ਏਸ਼ੀਆ ਕੱਪ ਦਾ ਪੰਜਵਾਂ ਮੈਚ ਅੱਜ ਭਾਰਤ ਅਤੇ ਨੇਪਾਲ ਵਿਚਾਲੇ ਕੈਂਡੀ ਦੇ ਪੱਲੇਕੇਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ।
ਭਾਰਤ ਅਤੇ ਨੇਪਾਲ ਕ੍ਰਿਕਟ ਇਤਿਹਾਸ ਵਿੱਚ ਪਹਿਲੀ ਵਾਰ ਆਹਮੋ-ਸਾਹਮਣੇ ਹੋਣਗੇ, ਇਸ ਤੋਂ ਪਹਿਲਾਂ ਦੋਵਾਂ ਨੇ ਕ੍ਰਿਕਟ ਦੇ ਕਿਸੇ ਵੀ ਫਾਰਮੈਟ ਵਿੱਚ ਇੱਕ ਦੂਜੇ ਦਾ ਸਾਹਮਣਾ ਨਹੀਂ ਕੀਤਾ ਹੈ। ਏਸ਼ੀਆ ਕੱਪ 2023 ਵਿੱਚ ਦੋਵਾਂ ਟੀਮਾਂ ਦਾ ਇਹ ਦੂਜਾ ਮੈਚ ਹੋਵੇਗਾ। ਭਾਰਤ ਦਾ ਪਹਿਲਾ ਮੈਚ ਪਾਕਿਸਤਾਨ ਨਾਲ ਸੀ, ਜੋ ਮੀਂਹ ਕਾਰਨ ਬੇ-ਅਨਤੀਜਾ ਰਿਹਾ ਸੀ। ਇਸ ਦੇ ਨਾਲ ਹੀ ਨੇਪਾਲ ਦਾ ਪਹਿਲਾ ਮੈਚ ਵੀ ਪਾਕਿਸਤਾਨ ਨਾਲ ਸੀ, ਜਿਸ ‘ਚ ਟੀਮ 238 ਦੌੜਾਂ ਨਾਲ ਹਾਰ ਗਈ ਸੀ।
ਇਸ ਖ਼ਬਰ ਵਿੱਚ ਅਸੀਂ ਪਿੱਚ ਰਿਪੋਰਟ, ਮੌਸਮ ਦੀ ਸਥਿਤੀ ਅਤੇ ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ ਇਲੈਵਨ ਬਾਰੇ ਜਾਣਾਂਗੇ…
ਭਾਰਤ ਸੱਤ ਵਾਰ ਦਾ ਚੈਂਪੀਅਨ, ਨੇਪਾਲ ਪਹਿਲੀ ਵਾਰ ਕੁਆਲੀਫਾਈ ਹੋਇਆ
ਭਾਰਤੀ ਟੀਮ ਏਸ਼ੀਆ ਕੱਪ ਦੀ ਸਭ ਤੋਂ ਸਫਲ ਟੀਮ ਹੈ। ਟੀਮ ਛੇ ਵਨਡੇ ਅਤੇ ਇੱਕ ਟੀ-20 ਟੂਰਨਾਮੈਂਟ ਦੀ ਟਰਾਫੀ ਸਮੇਤ ਸੱਤ ਵਾਰ ਏਸ਼ੀਆ ਕੱਪ ਦੀ ਚੈਂਪੀਅਨ ਰਹੀ ਹੈ। ਜਦਕਿ ਨੇਪਾਲ ਨੇ ਪਹਿਲੀ ਵਾਰ ਕੁਆਲੀਫਾਈ ਕੀਤਾ ਹੈ।
ਸ਼ੁਭਮਨ ਗਿੱਲ ਇਸ ਸਾਲ ਭਾਰਤ ਦੇ ਸਭ ਤੋਂ ਵੱਧ ਸਕੋਰਰ ਹਨ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇਪਾਲ ਖਿਲਾਫ ਮੈਚ ਨਹੀਂ ਖੇਡਣਗੇ। ਪਰਿਵਾਰਕ ਕਾਰਨਾਂ ਕਰਕੇ ਉਹ ਮੁੰਬਈ ਪਰਤ ਆਏ ਹਨ। ਸ਼ੁਭਮਨ ਗਿੱਲ ਸਾਲ 2023 ਵਿੱਚ ਇੱਕ ਰੋਜ਼ਾ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਸਕੋਰਰ ਰਿਹਾ ਹੈ। ਗਿੱਲ ਨੇ 12 ਮੈਚਾਂ ਵਿੱਚ 760 ਦੌੜਾਂ ਬਣਾਈਆਂ। ਉਥੇ ਹੀ ਕੁਲਦੀਪ ਯਾਦਵ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ, ਉਨ੍ਹਾਂ ਨੇ 11 ਮੈਚਾਂ ‘ਚ 22 ਵਿਕਟਾਂ ਲਈਆਂ ਹਨ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h