ਪੰਜਾਬ ਦੀ ਨੌਜਵਾਨ ਪੀੜੀ ਵਿਦੇਸ਼ਾਂ ਵਿੱਚ ਰਹਿ ਕੇ ਅਪਣੇ ਵਿਰਸੇ ਨੂੰ ਭੁੱਲ ਜਾਂਦੀ ਹੈ ਅਤੇ ਬਾਅਦ ਵਿੱਚ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਵੀ ਨਹੀਂ ਆਉਂਦੇ। ਪਰ ਨਾਭਾ ਬਲਾਕ ਦੇ ਪਿੰਡ ਕਨਸੂਹਾ ਖ਼ੁਰਦ ਵਿਖੇ NRI ਗੁਰਨਾਮ ਸਿੰਘ ਜੋ ਪਿਛਲੇ 23 ਸਾਲਾਂ ਤੋਂ ਅਮਰੀਕਾ ਰਹਿ ਰਹੇ ਹੈ ਪਰ ਗੁਰਨਾਮ ਸਿੰਘ ਨੇ ਆਪਣੇ ਵਿਰਸੇ ਅਤੇ ਪਿੰਡ ਨੂੰ ਨਹੀਂ ਭੁੱਲਿਆ, ਪਿੰਡ ਆ ਕੇ ਗੁਰਨਾਮ ਸਿੰਘ ਲਗਾਤਾਰ ਪਿੰਡ ਦੇ ਵਿਕਾਸ ਕਰ ਰਿਹਾ ਹੈ। ਗੁਰਨਾਮ ਸਿੰਘ ਨੇ 6 ਲੱਖ ਤੋਂ ਵੱਧ ਰਾਸ਼ੀ ਖਰਚ ਕੇ ਪਿੰਡ ਦੀ ਨੁਹਾਰ ਹੀ ਬਦਲ ਦਿੱਤੀ।
ਜਿਸ ਵਿੱਚ ਖੰਜੂਰਾਂ ਦੇ ਦਰਖਤ, ਪਾਮ ਦੇ ਦਰਖਤ, ਪਿੰਡ ਵਿੱਚ ਲਾਈਟਾਂ ਅਤੇ CCTV ਕੈਮਰਿਆਂ ਨਾਲ ਲੈਸ ਕਰ ਦਿੱਤਾ ਹੈ। ਜਿਸ ਨੂੰ ਵੇਖ ਕੇ ਹਰ ਪਿੰਡ ਵਾਸੀ ਖੁਸ਼ ਦਿਖਾਈ ਦੇ ਰਿਹਾ ਹੈ। ਗੁਰਨਾਮ ਸਿੰਘ ਨੇ ਕਿਹਾ ਕਿ ਮੈਂ ਭਾਵੇਂ ਕਿ ਪਿਛਲੇ ਲੰਬੇ ਅਰਸੇ ਤੋਂ ਅਮਰੀਕਾ ਵਿਖੇ ਸੈਟ ਹਾਂ ਪਰ ਮੈਂ ਆਪਣੀ ਵਿਰਸੇ ਨੂੰ ਨਹੀਂ ਭੁੱਲ ਸਕਦਾ।
ਇਹ ਹੈ ਨਾਭਾ ਬਲਾਕ ਦਾ ਪਿੰਡ ਕਨਸੂਹਾ ਖ਼ੁਰਦ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ, ਪਿੰਡ ਦੀ ਦਿੱਖ ਸ਼ਹਿਰ ਦੀ ਦੇਖਣ ਨਾਲੋਂ ਘੱਟ ਵਿਖਾਈ ਨਹੀਂ ਦੇ ਰਹੀ। ਚਾਰ ਚੁਫੇਰੇ ਪਾਮ ਦੇ ਦਰਖਤ, ਖਜੂਰਾਂ ਦੇ ਦਰਖਤ ਤੋਂ ਇਲਾਵਾ ਪਿੰਡ ਵਿੱਚ ਜੱਗ ਮਗਾਉਂਦੀਆਂ ਸਟਰੀਟ ਲਾਈਟਾਂ, ਅਤੇ ਪੂਰਾ ਪਿੰਡ CCTV ਨਾਲ ਲੈਸ ਕਰ ਦਿੱਤਾ ਗਿਆ ਹੈ ਅਤੇ ਹਰ ਦੀਵਾਰ ਅਤੇ ਖੰਭੇ ਤੇ ਮਾਤ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਸਲੋਗਨ ਵੀ ਉਲੀਕੇ ਗਏ ਹਨ। ਪਿੰਡ ਦੇ ਨੌਜਵਾਨ ਗੁਰਨਾਮ ਸਿੰਘ ਭਾਵੇਂ 23 ਸਾਲਾਂ ਤੋਂ ਅਮਰੀਕਾ ਵਿਖੇ ਵੈਲ ਸੈਟਡ ਹੈ ਪਰ ਉਸ ਨੇ ਆਪਣਾ ਪਿੰਡ ਨੂੰ ਅਣਗੌਲਿਆ ਨਹੀਂ ਕੀਤਾ ਅਤੇ ਹਰ ਸਾਲ ਆ ਕੇ ਪਿੰਡ ਦੇ ਵਿਕਾਸ ਕਾਰਜ ਕਰਨ ਲਈ ਅੱਗੇ ਰਹਿੰਦਾ ਹੈ। ਪਿੰਡ ਵਿੱਚ ਹੋਏ ਵਿਕਾਸ ਲਈ ਸਾਰਾ ਪਿੰਡ ਐਨਆਰਆਈ ਦਾ ਧੰਨਵਾਦ ਕਰਦਾ ਨਜ਼ਰ ਆ ਰਿਹਾ।
ਇਸ ਮੌਕੇ ਤੇ NRI ਗੁਰਨਾਮ ਸਿੰਘ ਨੇ ਕਿਹਾ ਕਿ ਮੈਂ 23 ਸਾਲਾਂ ਤੋਂ ਅਮਰੀਕਾ ਵਿੱਚ ਹਾਂ ਅਤੇ ਮੈਂ ਆਪਣਾ ਪਿੰਡ ਅਤੇ ਵਿਰਸਾ ਨਹੀਂ ਭੁੱਲ ਸਕਦਾ ਕਿਉਂਕਿ ਜਿੱਥੋਂ ਮੈਂ ਪੜ ਲਿਖ ਕੇ ਉੱਥੇ ਸੈੱਟ ਹੋਇਆ ਹਾਂ। ਉਸ ਨੂੰ ਮੈਂ ਕਦੀ ਨਹੀਂ ਭੁੱਲ ਸਕਦਾ ਅਤੇ ਜਦੋਂ ਵੀ ਮੈਂ ਪਿੰਡ ਆਉਂਦਾ ਹਾਂ ਪਿੰਡ ਦੇ ਵਿਕਾਸ ਕਾਰਜਾਂ ਲਈ ਉਦਮ ਕਰਦਾ ਹਾਂ ਅਤੇ ਮੈਂ ਹੁਣ ਪਿੰਡ ਦੇ ਆਲੇ ਦੁਆਲੇ ਪਾਮ ਦੇ ਦਰਖਤ ਅਤੇ ਖੰਜੂਰਾ ਦੀ ਦਰਖਤਾਂ ਲਗਾਏ ਹਨ ਅਤੇ ਨੌਜਵਾਨ ਪੀੜੀ ਨੂੰ ਨਸ਼ੇ ਦੇ ਦੂਰ ਰੱਖਣ ਲਈ ਮੈਂ ਹਰ ਉਪਰਾਲਾ ਕਰ ਰਿਹਾ ਹਾਂ। ਉਹਨਾਂ ਕਿਹਾ ਕਿ ਜੋ ਵੀ ਨੌਜਵਾਨ ਵਿਦੇਸ਼ਾਂ ਵਿੱਚ ਸੈੱਟ ਹਨ ਉਹ ਆਪਣੇ ਵਿਰਸੇ ਨੂੰ ਨਾ ਭੁੱਲਣ।
ਇਸ ਮੌਕੇ ਪਿੰਡ ਕਨਸੂਹਾ ਖੁਰਦ ਦੇ ਸਰਪੰਚ ਸਤਨਾਮ ਸਿੰਘ ਸੱਤੀ ਨੇ ਕਿਹਾ ਕਿ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ ਵੀ ਪਿੰਡ ਵਿੱਚ ਕਾਫੀ ਫੰਡ ਆ ਰਹੇ ਹਨ ਪਰ NRI ਗੁਰਨਾਮ ਸਿੰਘ ਵੱਲੋਂ ਲਗਾਤਾਰ ਪਿੰਡ ਦੀ ਨੁਹਾਰ ਬਦਲਣ ਲਈ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਵੱਲੋਂ ਆਪਣੇ ਵਿਰਸੇ ਨੂੰ ਯਾਦ ਰੱਖਦਿਆਂ ਲੱਖਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਅਤੇ ਆਪਣੇ ਪਿੰਡ ਨੂੰ ਨਹੀਂ ਭੁੱਲਿਆ।
ਇਸ ਮੌਕੇ ਤੇ ਸਿੱਖਿਆ ਬਲਾਕ ਅਫਸਰ ਜਗਜੀਤ ਸਿੰਘ ਨੌਹਰਾ ਨੇ ਕਿਹਾ ਕਿ ਕਦੇ ਉਹ ਵੀ ਟਾਈਮ ਸੀ ਜਦੋਂ ਸਕੂਲ ਵਿੱਚ ਛੱਪੜ ਦਾ ਰੂਪ ਧਾਰ ਕੇ ਉੱਥੇ ਮੱਛੀਆਂ ਦਾ ਰਹਿਣ ਬਸੇਰਾ ਸੀ। ਪਰ ਪਿੰਡ ਦੀ ਨੁਹਾਰ ਬਦਲਣ ਵਿੱਚ NRI ਗੁਰਨਾਮ ਸਿੰਘ ਦਾ ਅਹਿਮ ਯੋਗਦਾਨ ਹੈ।
ਇਸ ਮੌਕੇ ਤੇ ਪਿੰਡ ਵਾਸੀ ਨਿਰਮਲ ਸਿੰਘ ਨੇ ਕਿਹਾ ਕਿ ਜੋ ਗੁਰਨਾਮ ਸਿੰਘ ਵੱਲੋਂ ਪਿੰਡ ਦੀ ਨੁਹਾਰ ਬਦਲਣ ਦਾ ਬੀੜਾ ਚੁੱਕਿਆ ਹੈ ਬਹੁਤ ਹੀ ਸ਼ਲਾਗਾਯੋਗ ਕਦਮ ਹੈ। ਇਹਨਾਂ ਵੱਲੋਂ ਹਰ ਸਾਲ ਆ ਕੇ ਇੱਥੇ ਲੱਖਾਂ ਰੁਪਏ ਪਿੰਡ ਦੇ ਵਿਕਾਸ ਕਾਰਜਾਂ ਲਈ ਖਰਚ ਕੀਤੇ ਜਾ ਰਹੇ ਹਨ।