Malvinder Singh Kang: ਆਮ ਆਦਮੀ ਪਾਰਟੀ (AAP) ਨੇ ਅੱਜ ‘ਆਪ’ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਜਾ ਰਹੀ ‘ਇਮਾਨਦਾਰ ਰਾਜਨੀਤੀ’ ਦੇ ਰਾਹ ਵਿਚ ਰੁਕਾਵਟਾਂ ਪੈਦਾ ਕਰਨ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਘੇਰਿਆ। ਮੰਗਲਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇਹ ਸਿਰਫ ‘ਆਪ’ ਜਾਂ ਪੰਜਾਬ ਦੀ ਗੱਲ ਨਹੀਂ ਹੈ, ਭਾਜਪਾ ਆਪਣੇ ਤਾਨਾਸ਼ਾਹੀ ਰਵੱਈਏ ਅਤੇ ਸੀਬੀਆਈ ਤੇ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਨਾਲ ਸਾਡੇ ਲੋਕਤੰਤਰ ਲਈ ਖ਼ਤਰੇ ਪੈਦਾ ਕਰ ਰਹੀ ਹੈ।
ਉਹ ਸਿਰਫ਼ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਰੋਕਣਾ ਚਾਹੁੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸਿਰਫ਼ ਕੇਜਰੀਵਾਲ ਅਤੇ ‘ਆਪ ਹੀ 2024 ਦੀਆਂ ਆਮ ਚੋਣਾਂ ਵਿੱਚ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਟੱਕਰ ਦੇ ਸਕਦੇ ਹਨ। ਇਹੀ ਕਾਰਨ ਹੈ ਕਿ ਭਾਜਪਾ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ।
ਕੰਗ ਦੇ ਨਾਲ ‘ਆਪ’ ਦੇ ਬੁਲਾਰੇ ਤੇ ਚੇਅਰਮੈਨ ਨੀਲ ਗਰਗ, ਬੁਲਾਰੇ ਐਡਵੋਕੇਟ ਬਿਕਰਮਜੀਤ ਪਾਸੀ ਅਤੇ ਗਗਨਦੀਪ ਸਿੰਘ ਵੀ ਮੌਜੂਦ ਸਨ। ਕੰਗ ਨੇ ਕਿਹਾ ਕਿ ਸੀਬੀਆਈ ਤੇ ਈਡੀ ਨੇ ਅਦਾਲਤ ਵਿੱਚ ਮੰਨਿਆ ਕਿ ਉਨ੍ਹਾਂ ਨੂੰ ਗੋਆ ਵਿੱਚ ਸਿਰਫ਼ 19 ਲੱਖ ਰੁਪਏ ਦੇ ਬਿੱਲ ਮਿਲੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ 100 ਕਰੋੜ ਦੇ ਸ਼ਰਾਬ ਘੁਟਾਲੇ ਬਾਰੇ ਭਾਜਪਾ, ਇਸ ਦੇ ਬੁਲਾਰੇ ਅਤੇ ਉਨ੍ਹਾਂ ਦੇ ਮੀਡੀਆ ਵੱਲੋਂ ਕੀਤਾ ਗਿਆ ਸਾਰਾ ਪ੍ਰਚਾਰ ਝੂਠਾ ਸੀ ਅਤੇ ਇਹ ਸਿਰਫ਼ ਸਾਡੇ ਨੇਤਾਵਾਂ ਅਤੇ ਪਾਰਟੀ ਨੂੰ ਬਦਨਾਮ ਕਰਨ ਲਈ ਸੀ।
ਮਾਣਯੋਗ ਅਦਾਲਤ ਨੇ ਹੁਕਮ ਜਾਰੀ ਕਰ ਕਿਹਾ ਕਿ ‘ਆਪ’ ਦੇ ਕਿਸੇ ਵੀ ਲੀਡਰ ਦਾ ਸ਼ਰਾਬ ਘੁਟਾਲੇ ‘ਚ ਨਹੀਂ ਕੋਈ ਰੋਲ
ED-CBI ਨੇ ਅਦਾਲਤ ‘ਚ ਮੰਨਿਆ ਕਿ ਗੋਆ ਚੋਣਾਂ ‘ਚ ‘ਆਪ’ ਵੱਲੋਂ ਖ਼ਰਚ ਕੀਤੇ ਗਏ ਸਿਰਫ਼ ₹19 ਲੱਖ
— @KangMalvinder pic.twitter.com/jJBGpneQ8G
— AAP Punjab (@AAPPunjab) May 9, 2023
ਉਨ੍ਹਾਂ ਮੰਨਿਆ ਕਿ ਅੱਜ ਦੇ ਸਮੇਂ ਸਭ ਤੋਂ ਇਮਾਨਦਾਰ, ਜ਼ਿੰਮੇਵਾਰ ਅਤੇ ਹਰਮਨ ਪਿਆਰੀ ਸਿਆਸਤ ਅਰਵਿੰਦ ਕੇਜਰੀਵਾਲ ਦੀ ਸਿਆਸਤ ਹੀ ਹੈ। ‘ਆਪ’ ਆਗੂ ਨੇ ਕਿਹਾ ਕਿ ਸੀਬੀਆਈ ਅਤੇ ਈਡੀ ਰਾਹੀਂ ਮੋਦੀ ਸਰਕਾਰ ਇੱਕ ਸਾਲ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਅਸਲ ਵਿੱਚ ਕੋਈ ਵੀ ਸ਼ਰਾਬ ਘੁਟਾਲਾ ਹੋਇਆ ਹੀ ਨਹੀਂ ਹੈ, ਇਸੇ ਕਰਕੇ ਇਹ ਏਜੰਸੀਆਂ ਕੋਈ ਸਬੂਤ ਜਾਂ ਗਵਾਹ ਲੱਭਣ ਵਿੱਚ ਅਸਫਲ ਰਹੀਆਂ ਹਨ। ਪਹਿਲਾਂ ਉਨ੍ਹਾਂ ਨੇ ਰਾਜੇਸ਼ ਜੋਸ਼ੀ ਅਤੇ ਮਨੀਸ਼ ਮਲਹੋਤਰਾ ਨੂੰ ਗ੍ਰਿਫਤਾਰ ਕੀਤਾ। ਫਿਰ ਉਨ੍ਹਾਂ ਨੇ ਪੰਜ ਹੋਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਝੂਠ ਬੋਲਣ ਲਈ ਤਸੀਹੇ ਦਿੱਤੇ ਅਤੇ ਕੁੱਟਮਾਰ ਕੀਤੀ। ਉਨ੍ਹਾਂ ਨੇ ਗੋਆ ਵਿੱਚ 20 ਤੋਂ ਵੱਧ ਵਿਕਰੇਤਾਵਾਂ ਤੋਂ ਪੁੱਛਗਿੱਛ ਕੀਤੀ ਪਰ ਫਿਰ ਵੀ ਕੁਝ ਨਹੀਂ ਮਿਲਿਆ। ਕਿਉਂਕਿ ਕੋਈ ਘਪਲਾ ਹੈ ਹੀ ਨਹੀਂ।
ਪਾਰਟੀ ਦੇ ਮੁੱਖ ਬੁਲਾਰੇ Malwinder Kang ਜੀ ਦੀ ਅਹਿਮ ਪ੍ਰੈੱਸ ਕਾਨਫ਼ਰੰਸ Live https://t.co/v63K1uE14j
— AAP Punjab (@AAPPunjab) May 9, 2023
ਕੰਗ ਨੇ ਕਿਹਾ ਕਿ ਸੀਬੀਆਈ ਅਤੇ ਈਡੀ ਨੂੰ ਪ੍ਰਧਾਨ ਮੰਤਰੀ ਦਫ਼ਤਰ ਦੁਆਰਾ ਨਿਰਦੇਸ਼ਿਤ ਕੀਤਾ ਜਾਂਦਾ ਹੈ, ਪਰ ਉਹ ਇੱਕ ਵਾਰ ਫਿਰ ਕ੍ਰਾਂਤੀਕਾਰੀ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਰੋਕਣ ਦੇ ਆਪਣੇ ਏਜੰਡੇ ਵਿੱਚ ਅਸਫਲ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ ਅਰਵਿੰਦ ਕੇਜਰੀਵਾਲ ਹੀ ਪਰਿਵਾਰਵਾਦ ਦੀ ਰਾਜਨੀਤੀ ਅਤੇ ਭਾਜਪਾ ਦੀ ਤਾਨਾਸ਼ਾਹੀ ਵਿਰੁੱਧ ਆਵਾਜ਼ ਉਠਾਉਂਦੇ ਹਨ, ਇਸ ਲਈ ਭਾਜਪਾ ਨੇ ਏਜੰਸੀਆਂ ਅਤੇ ਝੂਠੇ ਕੇਸਾਂ ਰਾਹੀਂ ਉਨ੍ਹਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਪਰ ਲੋਕ ਹੁਣ ਭਾਜਪਾ ਦੇ ਕੂੜ ਪ੍ਰਚਾਰ ਤੋਂ ਜਾਣੂ ਹੋ ਚੁੱਕੇ ਹਨ ਅਤੇ ਉਹ ਸਿਰਫ਼ ‘ਆਪ’ ਵਰਗੀ ਲੋਕ-ਪੱਖੀ ਪਾਰਟੀ ਦਾ ਹੀ ਸਮਰਥਨ ਕਰਨਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h