ਪਿਛਲੇ ਦੋ ਦਿਨ ਤੋਂ ਹੋ ਰਹੀ ਬੇ-ਮੌਸਮੀ ਬਰਸਾਤ ਅਤੇ ਗੜੇਮਾਰੀ ਨੇ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਦੇ ਕਿਸਾਨਾ ਦੀ ਕਈ ਏਕੜ ਦਾ ਭਾਰੀ ਨੁਕਸਾਨ ਕੀਤਾ ਹੈ
ਜਿਸ ਕਰਕੇ ਕਿਸਾਨ ਚਿੰਤਤ ਹਨ ਕਿਸਾਨਾਂ ਨੇ ਦੱਸਿਆ ਕਿ ਬਾਰਸ਼ ਨੇ ਉਹਨਾਂ ਦੀ ਖੜੀ ਕਣਕ ਦੀ ਫਸਲ ਖਰਾਬ ਕੀਤੀ ਹੈ ਕਿਸਾਨਾਂ ਦਾ ਕਹਿਣਾ ਸੀ ਕਿ ਪਿਛਲੀ ਵਾਰ ਝੋਨੇ ਦੀ ਫ਼ਸਲ ਨੂੰ ਬਿਮਾਰੀ ਲੱਗ ਗਈ ਸੀ ਅਤੇ ਹੁਣ ਇਸ ਕਣਕ ਨੂੰ ਬਰਸਾਤ ਨਾਲ ਵੱਡਾ ਨੁਕਸਾਨ ਹੈ| ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਗਰਦਾਵਰੀਆ ਕਰਵਾਕੇ ਬਣਦਾ ਮੁਆਵਜਾ ਕਿਸਾਨਾਂ ਨੂੰ ਦਿੱਤਾ ਜਾਵੇ |
ਡੇਰਾ ਬਾਬਾ ਨਾਨਕ ਇਲਾਕੇ ਦੇ ਪੀੜਤ ਕਿਸਾਨਾਂ ਨੇ ਦਸਿਆ ਕਿ ਓਹ ਛੋਟੇ ਕਿਸਾਨ ਹਨ ਅਤੇ ਪਹਿਲਾ ਹੀ ਕਰਜ਼ ਹੇਠ ਦੱਬੇ ਹਨ ਅਤੇ ਹਰ ਫ਼ਸਲ ਨੂੰ ਉਹ ਪੁਤਾ ਵਾਂਗ ਪਾਲ ਦੇ ਹਨ ਲੇਕਿਨ ਲਗਾਤਾਰ ਕੁਦਰਤ ਦਾ ਕਹਿਰ ਉਹਨਾਂ ਦੀਆ ਫ਼ਸਲਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ |
ਉਥੇ ਹੀ ਕਿਸਾਨਾਂ ਦਾ ਕਹਿਣਾ ਸੀ ਕਿ ਇਸ ਬੇਮੌਸਮੀ ਬਰਸਾਤ ਤੇ ਗੜੇਮਾਰੀ ਨੇ ਕਿਸਾਨਾਂ ਦਾ ਭਾਰੀ ਨੁਕਸਾਨ ਕੀਤਾ ਹੈ ਇਲਾਕੇ ਭਰ ਚ ਹਜ਼ਾਰਾਂ ਏਕੜ ਫਸਲ ਖਰਾਬ ਹੋ ਚੁੱਕੀ ਹੈ ਅਤੇ ਹੁਣ ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਕਿ ਜੇਕਰ ਹੋਰ ਭਾਰੀ ਬਾਰਸ਼ ਹੋਈ ਤਾ ਕਿਸਾਨਾਂ ਦਾ ਹੋਰ ਵੱਡਾ ਨੁਕਸਾਨ ਹੋਵੇਗਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਹਲਕੇ ਅੰਦਰ ਜਲਦ ਗਰਦਾਵਰੀਆ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ।
ਇਹ ਜੋ ਕਣਕ ਦੀ ਫ਼ਸਲ ਧਰਤੀ ਤੇ ਢਹਿ ਢੇਰੀ ਹੋਈ ਹੈ ਇਹ ਕੁਦਰਤੀ ਕਰੋਪੀ ਕਿਸਾਨਾਂ ਨੂੰ ਚਿੰਤਾ ਵਿੱਚ ਪਾ ਰਹੀ ਹੈ। ਕਿਸਾਨ ਹੁਣ ਹੱਥ ਜੋੜ ਕੇ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਗਾ ਰਹੇ ਹਨ ਕਿ ਸਰਕਾਰ ਮਾੜੇ ਸਮੇਂ ਵਿੱਚ ਕਿਸਾਨਾਂ ਦੀ ਬਾਂਹ ਫੜੇ, ਕਿਉਂਕਿ ਕਣਕ ਦੀ ਫਸਲ ਕੁਝ ਦਿਨਾਂ ਤੱਕ ਤਿਆਰ ਹੋਣ ਦੇ ਕਿਨਾਰੇ ਸੀ
ਪਰ ਕਿਸਾਨਾਂ ਨੂੰ ਆਸ ਸੀ ਕਿ ਕਣਕ ਦਾ ਵਧੀਆ ਝਾੜ ਨਿਕਲੇਗਾ। ਪਰ ਬੀਤੀ ਰਾਤ ਪਈ ਤੇਜ਼ ਬਾਰਿਸ਼ ਦੇ ਚਲਦੇ ਕਿਸਾਨਾਂ ਦੀਆਂ ਆਸਾ ਤੇ ਪਾਣੀ ਫੇਰ ਦਿੱਤਾ। ਇਹ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਨਾਭਾ ਬਲਾਕ ਦੇ ਪਿੰਡ ਦੁਲੱਦੀ ਅਤੇ ਸੰਗਤਪੁਰਾ ਦੀਆ ਹਨ ਕਿਉਂਕਿ ਕਿਸਾਨਾਂ ਦੀਆਂ ਫਸਲਾਂ ਵਿੱਚ ਮੀਂਹ ਦਾ ਪਾਣੀ ਭਰ ਚੁੱਕਾ ਹੈ ਅਤੇ ਕਿਸਾਨ ਦੇ ਮੁਤਾਬਕ ਹੁਣ ਕਣਕ ਦੀ ਫਸਲ ਦਾ ਨੁਕਸਾਨ 50% ਪ੍ਰਤੀਸ਼ਤਤਾ ਦੱਸਿਆ ਜਾ ਰਿਹਾ ਹੈ।
ਜੇਕਰ ਇਸੇ ਤਰਾਂ ਬਾਰਿਸ਼ ਹੁੰਦੀ ਰਹੀ ਤਾਂ ਕਿਸਾਨਾਂ ਦੀ ਕਣਕ ਦੀ ਫ਼ਸਲ ਤਬਾਹ ਹੋਣ ਦੇ ਕਿਨਾਰੇ ਹੋ ਜਾਵੇਗੀ।