Electric Vehicle- ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਦੇ ਵਿਚਕਾਰ, ਕੰਪਨੀਆਂ ਵਿਚਕਾਰ ਮੁਕਾਬਲਾ ਵੀ ਵਧਿਆ ਹੈ। ਕੰਪਨੀਆਂ ਹੁਣ ਹਰ ਸੈਗਮੈਂਟ ‘ਚ ਇਲੈਕਟ੍ਰਿਕ ਵਾਹਨ ਲਾਂਚ ਕਰ ਰਹੀਆਂ ਹਨ। ਫੋਰਡ ਨੇ ਆਪਣਾ ਇਲੈਕਟ੍ਰਿਕ ਪਿਕਅੱਪ ਟਰੱਕ ਬਾਜ਼ਾਰ ‘ਚ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ ਹੀ ਟੇਸਲਾ ਇਲੈਕਟ੍ਰਿਕ ਟਰੱਕ ਦੇ ਇਸ ਸਾਲ ਬਾਜ਼ਾਰ ‘ਚ ਆਉਣ ਦੀ ਉਮੀਦ ਹੈ। ਇਨ੍ਹਾਂ ਦੋਵਾਂ ਕੰਪਨੀਆਂ ਨੂੰ ਟੱਕਰ ਦੇਣ ਲਈ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਆਟੋਮੋਬਾਈਲ ਨਿਰਮਾਤਾ ਕੰਪਨੀ ਸਟੈਲੈਂਟਿਸ ਵੀ ਬਾਜ਼ਾਰ ‘ਚ ਇਲੈਕਟ੍ਰਿਕ ਪਿਕਅੱਪ ਟਰੱਕ ਲਾਂਚ ਕਰੇਗੀ। ਸਟੈਲੈਂਟਿਸ ਨੇ ਲਾਸ ਵੇਗਾਸ ‘ਚ 2023 ਕੰਜ਼ਿਊਮਰ ਇਲੈਕਟ੍ਰੋਨਿਕਸ ਸ਼ੋਅ ਵਿੱਚ RAM ਬ੍ਰਾਂਡ ਨਾਮ ਹੇਠ ਬਣੇ ਆਪਣੇ ਪਿਕਅੱਪ ਟਰੱਕ ਦੀ ਝਲਕ ਦਿਖਾਈ ਹੈ।
ਹਾਲਾਂਕਿ ਕੰਪਨੀ ਨੇ ਆਪਣੇ ਇਲੈਕਟ੍ਰਿਕ ਟਰੱਕ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ। ਸਟੈਲੈਂਟਿਸ ਦਾ ਇਲੈਕਟ੍ਰਿਕ ਟਰੱਕ ਫੋਰਡ ਤੇ ਟੇਸਲਾ ਦੇ ਟਰੱਕਾਂ ਨੂੰ ਪੂਰਾ ਮੁਕਾਬਲਾ ਦੇਵੇਗਾ ਤੇ ਇਸ ‘ਚ ਕੁਝ ਖਾਸ ਫ਼ੀਚਰ ਹੋ ਸਕਦੇ ਹਨ। ਇਲੈਕਟ੍ਰਿਕ ਪਿਕਅਪ ਟਰੱਕਾਂ ਦੇ ਮਾਮਲੇ ‘ਚ ਸਟੈਲੈਂਟਿਸ ਅਜੇ ਵੀ ਦੂਜੀਆਂ ਕੰਪਨੀਆਂ ਤੋਂ ਪਿੱਛੇ ਹੈ। ਕੰਪਨੀ ਨੇ ਇਸ ਦਿਸ਼ਾ ‘ਚ ਦੇਰੀ ਨਾਲ ਕਦਮ ਚੁੱਕਿਆ ਹੈ।
ਟਰੱਕ ਖਰੀਦਦਾਰਾਂ ਦੀਆਂ ਮੁੱਢਲੀਆਂ ਲੋੜਾਂ ਜਿਵੇਂ ਕਿ ਪੇਲੋਡ, ਟੋਇੰਗ ਤੇ ਚਾਰਜਿੰਗ ਦੇ ਆਲੇ-ਦੁਆਲੇ ਬਣਾਏ ਗਏ, RAM 1500 ਰੈਵੋਲਿਊਸ਼ਨ ਇਲੈਕਟ੍ਰਿਕ ਪਿਕਅੱਪ ਟਰੱਕ ‘ਚ ਕਈ ਫ਼ੀਚਰ ਹੋਣਗੇ। ਹਾਲਾਂਕਿ ਕੋਵਾਲ ਨੇ ਇਸਦੀ ਕੀਮਤ ਤੇ ਹੋਰ ਵਿਸ਼ੇਸ਼ਤਾਵਾਂ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਵੇਗਾਸ ‘ਚ ਪ੍ਰਦਰਸ਼ਿਤ ਪ੍ਰੋਟੋਟਾਈਪ ‘ਚ 18 ਫੁੱਟ ਲੰਬੀ ਸਟੋਰੇਜ ਸਪੇਸ, ਹਟਾਉਣਯੋਗ ਜੰਪ ਸੀਟ ਤੇ AI ਸੰਚਾਲਿਤ ਸ਼ੈਡੋ ਮੋਡ ਹੈ। ਸ਼ੈਡੋ ਮੋਡ ਦੀ ਮਦਦ ਨਾਲ ਟਰੱਕ ਨੂੰ ਬਾਹਰੋਂ ਵੀ ਵਾਇਸ ਕਮਾਂਡ ਦੇ ਕੇ ਚਲਾਇਆ ਜਾ ਸਕਦਾ ਹੈ।
ਫੋਰਡ ਨੇ ਅਮਰੀਕੀ ਬਾਜ਼ਾਰ ‘ਚ Ford F-150 ਲਾਈਟਨਿੰਗ ਪਿਕ-ਅੱਪ ਟਰੱਕ ਲਾਂਚ ਕੀਤਾ ਹੈ। F-150 ਲਾਈਟਨਿੰਗ ਨੂੰ ਤਿੰਨ ਵੇਰੀਐਂਟ ‘ਚ ਬਣਾਇਆ ਗਿਆ ਹੈ। ਇਸ ਦੀ ਕੀਮਤ ਕਰੀਬ 29 ਲੱਖ ਰੁਪਏ ਹੈ। F-150 ਲਾਈਟਨਿੰਗ 563 ਹਾਰਸ ਪਾਵਰ ਤੇ 775 ਪੌਂਡ-ਫੀਟ ਟਾਰਕ ਪੈਦਾ ਕਰਦੀ ਹੈ। ਇਹ 4 ਸਕਿੰਟਾਂ ਵਿੱਚ 0 ਤੋਂ 100 ਦੀ ਸਪੀਡ ਫੜ ਲੈਂਦਾ ਹੈ।
Tesla Cybertruck ਨਾਂ ਦਾ ਆਪਣਾ ਇਲੈਕਟ੍ਰਿਕ ਟਰੱਕ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਜੇਕਰ ਸਭ ਕੁਝ ਠੀਕ ਰਿਹਾ ਤਾਂ, ਇਸ ਸਾਲ ਇਸ ਦਾ ਉਤਪਾਦਨ ਸ਼ੁਰੂ ਹੋ ਸਕਦਾ ਹੈ। ਇਸ ਪਿਕਅੱਪ ਟਰੱਕ ਨੂੰ 3 ਕਿਸਮ ਦੇ ਮੋਟਰ ਵਿਕਲਪਾਂ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜਿਸ ‘ਚ ਸਿੰਗਲ ਮੋਟਰ RWD ਦੀ ਬੈਟਰੀ ਰੇਂਜ 250 ਮੀਲ ਤੋਂ ਵੱਧ ਯਾਨੀ 400 ਕਿਲੋਮੀਟਰ ਹੋਵੇਗੀ। ਇਸ ਨੂੰ 0-100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜਨ ‘ਚ 6.5 ਸੈਕਿੰਡ ਦਾ ਸਮਾਂ ਲੱਗੇਗਾ। ਇਸ ਦੇ ਨਾਲ ਹੀ ਡਿਊਲ ਮੋਟਰ AWD ਵੇਰੀਐਂਟ ਦੀ ਬੈਟਰੀ ਰੇਂਜ 480 ਕਿਲੋਮੀਟਰ ਤੱਕ ਹੋਵੇਗੀ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h