Tunisha Sharma Death Case: ਟੀਵੀ ਐਕਟਰਸ ਤੁਨੀਸ਼ਾ ਸ਼ਰਮਾ ਦੀ ਮੌਤ ਦੇ ਮਾਮਲੇ ‘ਚ ਗ੍ਰਿਫਤਾਰ ਕੀਤੇ ਗਏ ਉਸਦੇ ਸਹਿ-ਐਕਟਰ ਸ਼ੀਜਾਨ ਖ਼ਾਨ ਨੂੰ ਮੁੰਬਈ ਦੀ ਵਸਈ ਅਦਾਲਤ ਨੇ 4 ਦਿਨਾਂ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਪੁਲਿਸ ਨੇ ਅੱਜ ਸ਼ੀਜਾਨ ਖ਼ਾਨ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
TV actor Tunisha Sharma death case: Whatever has happened, police and court are working. He (Sheezan Khan) has been produced in court. Allegations against him are baseless: Sharad Rai, Sheezan Khan's advocate, Mumbai pic.twitter.com/PHwh22c47O
— ANI (@ANI) December 25, 2022
ਇਸ ਤੋਂ ਪਹਿਲਾਂ ਸ਼ੀਜਾਨ ਖ਼ਾਨ ਦੇ ਵਕੀਲ ਸ਼ਰਦ ਰਾਏ ਨੇ ਕਿਹਾ ਕਿ ਪੁਲਿਸ ਅਤੇ ਅਦਾਲਤ ਕੰਮ ਕਰ ਰਹੀ ਹੈ। ਉਸ (ਸ਼ੀਜ਼ਾਨ ਖ਼ਾਨ) ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਉਸ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਸ਼ੀਜਾਨ ਖਾਨ ਨੂੰ 4 ਦਿਨ ਦੀ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਪੁਲਿਸ ਕੋਲ ਅਜੇ ਤੱਕ ਕੋਈ ਸਬੂਤ ਨਹੀਂ ਹੈ। ਉਸ ‘ਤੇ ਦੋਸ਼ ਲਗਾਇਆ ਜਾ ਰਿਹਾ ਹੈ। ਅਜੇ ਹੋਰ ਜਾਂਚ ਹੋਣੀ ਬਾਕੀ ਹੈ।
15 ਦਿਨ ਪਹਿਲਾਂ ਹੋਇਆ ਸੀ ਬ੍ਰੇਕਅੱਪ
ਪੁਲਿਸ ਨੇ ਦੱਸਿਆ ਕਿ ਤੁਨੀਸ਼ਾ ਸ਼ਰਮਾ ਤੇ ਸ਼ੀਜਾਨ ਖ਼ਾਨ ਰਿਲੇਸ਼ਨਸ਼ੀਪ ‘ਚ ਸੀ। ਦੋਵਾਂ ਦਾ 15 ਦਿਨ ਪਹਿਲਾਂ ਬ੍ਰੇਕਅੱਪ ਹੋ ਗਿਆ ਸੀ। FIR ‘ਚ ਕਿਹਾ ਗਿਆ ਹੈ ਕਿ ਤੁਨੀਸ਼ਾ ਬ੍ਰੇਕਅੱਪ ਕਾਰਨ ਤਣਾਅ ਵਿੱਚ ਸੀ।
ਸਰੀਰ ‘ਤੇ ਕੋਈ ਸੱਟ ਦਾ ਨਿਸ਼ਾਨ ਨਹੀਂ, ਪੋਸਟਮਾਰਟਮ ਤੋਂ ਪਤਾ ਚੱਲਿਆ
ਪੋਸਟਮਾਰਟਮ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਤੁਨੀਸ਼ਾ ਦੀ ਮੌਤ ਦਮ ਘੁੱਟਣ ਨਾਲ ਹੋਈ ਤੇ ਉਸ ਦੇ ਸਰੀਰ ‘ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਸੀ। ਡੀਸੀਪੀ ਚੰਦਰਕਾਂਤ ਜਾਧਵ ਮੁਤਾਬਕ ਤੁਨੀਸ਼ਾ ਦੀ ਮਾਂ ਨੇ ਆਪਣੇ ਬਿਆਨ ‘ਚ ਅਲੀ ਬਾਬਾ ਦੇ ਕੋ-ਸਟਾਰ ਸ਼ੀਜ਼ਾਨ ਖ਼ਾਨ ‘ਤੇ ਦੋਸ਼ ਲਗਾਇਆ ਹੈ।
ਵਾਲੀਵ ਪੁਲਿਸ ਨੇ ਕਿਹਾ ਕਿ ਉਹ ਤੁਨੀਸ਼ਾ ਦੀ ਮੌਤ ਦੀ ਮੌਤ ਤੇ ਆਤਮ ਹੱਤਿਆ ਦੋਵਾਂ ਪਹਿਲੂਆਂ ਤੋਂ ਜਾਂਚ ਕਰੇਗੀ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ। ਪੁਲਸ ਉਸ ਦੌਰਾਨ ਸੈੱਟ ‘ਤੇ ਮੌਜੂਦ ਸਾਰੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਮੁੰਬਈ ਪੁਲਿਸ ਨੇ ਐਤਵਾਰ ਨੂੰ ਉਸ ਦੇ ਕੋ-ਸਟਾਰ ਪਾਰਥ ਜੁਤਸ਼ੀ ਤੋਂ ਪੁੱਛਗਿੱਛ ਕੀਤੀ। ਜ਼ੁਤਸ਼ੀ ਨੇ ਦੱਸਿਆ ਕਿ ਮੈਨੂੰ ਪੁਲਿਸ ਵੱਲੋਂ ਪੁੱਛਗਿੱਛ ਲਈ ਬੁਲਾਇਆ ਗਿਆ ਤੇ ਆਮ ਸਵਾਲ ਪੁੱਛੇ ਗਏ। ਮੈਂ ਉਸਦੇ ਸਬੰਧਾਂ ‘ਤੇ ਟਿੱਪਣੀ ਨਹੀਂ ਕਰ ਸਕਦਾ। ਮੈਨੂੰ ਨਹੀਂ ਪਤਾ, ਇਹ ਉਸਦਾ ਅੰਦਰੂਨੀ ਮਾਮਲਾ ਸੀ। ਜਦੋਂ ਘਟਨਾ ਵਾਪਰੀ ਤਾਂ ਮੈਨੂੰ ਪਤਾ ਲੱਗਾ ਕਿ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h