ਪੁਰਾਣੇ ਨੋਟਾਂ ਨਾਲ ਉਨ੍ਹਾਂ ਨੂੰ ਕਰੀਬ ਪੌਣੇ ਤਿੰਨ ਲੱਖ ਰੁਪਏ ਮਿਲ ਜਾਣਗੇ, ਇੰਨੇ ਅਮਾਊਂਟ ਨਾਲ ਦੋਵਾਂ ਨੇ ਕ੍ਰੂਜ਼ ‘ਤੇ ਡਾਇਮੰਡ ਵੈਡਿੰਗ ਐਨਵਰਸਰੀ ਮਨਾਉਣ ਦੇ ਬਾਰੇ ‘ਚ ਸੋਚਿਆ ਸੀ।
ਪਰ, ਉਨ੍ਹਾਂ ਨੂੰ ਉਮੀਦ ਤੋਂ ਜਿਆਦਾ ਰਕਮ ਮਿਲੀ।ਜਾਨੇਟ ਤੇ ਵਿਕ ਹਾਲ ਹੀ ‘ਚ ਪੜਦਾਦਾ ਤੇ ਪੜਦਾਦੀ ਬਣੇ ਹਨ।ਉਹ ਲੰਬੇ ਸਮੇਂ ਤੋਂ ਆਪਣੀ ਐਨਵਰਸਿਰੀ ਯਾਦਗਾਰ ਮਨਾਉਣ ਨੂੰ ਲੈ ਕੇ ਪਲਾਨਿੰਗ ਕਰ ਰਹੇ ਸੀ।
ਕਿਸਨੇ ਖਰੀਦੇ ਇਹ ਦੁਰਲੱਭ ਨੋਟ?
ਪਹਿਲਾ ਨੋਟ ਸੱਤ ਲੱਖ ਰੁਪਏ ਦੀ ਕੀਮਤ ‘ਚ ਵਿਕਿਆ।3 ਨੋਟ ਜੋ 5 ਪਾਊਂਡ ਦੇ ਸੀ, ਉਹ ਸਾਰੇ 14.73 ਲੱਖ ਰੁਪਏ ਤੋਂ ਜਿਆਦਾ ਦੀ ਕੀਮਤ ‘ਚ ਵਿਕੇ।ਜਿਸ ਸ਼ਖਸ਼ ਨੇ ਇਹ ਨੋਟ ਖਰੀਦੇ ਉਹ ਇੰਟਰਨੈਸ਼ਨਲ ਬੈਂਕ ਨੋਟਸ ਸੋਸਾਇਟੀ ਦਾ ਪ੍ਰੈਸੀਡੈਂਟ ਹੈ।
ਦੂਜੇ ਪਾਸੇ ਇਨ੍ਹਾਂ ਸਾਰਿਆਂ ਨੌ ਨੋਟਾਂ ਦੀ ਕੁਲ ਕੀਮਤ 47,42,271 ਰੁਪਏ ਜੋੜੇ ਨੂੰ ਮਿਲੇ।ਹੁਣ ਇੰਨਾ ਭਾਰੀ ਰਕਮ ਮਿਲਣ ਤੋਂ ਬਾਅਦ ਕਪਲ ਦੀ ਪਲਾਨਿੰਗ ਹੈ ਕਿ ਉਹ ਕਰੂਜ਼ ਤੇ ਜਾਣਗੇ।ਕੁਝ ਧੰਨ ਆਪਣੇ ਅੱਗੇ ਦੇ ਜੀਵਨ ਲਈ ਵੀ ਬਚਾਉਣਗੇ।
ਇਹ ਵੀ ਪੜ੍ਹੋ : ਮਾਂ ਬੋਲੀ ਵਿਵਾਦ ‘ਤੇ ਗੁਰਦਾਸ ਮਾਨ ਨੇ ਨਵੇਂ ਗੀਤ ਰਾਹੀਂ ਵਿਰੋਧੀਆਂ ਨੂੰ ਦਿੱਤਾ ਇਹ ਜਵਾਬ, ਸੁਣੋ ਵੀਡੀਓ