Tirupati Temple Assets: ਆਂਧਰਾ ਪ੍ਰਦੇਸ਼ ਵਿੱਚ ਸਥਿਤ ਦੁਨੀਆ ਦੇ ਸਭ ਤੋਂ ਸ਼ਾਨਦਾਰ ਹਿੰਦੂ ਮੰਦਰ (Hindu temple) ਕੋਲ 5300 ਕਰੋੜ ਤੋਂ ਵੱਧ ਦਾ 10.3 ਟਨ ਸੋਨਾ ਬੈਂਕਾਂ ਵਿੱਚ ਜਮ੍ਹਾਂ ਹੈ। ਇਸ ਦੇ ਨਾਲ ਹੀ ਤਿਰੁਮਾਲਾ-ਤਿਰੁਪਤੀ ਦੇਵਸਥਾਨਮ (Tirumala-Tirupati Devasthanam) ਕੋਲ ਵੀ 15,938 ਕਰੋੜ ਰੁਪਏ ਦੀ ਨਕਦੀ ਹੈ। ਤਿਰੁਮਾਲਾ-ਤਿਰੁਪਤੀ ਦੇਵਸਥਾਨਮ ਟਰੱਸਟ ਵੱਲੋਂ ਜਾਰੀ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਤਿਰੂਪਤੀ ਮੰਦਰ ਦਾ ਪ੍ਰਬੰਧਨ ਕਰਨ ਵਾਲੇ ਤਿਰੁਮਾਲਾ-ਤਿਰੁਪਤੀ ਦੇਵਸਥਾਨਮ (TTD) ਨੇ ਇੱਕ ਵ੍ਹਾਈਟ ਪੇਪਰ ਜਾਰੀ ਕਰਕੇ ਆਪਣੀ ਜਾਇਦਾਦ ਦਾ ਐਲਾਨ ਕੀਤਾ। ਟੀਟੀਡੀ ਦੇ ਮੁਤਾਬਕ ਉਨ੍ਹਾਂ ਦੀ ਕੁੱਲ ਜਾਇਦਾਦ 2.26 ਲੱਖ ਕਰੋੜ ਰੁਪਏ ਹੈ। 2019 ‘ਚ ਵੱਖ-ਵੱਖ ਬੈਂਕਾਂ ‘ਚ 13,025 ਕਰੋੜ ਰੁਪਏ ਦੀ ਫਿਕਸਡ ਡਿਪਾਜ਼ਿਟ ਸੀ, ਜੋ ਹੁਣ ਵਧ ਕੇ 15,938 ਕਰੋੜ ਰੁਪਏ ਹੋ ਗਈ ਹੈ।
ਪਹਿਲੀ ਵਾਰ ਜਾਇਦਾਦ ਦਾ ਖੁਲਾਸਾ
ਟਰੱਸਟ ਵੱਲੋਂ ਦੱਸਿਆ ਗਿਆ ਕਿ 10.25 ਟਨ ਸੋਨਾ ਅਤੇ 2.5 ਟਨ ਸੋਨੇ ਦੇ ਗਹਿਣੇ ਸਮੇਤ 16,000 ਕਰੋੜ ਰੁਪਏ ਬੈਂਕਾਂ ਵਿੱਚ ਜਮ੍ਹਾਂ ਹਨ। ਟਰੱਸਟ ਨੇ ਅੱਗੇ ਦੱਸਿਆ ਕਿ ਟਰੱਸਟ ਦੀਆਂ ਭਾਰਤ ਭਰ ਵਿੱਚ 960 ਜਾਇਦਾਦਾਂ ਹਨ। ਪਤਾ ਲੱਗਾ ਹੈ ਕਿ ਮੰਦਰ ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਟਰੱਸਟ ਨੇ ਜਾਇਦਾਦਾਂ ਬਾਰੇ ਖੁਲਾਸਾ ਕੀਤਾ ਹੈ।
ਬੈਂਕਾਂ ਦੇ ਵਿਆਜ ਅਤੇ ਚੜਾਵੇ ਵਿੱਚ ਹੋ ਰਿਹਾ ਵਾਧਾ
ਮੰਦਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਤਿਰੂਪਤੀ ‘ਚ ਸ਼ਰਧਾਲੂਆਂ ਵੱਲੋਂ ਚੜ੍ਹਾਈ ਜਾ ਰਹੀ ਨਕਦੀ ਅਤੇ ਸੋਨਾ ‘ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਮੰਦਰ ਦੀਆਂ ਜਾਇਦਾਦਾਂ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਵਾਧਾ ਬੈਂਕਾਂ ਤੋਂ ਮਿਲਣ ਵਾਲੇ ਵਿਆਜ ਕਾਰਨ ਵੀ ਦਰਜ ਕੀਤਾ ਜਾ ਰਿਹਾ ਹੈ।
ਟਰੱਸਟ ਨੇ ਕਿਹਾ ਕਿ ਸਾਲ 2022-23 ‘ਚ 3100 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ, ਜਿਸ ‘ਚੋਂ 668 ਕਰੋੜ ਰੁਪਏ ਬੈਂਕਾਂ ਤੋਂ ਮਿਲਣ ਵਾਲੇ ਵਿਆਜ ਦੇ ਸੀ। ਮੰਦਰ ਦੇ ਅਧਿਕਾਰੀਆਂ ਨੇ ਅੱਗੇ ਕਿਹਾ ਕਿ ਟਰੱਸਟ ਵਲੋੰ ਦਿੱਤੇ ਗਏ ਸੰਪਤੀਆਂ ਦੇ ਵੇਰਵਿਆਂ ਵਿੱਚ ਪੁਰਾਤਨ ਗਹਿਣੇ ਅਤੇ ਕੁਝ ਗੈਸਟ ਹਾਊਸ ਸ਼ਾਮਲ ਨਹੀਂ ਹਨ।
ਬਹੁਤੀਆਂ ਕੰਪਨੀਆਂ ਤੋਂ ਵੱਧ ਟਰੱਸਟ ਦੀ ਜਾਇਦਾਦ
ਸਟਾਕ ਮਾਰਕੀਟ ਦੇ ਅੰਕੜਿਆਂ ਮੁਤਾਬਕ ਤਿਰੂਪਤੀ ਮੰਦਰ ਦੀ ਜਾਇਦਾਦ ਭਾਰਤ ਦੇ ਕਈ ਵੱਡੇ ਕਾਰੋਬਾਰਾਂ ਤੋਂ ਵੱਧ ਹੈ। ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਹੋਣ ਤੱਕ ਵਿਪਰੋ ਦਾ ਬਾਜ਼ਾਰ ਮੁੱਲ 2.14 ਲੱਖ ਕਰੋੜ ਰੁਪਏ ਹੋਣ ਦਾ ਅਨੁਮਾਨ ਸੀ। ਇਸ ਦੇ ਨਾਲ ਹੀ ਅਲਟਰਾਟੈੱਕ ਸੀਮੈਂਟ ਦਾ ਬਾਜ਼ਾਰ ਮੁੱਲ 1.99 ਲੱਖ ਕਰੋੜ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਹੁਰਾਸ਼ਟਰੀ ਕੰਪਨੀ ਨੇਸਲੇ ਦੀ ਭਾਰਤੀ ਇਕਾਈ ਦਾ ਮੁੱਲ ਸ਼ੁੱਕਰਵਾਰ ਨੂੰ 1.96 ਲੱਖ ਕਰੋੜ ਸੀ।
ਇਹ ਵੀ ਪੜ੍ਹੋ: Canada Immigrants: ਕੈਨੇਡਾ ‘ਚ ਭਾਰਤੀਆਂ ਲਈ ਵੱਡਾ ਮੌਕਾ, 14.5 ਲੱਖ ਨੌਕਰੀਆਂ, ਤਨਖਾਹ ਦੇ ਨਾਲ ਮਿਲੇਗੀ PR
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h