Tomato Price in Chandigarh: ਚੰਡੀਗੜ੍ਹ ਵਿੱਚ ਟਮਾਟਰ ‘ਤੇ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਪਈ ਹੈ। ਬਾਜ਼ਾਰ ‘ਚ ਟਮਾਟਰ ਦੀ ਕੀਮਤ ਤੇਜ਼ੀ ਨਾਲ ਵਧ ਰਹੀ ਹੈ। ਹਾਲ ਹੀ ਵਿੱਚ, ਬਰਸਾਤ ਦੇ ਮੌਸਮ ਵਿੱਚ ਸੜਕ ਬੰਦ ਹੋਣ ਅਤੇ ਫਸਲ ਖਰਾਬ ਹੋਣ ਕਾਰਨ ਹਿਮਾਚਲ ਅਤੇ ਪੰਜਾਬ ਵਿੱਚ ਟਮਾਟਰ ਦੀ ਕੀਮਤ 350 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਸੀ। ਸਥਿਤੀ ਆਮ ਵਾਂਗ ਹੋਣ ‘ਤੇ ਕੀਮਤ ‘ਚ ਕਮੀ ਦਰਜ ਕੀਤੀ।
ਚੰਡੀਗੜ੍ਹ ਦੀ ਸੈਕਟਰ-26 ਦੀ ਸਬਜ਼ੀ ਮੰਡੀ ਵਿੱਚ ਟਮਾਟਰ ਦੀ ਥੋਕ ਵਿਕਰੀ 200 ਰੁਪਏ ਪ੍ਰਤੀ ਕਿਲੋ ਰਹੀ। ਇਸ ਦੇ ਨਾਲ ਹੀ ਸੈਕਟਰਾਂ ਦੇ ਲੋਕਾਂ ਨੇ 240 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਖਰੀਦੇ।
ਮੰਡੀ ਦੇ ਸਬਜ਼ੀ ਏਜੰਟ ਨੇ ਦੱਸਿਆ ਕਿ ਬੁੱਧਵਾਰ ਨੂੰ ਟਮਾਟਰ ਹੋਲ ਸੇਲ ‘ਚ 150 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਿਆ। ਮਹਿਜ਼ ਇੱਕ ਦਿਨ ਵਿੱਚ 50 ਰੁਪਏ ਪ੍ਰਤੀ ਕਿਲੋ ਦਾ ਰੇਟ ਵਧ ਗਿਆ ਹੈ। ਇਸ ਦਾ ਅਸਰ ਪ੍ਰਚੂਨ ਬਾਜ਼ਾਰ ‘ਤੇ ਜ਼ਿਆਦਾ ਹੈ। ਪ੍ਰਚੂਨ ਵਿਕਰੇਤਾ ਸੈਕਟਰ ਅਤੇ ਮੰਡੀ ਵਿੱਚ ਵੀ 220-240 ਰੁਪਏ ਪ੍ਰਤੀ ਕਿਲੋ ਤੱਕ ਟਮਾਟਰ ਵੇਚ ਰਹੇ ਹਨ।
ਦੂਜੇ ਪਾਸੇ ਪ੍ਰਚੂਨ ਵਿਕਰੇਤਾ ਦਾ ਕਹਿਣਾ ਹੈ ਕਿ ਜੇਕਰ ਟਮਾਟਰ ਦਾ ਇੱਕ ਕਰੇਟ 5000 ਰੁਪਏ ਵਿੱਚ ਖਰੀਦਿਆ ਜਾਂਦਾ ਹੈ ਤਾਂ ਇਸ ਨੂੰ ਪ੍ਰਚੂਨ ਵਿੱਚ 250 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਣਾ ਪਵੇਗਾ। ਇਸ ਤੋਂ ਘੱਟ ਕੀਮਤ ‘ਤੇ ਵੇਚਣ ਨਾਲ ਨੁਕਸਾਨ ਹੋਵੇਗਾ। ਇਸੇ ਕਰਕੇ ਕਈ ਸਬਜ਼ੀ ਵਿਕਰੇਤਾ ਟਮਾਟਰ ਬਿਲਕੁਲ ਨਹੀਂ ਵੇਚ ਰਹੇ।
ਟਮਾਟਰ 80 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਸੀ ਪਰ ਹੁਣ ਮਹਿੰਗਾਈ ਨੇ ਫਿਰ ਰਸੋਈ ਦਾ ਬਜਟ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ। ਬਾਜ਼ਾਰ ਏਜੰਟਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਟਮਾਟਰਾਂ ਦੀ ਨਵੀਂ ਖੇਪ ਨਾਸਿਕ ਤੋਂ ਆਉਣੀ ਸ਼ੁਰੂ ਨਹੀਂ ਹੋ ਜਾਂਦੀ, ਉਦੋਂ ਤੱਕ ਟਮਾਟਰਾਂ ਦੀਆਂ ਕੀਮਤਾਂ ਵਿੱਚ ਕੋਈ ਮੰਦੀ ਨਹੀਂ ਆਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h