ਪਰਮਾਤਮਾ ਕਦੋਂ ਕਿਸਮਤ ਬਦਲ ਦੇਵੇ ਕੁਝ ਪਤਾ ਨਹੀਂ ਲੱਗਦਾ, ਪੰਜਾਬ ਸਰਕਾਰ ਦੀ ਲੋਹੜੀ ਬੰਪਰ ਲਾਟਰੀ ਚੰਨਾ ਰਾਮ ਬਾਜੀਗਰ ਪਿੰਡ ਗਾਜ਼ੀ ਸਲਾਰ ਦੀ ਨਿਕਲੀ। ਦੱਸ ਦੇਈਏ ਕਿ ਲੋਹੜੀ ਬੰਪਰ ਡਰਾਅ ਸਮਾਣਾ ਦੇ ਪਿੰਡ ਗਾਜ਼ੀ ਸਲਾਰ ਦੇ ਚੰਨਾ ਰਾਮ ਨਿਕਲਿਆ ਹੈ ਜਿਹੜਾ ਕਿ ਤਿੰਨ ਕਿੱਲੇ ਜਮੀਨ ਤੇ ਖੇਤੀ ਕਰਦਾ ਹੈ
ਪਰਮਾਤਮਾ ਕਦੋਂ ਕਿਸਮਤ ਬਦਲ ਦੇਵੇ ਕੁਝ ਪਤਾ ਨਹੀਂ ਲੱਗਦਾ, ਪੰਜਾਬ ਸਰਕਾਰ ਦੀ ਲੋਹੜੀ ਬੰਪਰ ਲਾਟਰੀ ਚੰਨਾ ਰਾਮ ਬਾਜੀਗਰ ਪਿੰਡ ਗਾਜ਼ੀ ਸਲਾਰ ਦੀ ਨਿਕਲੀ। ਦੱਸ ਦੇਈਏ ਕਿ ਲੋਹੜੀ ਬੰਪਰ ਡਰਾਅ ਸਮਾਣਾ ਦੇ ਪਿੰਡ ਗਾਜ਼ੀ ਸਲਾਰ ਦੇ ਚੰਨਾ ਰਾਮ ਨਿਕਲਿਆ ਹੈ ਜਿਹੜਾ ਕਿ ਤਿੰਨ ਕਿੱਲੇ ਜਮੀਨ ਤੇ ਖੇਤੀ ਕਰਦਾ ਹੈ, ਇਸ ਤੋਂ ਇਲਾਵਾ ਪਿੰਡ ਦੇ ਵਿੱਚ ਜਿਹੜੀ ਦਰਗਾਹ ਹੈ ਉਸ ਤੇ ਵੀ ਲਗਾਤਾਰ ਸੇਵਾ ਕਰ ਰਹੇ ਪਰਿਵਾਰ ਉਸ ਦੀ ਕਿਰਪਾ ਗੁਰੂ ਨਾਨਕ ਦੀ ਕਿਰਪਾ ਇਸ ਪਰਿਵਾਰ ’ਤੇ ਹੋਈ ਹੈ ।
ਢਾਈ ਕਰੋੜ ਦਾ ਲੋਹੜੀ ਬੰਪਰ ਪਿੰਡ ਗਾਜੀ ਸਲਾਰ ਦੇ ਚੰਨਾ ਰਾਮ ਅਤੇ ਬਿੰਦਰ ਰਾਮ ਨੂੰ ਨਿਕਲਿਆ, ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ ਅਤੇ ਢੋਲ ਦੀ ਥਾਲ ਤੇ ਲਾਟਰੀ ਸਟਾਲ ਤੇ ਭੰਗੜਾ ਪਾਇਆ
ਸਮਾਣਾ ਦੇ ਗਾਂਧੀ ਗਰਾਊਂਡ ਵਿਖੇ ਮੋਤੀ ਰਾਮ ਲਾਟਰੀ ਸਟਾਲ ਤੋਂ ਲੋਹੜੀ ਬੰਪਰ ਦਾ ਚੰਨਾ ਰਾਮ ਅਤੇ ਬਿੰਦਰ ਰਾਮ ਨੇ ਅੱਧੇ ਅੱਧੇ ਪੈਸੇ ਪਾ ਕੇ 500 ਰੁਪਏ ਵਿੱਚ ਲੋਹੜੀ ਦਾ ਬੰਪਰ ਟੋਕਨ ਖਰੀਦਿਆ ਸੀ। ਇਹਨਾਂ ਗਰੀਬਾਂ ਨੂੰ ਕੀ ਪਤਾ ਸੀ ਕਿ ਅਸੀਂ ਕਰੋੜਪਤੀ ਬਣਨ ਜਾ ਰਹੇ ਹਾਂ। ਢਾਈ ਕਰੋੜ ਦਾ ਇਨਾਮ ਟੋਕਨ ਨੰਬਰ 66 524 ਤੇ ਇਹਨਾਂ ਦੀ ਕਿਸਮਤ ਰੰਗ ਲਿਆਂਈ। ਇਹਨਾਂ ਦੋਨਾਂ ਵਿਅਕਤੀਆਂ ਵੱਲੋਂ ਗਾਜ਼ੀਸਲਾਰ ਪੀਰ ਬਾਬੇ ਦੀ ਸੇਵਾ ਪਹਿਲ ਦੇ ਅਧਾਰ ਤੇ ਕੀਤੀ ਜਾਏਗੀ। ਅਤੇ ਆਪਣੇ ਪਰਿਵਾਰ ਲਈ ਘਰ ਬਨਾਉਣ ਦੀ ਮਨੋਕਾਮਨਾ ਪੂਰੀ ਕਰਨ ਦੀ ਗੱਲ ਕਹੀ। ਲਾਟਰੀ ਵੇਚਣ ਵਾਲੇ ਮੋਤੀ ਰਾਮ ਦੀ ਖੁਸ਼ੀਆਂ ਨਾਲ ਅੱਖਾਂ ਵਿੱਚ ਅੰਜੂ ਆ ਗਏ ਅਤੇ ਉਹ ਭਾਵੁਕ ਹੋ ਗਈ ਉਹਨਾਂ ਦੇ ਪੁੱਤਰ ਨੇ ਕਿਹਾ ਕਿ ਪਹਿਲਾਂ ਵੀ ਕਈ ਬੜੇ ਇਨਾਮ ਸਾਡੀ ਖਰੀਦੀ ਲਾਟਰੀ ਚੋਂ ਨਿਕਲੇ ਹਨ।