ਸੋਸ਼ਲ ਮੀਡੀਆ ਅੱਜ ਦੇ ਟਾਇਮ ਦਾ ਇਕ ਅਜਿਹਾ ਪਲੈਟਫਾਰਮ ਹੈ ਜਿਥੇ ਤਕਰੀਬਨ ਹਰ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲ ਜਾਂਦੀ ਹੈ ਤੇ ਕਈ ਵੀਡੀਓਜ਼ ਇਨ੍ਹੀਆਂ ਵਾਇਰਲ ਹੋ ਜਾਂਦੀਆਂ ਹਨ ਕਿ ਉਹ ਗੁਗਲ ਸਰਚ ਬਾਰ ‘ਚ ਟ੍ਰੈਡਿੰਗ ਦਾ ਹਿੱਸਾ ਬਣ ਜਾਂਦੀਆਂ ਹਨ। ਅਜਿਹੀ ਹੀ ਇਕ ਵੀਡੀਓ ਹੁਣ ਫਿਰ ਦੇਖਣ ਨੂੰ ਮਿਲੀ ਹੈ। ਇਹ ਵੀਡੀਓ ਉੱਤਰ ਪ੍ਰਦੇਸ਼ ਦੇ ਫ਼ਿਰੋਜ਼ਾਬਾਦ ਰੇਲਵੇ ਸਟੇਸ਼ਨ ਦੀ ਹੈ।
ਇਹ ਵੀ ਪੜ੍ਹੋ- Fact Check: ਕੀ ਸੱਚਮੁੱਚ ਕਾਲਜਾਂ ’ਚ BA ਕਰ ਰਹੇ PM, ਰਾਜਪਾਲ ਤੇ ਧੋਨੀ!
ਇਹ ਇਕ ਸੀ.ਸੀ.ਟੀ.ਵੀ. ਫੁਟੇਜ ਹੈ। ਇਸ ਫੁਟੇਜ ‘ਚ ਇੱਕ ਔਰਤ ਫੁੱਟਓਵਰ ਬ੍ਰਿਜ ਦੀ ਵਰਤੋਂ ਕੀਤੇ ਬਿਨਾਂ ਟ੍ਰੈਕ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੁੰਦੀ ਹੈ ਅਤੇ ਟ੍ਰੇਨ ਆਉਣ ਕਾਰਨ ਉਸ ਕੋਲੋਂ ਪਟੜੀ ਤੋਂ ਪਲੈਟਫਾਰਮ ‘ਤੇ ਚੜ੍ਹਣਾ ਔਖਾ ਹੋ ਜਾਂਦਾ ਹੈ।
Life saved once but risked again for water bottle.Lady was crossing track without using footover bridge & was unable to climb over the platform on the face approaching train in Shikohabad Station.Oir staff Welfare Inspector Sri Ram Swaroop Meena rushed towards her & saved the day pic.twitter.com/WGYsDonHtR
— J.Sanjay Kumar,IRTS (@Sanjay_IRTS) September 9, 2022
ਇੰਨੇ ‘ਚ ਓਅਰ ਸਟਾਫ ਵੈਲਫੇਅਰ ਇੰਸਪੈਕਟਰ ਸ਼੍ਰੀ ਰਾਮ ਸਵਰੂਪ ਮੀਨਾ ਉਸ ਵੱਲ ਦੌੜਦੇ ਹਨ ਤੇ ਆਪਣੀ ਜਾਨ ਦੀ ਪਰਵਾਹ ਨਾ ਕੀਤੇ ਬਿਨ੍ਹਾ ਉਸ ਔਰਤ ਨੂੰ ਸਮੇਂ ਸਿਰ ਖਿੱਚ ਕੇ ਬਚਾ ਲੈਂਦੇ ਹਨ।
ਪਰ ਡਰਾਮਾ ਇੱਥੇ ਹੀ ਨਹੀਂ ਰੁਕਿਆ। ਜਿਵੇਂ ਹੀ ਔਰਤ ਪਲੇਟਫਾਰਮ ‘ਤੇ ਚੜ੍ਹ ਜਾਂਦੀ ਹੈ ਤਾਂ ਇਕ ਫਿਰ ਪਾਣੀ ਵਾਲੀ ਬੋਤਲ ਚੁੱਕਣ ਲਈ ਪਿੱਛੇ ਮੁੜ ਆਪਣੀ ਜਾਨ ਜੋਖਮ ‘ਚ ਪਾ ਲੈਂਦੀ ਹੈ। ਬੋਤਲ ਚੁੱਕਣ ਵੇਲੇ ਟਰੇਨ ਉਸਦੇ ਸਿਰ ਤੋਂ ਕੁਝ ਇੰਚ ਦੂਰ ਹੁੰਦੀ ਹੈ। ਜਿਸ ਨੂੰ ਦੇਖ ਔਰਤ ਨੂੰ ਬਚਾਉਣ ਵਾਲਾ ਪੁਲਿਸ ਵਾਲੇ ਨੂੰ ਵੀ ਉਸ ‘ਤੇ ਗੁੱਸਾ ਆ ਜਾਂਦਾ ਹੈ ਤੇ ਜਾਨ ਬਚਾਉਣ ਵੇਲੇ ਚੁੱਕੇ ਬੈਗ ਨੂੰ ਹੇਠਾ ਸੁੱਟ ਦਿੰਦਾ ਹੈ।