Punjab: ਪੰਜਾਬ ਦੇ ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਹੁਣ ਹੋਰ ਹਿੰਦੂ ਨੇਤਾਵਾਂ ਨੂੰ ਵੀ ਵਿਦੇਸ਼ੀ ਨੰਬਰਾਂ ਤੋਂ ਧਮਕੀ ਭਰੇ ਫੋਨ ਆਉਣੇ ਸ਼ੁਰੂ ਹੋ ਗਏ ਹਨ। ਤਾਜ਼ਾ ਮਾਮਲਾ ਜਲੰਧਰ ‘ਚ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਹਿੰਦੂ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ।
ਫੋਨ ਕਰਨ ਵਾਲਾ ਹਿੰਦੂ ਨੇਤਾ ਨੂੰ ਕਹਿ ਰਿਹਾ ਸੀ ਕਿ ਤੁਸੀਂ ਬਹੁਤ ਜ਼ਿਆਦਾ ਬੋਲਦੇ ਹੋ, ਹੁਣ ਤੁਹਾਨੂੰ ਆਪਣਾ ਨੰਬਰ ਲਗਾਉਣਾ ਪਵੇਗਾ। ਸ਼ਿਵ ਸੈਨਾ ਆਗੂ ਸੁਨੀਲ ਬੰਟੀ ਨੂੰ ਉਸ ਦੇ ਨੰਬਰ ‘ਤੇ ਵਿਦੇਸ਼ੀ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਕਿਹਾ ਤੁਸੀਂ ਸੂਰੀ ਦੇ ਬਾਰੇ ‘ਚ ਲਾਈਵ ਹੋ ਹੋ ਕੇ ਕੁਝ ਜਿਆਦਾ ਹੀ ਬੋਲਦੇ ਹੋ, ਹੁਣ ਤੁਹਾਡਾ ਨੰਬਰ ਲੱਗੇਗਾ।ਇਹ ਦੱਸ ਤੂੰ ਰਹਿੰਦਾ ਕਿਥੇ, ਤੇਰਾ ਨੰਬਰ ਲੈਣਾ ਇਹ ਦੱਸ ਤੂੰ ਰਹਿੰਦੇ ਕਿਥੇ , ਤੈਨੂੰ ਮਾਰਨਾ ਹੈ।
ਜਦੋਂ ਸ਼ਿਵ ਸੈਨਾ ਆਗੂ ਨੇ ਫ਼ੋਨ ਕਰਨ ਵਾਲੇ ਨੂੰ ਬਰਾਬਰ ਦਾ ਜਵਾਬ ਦਿੱਤਾ ਤਾਂ ਫ਼ੋਨ ਕਰਨ ਵਾਲਾ ਗਾਲ੍ਹਾਂ ਕੱਢਣ ਅਤੇ ਅਸ਼ਲੀਲ ਹਰਕਤਾਂ ਕਰਨ ‘ਤੇ ਉਤਰ ਆਇਆ | ਜਿਸ ਨੰਬਰ ਤੋਂ ਵਟਸਐਪ ਕਾਲ ਆ ਉਹ ਸਪੇਨ ਦਾ ਦੱਸਿਆ ਜਾ ਰਿਹਾ ਹੈ। ਹਾਲਾਂਕਿ ਸ਼ਿਵ ਸੈਨਾ ਆਗੂ ਨੇ ਇਸ ਸਬੰਧ ਵਿੱਚ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਫੋਨ ਕਾਲ ਦੀ ਰਿਕਾਰਡਿੰਗ ਵੀ ਪੁਲਸ ਨੂੰ ਸੌਂਪ ਦਿੱਤੀ ਗਈ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h