Solomon Islands Earthquake: ਸੋਲੋਮਨ ਆਈਲੈਂਡ ‘ਤੇ ਮੰਗਲਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਟਾਪੂ ਦੇ ਦੱਖਣ-ਪੂਰਬ ਵਿਚ ਮਲੰਗੋ ‘ਚ ਆਇਆ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.3 ਮਾਪੀ ਗਈ। ਭੂਚਾਲ ਦੇ ਝਟਕੇ ਸਵੇਰੇ 7.33 ਵਜੇ ਮਹਿਸੂਸ ਕੀਤੇ ਗਏ। ਭੂਚਾਲ ਦੀ ਡੂੰਘਾਈ ਜ਼ਮੀਨ ‘ਚ 13.6 ਕਿਲੋਮੀਟਰ ਸੀ।
ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਆਇਆ ਭੂਚਾਲ
ਇਸ ਤੋਂ ਪਹਿਲਾਂ ਸੋਮਵਾਰ ਨੂੰ ਇੰਡੋਨੇਸ਼ੀਆ ‘ਚ ਜ਼ਬਰਦਸਤ ਭੂਚਾਲ ਆਇਆ ਸੀ। 5.6 ਤੀਬਰਤਾ ਵਾਲੇ ਭੂਚਾਲ ‘ਚ ਹੁਣ ਤੱਕ 162 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ 700 ਲੋਕ ਜ਼ਖਮੀ ਵੀ ਹੋਏ ਹਨ। ਭੂਚਾਲ ਦਾ ਕੇਂਦਰ ਪੱਛਮੀ ਜਾਵਾ ਸੂਬੇ ਦੇ ਸਿਆਨਜੂਰ ਖੇਤਰ ਵਿੱਚ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ ‘ਚ ਸੀ। ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ।
ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿੱਚ ਸੋਮਵਾਰ ਨੂੰ ਆਏ ਭੂਚਾਲ ਦੇ ਝਟਕੇ ‘ਚ ਕਈ ਵੱਡੀਆਂ ਇਮਾਰਤਾਂ ਢਹਿ ਗਈਆਂ। ਇੱਥੇ ਕਈ ਲੋਕ ਅਜੇ ਵੀ ਇਮਾਰਤਾਂ ਦੇ ਮਲਬੇ ਹੇਠਾਂ ਦੱਬੇ ਹੋਏ ਹਨ। ਉਨ੍ਹਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਸੋਮਵਾਰ ਦੁਪਹਿਰ ਨੂੰ ਆਏ ਭੂਚਾਲ ਦੇ ਝਟਕਿਆਂ ਕਾਰਨ ਲੋਕ ਡਰ ਗਏ ਅਤੇ ਆਪਣੇ ਘਰ ਛੱਡ ਕੇ ਸੜਕਾਂ ‘ਤੇ ਭੱਜਣ ਲਈ ਮਜਬੂਰ ਹੋ ਗਏ।
ਭੂਚਾਲ ਕਾਰਨ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਸਿਆਨਜੁਰ ਦੇ ਹਸਪਤਾਲ ਦੀ ਪਾਰਕਿੰਗ ਸਾਰੀ ਰਾਤ ਪੀੜਤਾਂ ਨਾਲ ਭਰੀ ਰਹੀ। ਕੁਝ ਦਾ ਇਲਾਜ ਅਸਥਾਈ ਤੰਬੂਆਂ ਵਿੱਚ ਕੀਤਾ ਜਾ ਰਿਹਾ ਹੈ। ਬਾਕੀਆਂ ਨੂੰ ਫੁੱਟਪਾਥ ‘ਤੇ ਟੈਂਟ ‘ਚ ਰੱਖੀਆ ਗਿਆ ਹੈ। ਜਦੋਂ ਕਿ ਸਿਹਤ ਕਰਮਚਾਰੀਆਂ ਨੇ ਟਾਰਚ ਦੀ ਰੋਸ਼ਨੀ ਵਿੱਚ ਮਰੀਜ਼ਾਂ ਦੇ ਟਾਂਕੇ ਲਗਾਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h