ਸਪਾਈਸਜੈੱਟ ਦੇ ਇਕ ਜਹਾਜ਼ ਦਾ ਟਾਇਰ ਇੱਥੇ ਮੁੰਬਈ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਖਰਾਬ ਪਾਇਆ ਗਿਆ। ਟਾਇਰ ਦੀ ਹਵਾ ਨਿਕਲ ਗਈ ਸੀ। ਕੰਪਨੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਏਅਰਲਾਈਨ ਸਪਾਈਸਜੈੱਟ ਦੇ ਬੁਲਾਰੇ ਨੇ ਇਕ ਬਿਆਨ ‘ਚ ਕਿਹਾ ਕਿ ਦਿੱਲੀ ਤੋਂ ਆ ਰਹੇ ਜਹਾਜ਼ ‘ਚੋਂ ਯਾਤਰੀਆਂ ਨੂੰ ਆਮ ਤਰੀਕੇ ਨਾਲ ਉਤਾਰਿਆ ਗਿਆ। ਉਸ ਨੇ ਜਹਾਜ਼ ‘ਚ ਸਵਾਰ ਯਾਤਰੀਆਂ ਦੀ ਗਿਣਤੀ ਸਾਂਝੀ ਨਹੀਂ ਕੀਤੀ।
ਇਹ ਵੀ ਪੜ੍ਹੋ- ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਕੀਤੀ ਸ਼ੁਰੂਆਤ
ਏਅਰਲਾਈਨ ਨੇ ਇਕ ਬਿਆਨ ਵਿੱਚ ਕਿਹਾ, “29 ਅਗਸਤ 2022 ਨੂੰ ਸਪਾਈਸਜੈੱਟ B737-800 ਜਹਾਜ਼ ਨੇ ਉਡਾਣ SG-8701 (ਦਿੱਲੀ-ਮੁੰਬਈ) ਭਰੀ। ਜਹਾਜ਼ ਰਨਵੇਅ 27 ‘ਤੇ ਸੁਰੱਖਿਅਤ ਉੱਤਰ ਗਿਆ।” ਬਿਆਨ ਮੁਤਾਬਕ, ”ਲੈਂਡਿੰਗ ਦੌਰਾਨ ਟਾਇਰ ‘ਚ ਖਰਾਬੀ ਪਾਈ ਗਈ। ਕਿਸੇ ਤਰ੍ਹਾਂ ਦੇ ਧੂੰਏਂ ਦੀ ਕੋਈ ਸੂਚਨਾ ਨਹੀਂ ਮਿਲੀ।” ਏਅਰਲਾਈਨ ਨੇ ਕਿਹਾ, “ਲੈਂਡਿੰਗ ਦੌਰਾਨ ਪਾਇਲਟ ਨੂੰ ਕੋਈ ਅਸਾਧਾਰਨ ਸਥਿਤੀ ਮਹਿਸੂਸ ਨਹੀਂ ਹੋਈ। ਏਅਰ ਟ੍ਰੈਫਿਕ ਕੰਟਰੋਲਰ ਦੀ ਸਲਾਹ ਅਨੁਸਾਰ ਜਹਾਜ਼ ਨੂੰ ਨਿਰਧਾਰਤ ਸਥਾਨ ‘ਤੇ ਉਤਾਰਿਆ ਗਿਆ।”