ਬਹੁਜਨ ਸਮਾਜ ਪਾਰਟੀ ਦੇ ਨਾਲਾਗੜ੍ਹ ਤੋਂ ਉਮੀਦਵਾਰ ਪਾਰਸ ਬੈਂਸ ਅਤੇ ਦੂਨ ਵਿਧਾਨ ਸਭਾ ਦੇ ਬਸਪਾ ਉਮੀਦਵਾਰ ਨਗੇਂਦਰ ਜਸਵਾਲ ਦੇ ਹੱਕ ਵਿੱਚ ਅੱਜ ਬਸਪਾ ਪੰਜਾਬ ਦੇ ਆਗੂਆਂ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ 75 ਸਾਲਾ ਵਿੱਚ ਭਾਜਪਾ ਤੇ ਕਾਂਗਰਸ ਨੇ ਬਦਲ-ਬਦਲ ਕੇ ਰਾਜ ਕੀਤਾ ਹੈ, ਜਿਸ ਵਿੱਚ ਹਿਮਾਚਲ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਗਰੀਬ ਸਮਾਜ ਦਾ ਹਾਲ ਬਹੁਤ ਮਾੜਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਉਚ ਨੀਚ ਦਾ ਵਿਤਕਾਰਾ ਚੱਲ ਰਿਹਾ ਹੈ, ਜਿਸ ਵਿਰੁੱਧ ਕਿਸੇ ਸਮੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਆਵਾਜ਼ ਬੁਲੰਦ ਕੀਤੀ ਸੀ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਹੀ ਇਕੋ ਇਕ ਅਜਿਹੀ ਪਾਰਟੀ ਹੈ ਜੋ ਉਚ ਨੀਚ ਨੂੰ ਖਤਮ ਕਰਕੇ ਬਰਬਾਰ ਸਮਾਜ ਉਸਾਰਨ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਤੇ ਭਾਜਪਾ ਵੱਲੋਂ ਇਕੋ ਤਾਸ਼ ਦੇ ਪੱਤੇ ਫੈਂਟੇ ਗਏ ਕਿ ਕਦੇ ਕਾਂਗਰਸ, ਕਦੇ ਭਾਜਪਾ ਸੱਤਾ ਵਿੱਚ ਆਉਂਦੀ ਰਹੀ, ਪਰ ਅੱਜ ਗਰੀਬ ਉਥੇ ਦਾ ਉਥੇ ਹੀ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਇਨ੍ਹਾਂ ਪਾਰਟੀਆਂ ਦੀ ਤਾਸ਼ ਦੇ ਪੱਤਿਆਂ ਵਾਲੀ ਪੁਰਾਣੀ ਖੇਡ ਬੰਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਾਲਾਗੜ੍ਹ ਖੇਤਰ ਦੇ ਲੋਕਾਂ ਲਈ ਬਸਪਾ ਉਮੀਦਵਾਰ ਪਾਰਸ ਬੈਂਸ ਅਤੇ ਦੂਨ ਖੇਤਰ ਦੇ ਲੋਕਾਂ ਲਈ ਨਗੇਂਦਰ ਜਸਵਾਲ ਵਰਗਾ ਯੋਗ ਹੋਰ ਕੋਈ ਉਮੀਦਵਾਰ ਨਹੀਂ ਹੈ।
ਇਸ ਮੌਕੇ ਪੰਜਾਬ ਦੇ ਬਸਪਾ ਵਿਧਾਇਕ ਡਾ ਨੱਛਤਰ ਪਾਲ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੀਮਤ ਵੋਟ ਬਸਪਾ ਉਮੀਦਵਾਰ ਪਾਰਸ ਬੈਂਸ ਨੂੰ ਪਾ ਕੇ ਜਿਤਾਉਣ ਤਾਂ ਜੋ ਹਲਕੇ ਦੇ ਲੋਕਾਂ ਦੇ ਵਿਕਾਸ ਲਈ ਕੰਮ ਕੀਤਾ ਜਾ ਸਕੇ। ਇਸ ਮੌਕੇ ਸੂਬਾ ਇੰਚਾਰਜ ਸ਼੍ਰੀ ਅਜੀਤ ਸਿੰਘ ਭੈਣੀ, ਸ਼੍ਰੀ ਰਾਜਾ ਰਾਜਿੰਦਰ ਸਿੰਘ, ਸ਼੍ਰੀ ਕੁਲਦੀਪ ਸਿੰਘ ਘਨੌਲੀ ਆਦਿ ਹਾਜ਼ਰ ਸਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h