ਸਰਹੱਦਾਂ ‘ਤੇ ਦੇਸ਼ ਦੀ ਰਾਖੀ ਕਰਨ ਵਾਲਾ ਫੌਜੀ ਜਵਾਨ ਅੱਜ ਆਪਣੇ ਸਵੈਮਾਣ ਤੇ ਇਨਸਾਫ਼ ਲਈ ਟੈਂਕੀ ‘ਤੇ ਚੜਨ ਲਈ ਮਜ਼ਬੂਰ ਹੋ ਗਿਆ।ਦੱਸ ਦੇਈਏ ਕਿ ਮਾਮਲਾ ਬਰਨਾਲਾ ਦੇ ਪਿੰਡ ਠੁੱਲੀਵਾਲ ਦਾ ਹੈ, ਜਿੱਥੇ ਇਕ ਸਿਪਾਹੀ ਜਗਸ਼ਰਨ ਸਿੰਘ ਪਿਛਲੇ 3 ਸਾਲਾਂ ਤੋਂ ਆਪਣੇ ਪਰਿਵਾਰਕ ਝਗੜੇ ਕਾਰਨ ਪ੍ਰੇਸ਼ਾਨੀ ਝੱਲ ਰਿਹਾ ਹੈ।ਜਾਣਕਾਰੀ ਮੁਤਾਬਕ ਜਵਾਨ ਨੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਕੇ ਆਪਣੀ ਪਤਨੀ ਤੇ ਸਹੁਰੇ ਪਰਿਵਾਰ ‘ਤੇ ਦੋਸ਼ ਲਗਾਏ ਹਨ।
ਦੱਸਣਯੋਗ ਹੈ ਕਿ ਸਿਪਾਹੀ ਸਿੱਖ ਰੈਜੀਮੈਂਟ ‘ਚ ਸ੍ਰੀਨਗਰ ‘ਚ ਡਿਊਟੀ ‘ਤੇ ਤਾਇਨਾਤ ਹੈ।ਉਹ ਛੁੱਟੀ ਦੌਰਾਨ ਘਰ ਆਇਆ ਸੀ ਤੇ 1 ਨਵੰਬਰ ਨੂੰ ਉਸਨੇ ਡਿਊਟੀ ‘ਤੇ ਸ੍ਰੀਨਗਰ ਵਾਪਸ ਜਾਣਾ ਹੈ ਪਰ ਉਸਦੀ ਪਤਨੀ ਉਸਦਾ ਆਈਡੀ ਕਾਰਡ ਨਾਲ ਲੈ ਗਈ ਹੈ ਤਲਾਕ ਦੀ ਮੰਗ ਕਰ ਰਹੀ ਹੈ।
ਸਿਪਾਹੀ ਹੁਣ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ।