ਗੂਗਲ, ਦੁਨੀਆ ਦਾ ਸਭ ਤੋਂ ਵੱਡਾ ਸਰਚ ਇੰਜਣ ਹੈ, ਹਰ ਸਾਲ ਦੇ ਅੰਤ ਵਿੱਚ ਸਭ ਤੋਂ ਵੱਧ ਕੀ ਖੋਜਿਆ ਗਿਆ। ਇਹ ਉਸ ਦੀ ਸੂਚੀ ਜਾਰੀ ਕਰਦਾ ਹੈ ਤੇ ਇਸ ਵਿੱਚ ਖੇਡ ਸਮਾਗਮਾਂ, ਖ਼ਬਰਾਂ ਦੀਆਂ ਕਹਾਣੀਆਂ, ਪਕਵਾਨਾਂ ਅਤੇ ਆਕਰਸ਼ਕ ਸੈਰ-ਸਪਾਟਾ ਸਥਾਨਾਂ ਦੇ ਨਾਮ ਵੀ ਸ਼ਾਮਲ ਹੁੰਦੇ ਹਨ। ਘੁੰਮਣ ਦੇ ਸ਼ੌਕੀਨ ਲੋਕਾਂ ਨੇ ਇਸ ਸਾਲ ਵੀ ਕੁਝ ਆਕਰਸ਼ਕ ਸੈਰ-ਸਪਾਟਾ ਸਥਾਨਾਂ ਦੀ ਸਭ ਤੋਂ ਵੱਧ ਖੋਜ ਕੀਤੀ ਹੈ।
Sky Garden, London
ਇਹ ਲੰਡਨ ਦਾ ਮਸ਼ਹੂਰ ਸਥਾਨ ਹੈ, ਜਿਸ ਦੀ ਉਚਾਈ ਤੋਂ ਲੰਡਨ ਦੀ ਖੂਬਸੂਰਤੀ ਨੂੰ ਦੇਖਣ ਦਾ ਮਜ਼ਾ ਹੀ ਵੱਖਰਾ ਹੈ। ਇਸ ਦੀ 43ਵੀਂ ਮੰਜ਼ਿਲ ‘ਤੇ ਗੈਲਰੀ ਮੌਜੂਦ ਹੈ, ਜਿਸ ਦਾ ਨਜ਼ਾਰਾ ਬਹੁਤ ਹੀ ਸ਼ਾਨਦਾਰ ਹੈ। ਇਹ ਸਥਾਨ ਰੋਮਾਂਟਿਕ ਈਵਨਿੰਗ ਲਈ ਵੀ ਮਸ਼ਹੂਰ ਹੈ।
Setas de Sevilla, Spain
ਮਸ਼ਰੂਮ ਦੇ ਆਕਾਰ ‘ਚ ਬਣੀ ਇਸ ਇਮਾਰਤ ਨੂੰ ਸਪੇਨ ਦਾ ਸਭ ਤੋਂ ਮਸ਼ਹੂਰ ਟੂਰਿਜ਼ਮ ਸਥਾਨ ਮੰਨਿਆ ਜਾਂਦਾ ਹੈ। ਇਹ ਲਗਭਗ 30 ਮੀਟਰ ਯਾਨੀ 100 ਫੁੱਟ ਤੱਕ ਫੈਲਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਇਸ ਨੂੰ ਜਰਮਨ ਆਰਕੀਟੈਕਟ ਜੁਰਗੇਨ ਮੇਅਰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਅਤੇ ਇਸ ਦਾ ਕੰਮ ਸਾਲ 2011 ਵਿੱਚ ਪੂਰਾ ਹੋਇਆ।
Tanah Lot, Indonesia
ਇੰਡੋਨੇਸ਼ੀਆ ਦਾ ਬਾਲੀ ਨਾ ਸਿਰਫ ਇਸ ਦੇਸ਼ ਦਾ ਸਗੋਂ ਪੂਰੀ ਦੁਨੀਆ ਦਾ ਸਭ ਤੋਂ ਪਸੰਦੀਦਾ ਟੂਰਿਜ਼ਮ ਸਥਾਨ ਹੈ। ਇੱਥੇ ਮੌਜੂਦ ਤਨਾਹ ਲੌਟ ਇੱਕ ਵਿਸ਼ਵ ਪ੍ਰਸਿੱਧ ਮੰਦਰ ਹੈ, ਜਿਸ ਨੂੰ ਗੂਗਲ ‘ਤੇ ਸਭ ਤੋਂ ਵੱਧ ਸਰਚ ਕੀਤਾ ਗਿਆ। ਇਹ ਸਥਾਨ ਆਪਣੀ ਸੁੰਦਰਤਾ ਅਤੇ ਰਚਨਾਤਮਕਤਾ ਲਈ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਵੈਸੇ ਇਹ ਮੰਦਰ ਫੋਟੋਗ੍ਰਾਫੀ ਲਈ ਵੀ ਸਭ ਤੋਂ ਵਧੀਆ ਹੈ।
Ponta da Piedade, Portugal
ਇਹ ਪੁਰਤਗਾਲ ਦਾ ਟੂਰਿਜ਼ਮ ਸਥਾਨ, ਜਿੱਥੇ ਬ੍ਰਾਊਨ ਮਾਊਂਟੇਨ ਅਤੇ ਐਟਲਾਂਟਿਕ ਦੇ ਨੀਲੇ ਪਾਣੀ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਪੁਰਤਗਾਲ ਦੇ ਇਸ ਪ੍ਰਸਿੱਧ ਸਥਾਨ ‘ਤੇ ਯਾਤਰੀਆਂ ਦੀ ਬਹੁਤ ਭੀੜ ਰਹਿੰਦੀ ਹੈ। ਜੇਕਰ ਤੁਸੀਂ ਪੁਰਤਗਾਲ ਜਾਂਦੇ ਹੋ ਤਾਂ ਇਸ ਸਥਾਨ ‘ਤੇ ਜ਼ਰੂਰ ਪਹੁੰਚੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h