ਚੰਡੀਗੜ੍ਹ: ਪੰਜਾਬ ‘ਚ ਗਰੁੱਪ ਸੀ (Punjab Group C) ਵਿੱਚ ਨੌਕਰੀਆਂ ਲੈਣ ਦੇ ਲਈ ਹੁਣ ਪੰਜਾਬੀ ਦਾ ਇਕ ਵੱਖਰਾ ਟੈਸਟ (Punjabi Test) ਪਾਸ ਕਰਨਾ ਪਵੇਗਾ, ਜੇਕਰ ਇਸ ਟੈਸਟ ਨੂੰ 50 ਫੀਸਦੀ ਨੰਬਰ ਨਾਲ ਪਾਸ ਨਾ ਕੀਤਾ ਤਾਂ ਨੌਕਰੀ ਨਹੀਂ ਮਿਲੇਗੀ। ਇਸ ਸਬੰਧੀ ਪੰਜਾਬ ਸਰਕਾਰ (Punjab Government) ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਨੋਟੀਫਿਕੇਸ਼ਨ ਨੂੰ ਜਾਰੀ ਕਰਦੇ ਹੋਏ ਸਾਰੇ ਵਿਭਾਗਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਗਏ ਹਨ।
ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦਾ ਹਵਾਲਾ ਦਿੰਦੇ ਹੋਏ ਸਿੱਖਿਆ ਵਿਭਾਗ ਵੱਲੋਂ ਵੀ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇਕ ਪੱਤਰ ਜਾਰੀ ਕੀਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਗਰੁੱਪ-ਸੀ ਨਾਲ ਸਬੰਧਤ ਭਰਤੀ ਵਾਸਤੇ ਕਿਸੇ ਵੀ ਉਮੀਦਵਾਰ ਨੂੰ ਭਾਸ਼ਾਈ/ਗਿਆਨ ਵਾਲੀ ਪ੍ਰੀਖਿਆ ਲਏ ਬਿਨਾਂ ਭਰਤੀ ਨਹੀਂ ਕੀਤਾ ਜਾ ਸਕੇਗਾ।
ਨਵੇਂ ਨਿਯਮਾਂ ਅਨੁਸਾਰ ਉਮੀਦਵਾਰ ਨੂੰ ਦਸਵੀਂ ਪੱਧਰ ’ਤੇ ‘ਪੰਜਾਬੀ ਭਾਸ਼ਾ’ ਦੇ ਟੈਸਟ ’ਚ 50 ਫ਼ੀਸਦੀ ਅੰਕ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ। ਇਮਤਿਹਾਨ ’ਚ ਨਿਰਧਾਰਤ ਕੀਤੇ ਅੰਕ ਪ੍ਰਾਪਤ ਨਾ ਕਰਨ ਵਾਲੇ ਉਮੀਦਵਾਰ ਨੂੰ ਅਯੋਗ ਐਲਾਨ ਦਿੱਤਾ ਜਾਵੇਗਾ, ਬੇਸ਼ੱਕ ਪ੍ਰਤੀਯੋਗਤਾ ਪ੍ਰੀਖਿਆ ’ਚ ਉਹ ਪਾਸ ਹੀ ਕਿਉਂ ਨਾ ਹੋਵੇ।
ਪੰਜਾਬ ਸਰਕਾਰ ਦੇ ਪਰਸੋਨਲ ਵਿਭਾਗ ਵੱਲੋਂ ਜਾਰੀ ਹੁਕਮਾਂ ਤੋਂ ਬਾਅਦ ਪੰਜਾਬ ’ਚ ਕਲਰਕਾਂ, ਡਾਟਾ ਐਂਟਰੀ ਆਪ੍ਰੇਟਰਜ਼, ਸਟੈਨੋਗ੍ਰਾਫਰ, ਮਾਸਟਰ ਕਾਡਰ, ਈਟੀਟੀ ਅਧਿਆਪਕਾਂ ਵਰਗੀਆਂ ਅਸਾਮੀਆਂ ਦੇ ਇਮਤਿਹਾਨਾਂ ਵਾਸਤੇ ਪੰਜਾਬੀ ਵਿਸ਼ੇ ਦਾ ਟੈਸਟ ਪਾਸ ਕਰਨਾ ਜ਼ਰੂਰੀ ਹੋਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h