TIME magazine’s list of World’s Greatest Places of 2023: ਟਾਈਮਜ਼ ਮੈਗਜ਼ੀਨ ਨੇ 2023 ਵਿੱਚ ਓਡੀਸ਼ਾ ਦੇ ਮਯੂਰਭੰਜ ਜ਼ਿਲ੍ਹੇ ਨੂੰ ਵਿਸ਼ਵ ਦੇ ਸਭ ਤੋਂ ਮਹਾਨ ਸਥਾਨਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ, ਜਿਸ ਵਿੱਚ ਦੁਨੀਆ ਵਿੱਚ ਦੇਖਣ ਲਈ 50 ਅਸਧਾਰਨ ਸਥਾਨ ਸ਼ਾਮਲ ਹਨ।
ਇਸ ਦੇ ਨਾਲ ਹੀ ਮਯੂਰਭੰਜ ਦੇ ਨਾਲ ਦੇਸ਼ ਦੇ ਲੱਦਾਖ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ, ਮਯੂਰਭੰਜ ਜ਼ਿਲ੍ਹੇ ਨੂੰ ਦੁਰਲੱਭ ਬਾਘਾਂ ਅਤੇ ਪ੍ਰਾਚੀਨ ਮੰਦਰਾਂ ਨਾਲ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਅਤੇ ਸੁੰਦਰ ਸਥਾਨ ਦੱਸਿਆ ਗਿਆ ਹੈ।
ਟਾਈਮ ਮੈਗਜ਼ੀਨ ਨੇ ਲੱਦਾਖ ਅਤੇ ਮਯੂਭੰਜ ਲਈ ਪ੍ਰੋਫਾਈਲ ਪੇਜ ਬਣਾਏ ਹਨ, ਜਿੱਥੇ ਇਹ ਉਨ੍ਹਾਂ ਕਾਰਨਾਂ ਨੂੰ ਉਜਾਗਰ ਕਰਦਾ ਹੈ ਕਿ ਇਹ ਸਥਾਨ ਇਸਦੀ ਵੱਕਾਰੀ ਸੂਚੀ ਦਾ ਹਿੱਸਾ ਕਿਉਂ ਹਨ। ਪਿਛਲੇ ਸਾਲ ਟਾਈਮ ਦੇ ‘ਵਰਲਡਜ਼ ਗ੍ਰੇਟੈਸਟ ਡੈਸਟੀਨੇਸ਼ਨਜ਼ ਆਫ 2022’ ਵਿੱਚ ਕੇਰਲ ਅਤੇ ਅਹਿਮਦਾਬਾਦ ਭਾਰਤੀ ਸਥਾਨ ਸੀ।
ਟਾਈਮਜ਼ ਵਿੱਚ ਪ੍ਰਕਾਸ਼ਿਤ ਵੇਰਵਿਆਂ ਵਿੱਚ ਨਵੰਬਰ 2022 ਵਿੱਚ ਸਿਮਲੀਪਾਲ ਨੈਸ਼ਨਲ ਪਾਰਕ ਦੇ ਮੁੜ ਖੁੱਲ੍ਹਣ ਦਾ ਜ਼ਿਕਰ ਕੀਤਾ ਗਿਆ ਹੈ, ਇਸ ਵਿੱਚ ਸ਼ਾਮਲ ਕੀਤਾ ਗਿਆ ਹੈ ਕਿ ਹੁਣ, ਸੈਲਾਨੀ ਰਾਸ਼ਟਰੀ ਪਾਰਕ ਦੇ ਵਿਲੱਖਣ ਬਨਸਪਤੀ ਅਤੇ ਜੀਵ-ਜੰਤੂਆਂ ਦੀ ਖੋਜ ਕਰਨ ਲਈ ਗਾਈਡਡ ਸਫਾਰੀ ਜਾਂ ਸਵੈ-ਗਾਈਡ ਸਾਈਕਲ ਟੂਰ ਦਾ ਆਨੰਦ ਲੈ ਸਕਦੇ ਹਨ।
View this post on Instagram
ਰਿਪੋਰਟ ਵਿੱਚ ਔਰਤਾਂ ਵਲੋਂ ਸਵਦੇਸ਼ੀ ਦਸਤਕਾਰੀ, ਗੁੰਝਲਦਾਰ ਹੈਂਡਲੂਮ, ਸਬਈ ਘਾਹ ਦੀ ਬੁਣਾਈ, ਧਾਤ ਦੀਆਂ ਕਲਾਵਾਂ ਅਤੇ ਡੋਕਰਾ ਦੀ ਅਲੋਪ ਹੋ ਰਹੀ ਕਲਾ ‘ਤੇ ਧਿਆਨ ਦੇਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਦੱਸ ਦੇਈਏ ਕਿ ਸਿਮਲੀਪਾਲ ਨੈਸ਼ਨਲ ਪਾਰਕ ਦੇ ਵਾਤਾਵਰਣ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰਸ਼ਾਸਨ ਦੁਆਰਾ ਇਸ ਰਾਸ਼ਟਰੀ ਪਾਰਕ ਵਿੱਚ ਰੋਜ਼ਾਨਾ ਸਿਰਫ 60 ਵਾਹਨਾਂ ਨੂੰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਸਿਮਲੀਪਾਲ ਨੈਸ਼ਨਲ ਪਾਰਕ ਏਸ਼ੀਆਈ ਹਾਥੀ ਅਤੇ ਦੁਰਲੱਭ ਕਾਲਾ ਸ਼ੇਰ, ਰਾਇਲ ਬੰਗਾਲ ਟਾਈਗਰ ਸਮੇਤ ਥਣਧਾਰੀ ਜੀਵਾਂ ਦੀਆਂ ਚਾਲੀ ਤੋਂ ਵੱਧ ਕਿਸਮਾਂ ਦਾ ਘਰ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h