Twitter Blue Tick Subscription: ਟੇਸਲਾ ਦੇ ਸੀਈਓ ਅਤੇ ਸਪੇਸਐਕਸ ਦੇ ਸੰਸਥਾਪਕ ਐਲੋਨ ਮਸਕ ਨੇ ਹੁਣ ਟਵਿੱਟਰ ਨੂੰ ਵੀ ਖਰੀਦ ਲਿਆ ਹੈ। ਐਲਨ ਨੇ ਕੰਪਨੀ ਦੀ ਵਾਗਡੋਰ ਸੰਭਾਲ ਲਈ ਹੈ, ਤੇ ਹੁਣ ਟਵਿੱਟਰ ਦੇ ਨਵੇਂ ਬੌਸ ਜਲਦੀ ਹੀ ਯੂਜ਼ਰਸ ਤੋਂ ਕਮਾਈ ਕਰਨ ਲਈ ਪਲਾਨਿੰਗ ਕਰ ਰਹੇ ਹਨ।
ਦੱਸ ਦਈਏ ਕਿ ਖ਼ਬਰਾਂ ਹਨ ਕਿ ਐਲਨ ਟਵਿੱਟਰ ਬਲੂ ਸਬਸਕ੍ਰਿਪਸ਼ਨ ਰਾਹੀਂ ਮੋਟੀ ਰਕਮ ਵਸੂਲਣ ਦੀ ਯੋਜਨਾ ਬਣਾ ਰਹੇ ਹਨ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ਦੇ ਜ਼ਰੀਏ ਸਾਹਮਣੇ ਆਈ ਹੈ। ਦੱਸ ਦੇਈਏ ਕਿ ਮੌਜੂਦਾ ਸਮੇਂ ਵਿੱਚ, ਵੈਰੀਫਾਈਡ ਯੂਜ਼ਰਸ ਕੋਲ ਬਲੂ ਟਿੱਕ ਲੱਗਣ ਤੋਂ ਬਾਅਦ ਸਬਸਕ੍ਰਾਈਬ ਕਰਨ ਲਈ 90 ਦਿਨ ਹੁੰਦੇ ਹਨ, ਨਹੀਂ ਤਾਂ ਯੂਜ਼ਰਸ ਆਪਣਾ ਬਲੂ ਚੈੱਕਮਾਰਕ ਗੁਆ ਦਿੰਦੇ ਹਨ।
ਦ ਵਰਜ ਦੀ ਰਿਪੋਰਟ ਮੁਤਾਬਕ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਐਤਵਾਰ ਯਾਨੀ 30 ਅਕਤੂਬਰ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਨੂੰ 7 ਨਵੰਬਰ ਤੱਕ ਇਸ ਫੀਚਰ ਨੂੰ ਲਾਂਚ ਕਰਨ ਦੀ ਸਮਾਂ ਸੀਮਾ ਦਿੱਤੀ ਜਾ ਰਹੀ ਹੈ। ਨਹੀਂ ਤਾਂ ਉਨ੍ਹਾਂ ਨੂੰ ਕੰਪਨੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇਗਾ।
@sriramk any chance in helping with verification? Denied some 4-5 times despite large following and working to share spaceflight/rocket launches to the masses via my photography. Published in a plethora of huge outlets but Twitter doesn’t seem to care! https://t.co/efL1l1H2d9
— John Kraus (@johnkrausphotos) October 30, 2022
ਰਾਇਟਰਜ਼ ਦੀ ਰਿਪੋਰਟ ਮੁਤਾਬਕ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਸੋਸ਼ਲ ਮੀਡੀਆ ਪਲੇਟਫਾਰਮ ਟਵਿਟਰ ਨੂੰ ਹਾਸਲ ਕਰਨ ਤੋਂ ਬਾਅਦ ਐਲੋਨ ਮਸਕ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਟਵਿਟਰ ਆਪਣੀ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਸੋਧਣ ਲਈ ਕੰਮ ਕਰ ਰਿਹਾ ਹੈ।
Twitter Verification Badge ਲਈ ਕਿੰਨਾ ਚਾਰਜ ਕਰੇਗਾ?
ਟਵਿਟਰ ਜਲਦ ਹੀ ਯੂਜ਼ਰਸ ਤੋਂ ਬਲੂ ਟਿੱਕ ਦੇ ਪੈਸੇ ਲਵੇਗਾ, ਉਹ ਵੀ ਇੱਕ ਵਾਰ ਨਹੀਂ ਸਗੋਂ ਹਰ ਮਹੀਨੇ ਤੁਹਾਨੂੰ ਟਵਿਟਰ ਬਲੂ ਟਿੱਕ ਲਈ ਮੋਟੀ ਰਕਮ ਅਦਾ ਕਰਨੀ ਪਵੇਗੀ। ਹੁਣ ਤੁਹਾਡੇ ਦਿਮਾਗ ਵਿੱਚ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਬਲੂ ਟਿੱਕ ਲਈ ਕਿੰਨੇ ਪੈਸੇ ਲੱਗਣਗੇ? ਦ ਵਰਜ ਦੀ ਰਿਪੋਰਟ ਮੁਤਾਬਕ ਯੂਜ਼ਰਸ ਨੂੰ ਹਰ ਮਹੀਨੇ 19.99 ਡਾਲਰ (ਕਰੀਬ 1646 ਰੁਪਏ) ਦਾ ਚਾਰਜ ਦੇਣਾ ਹੋਵੇਗਾ।
ਕਦੋਂ ਲਾਂਚ ਕੀਤਾ ਗਿਆ ਸੀ ਟਵਿੱਟਰ ਬਲੂ?
ਜਾਣਕਾਰੀ ਲਈ ਦੱਸ ਦਈਏ ਕਿ ਟਵਿੱਟਰ ਬਲੂ ਨੂੰ ਯੂਜ਼ਰਸ ਲਈ ਪਿਛਲੇ ਸਾਲ ਜੂਨ ਵਿੱਚ ਲਾਂਚ ਕੀਤਾ ਗਿਆ ਸੀ, ਕੰਪਨੀ ਦੀ ਪਹਿਲੀ ਗਾਹਕੀ ਸੇਵਾ ਜੋ ਉਪਭੋਗਤਾਵਾਂ ਨੂੰ ਮਹੀਨਾਵਾਰ ਗਾਹਕੀ ਦੇ ਅਧਾਰ ‘ਤੇ ਪ੍ਰੀਮੀਅਮ ਵਿਸ਼ੇਸ਼ਤਾਵਾਂ ਤੱਕ ਵਿਸ਼ੇਸ਼ ਪਹੁੰਚ ਪ੍ਰਦਾਨ ਕਰਦੀ ਹੈ। ਦੱਸ ਦੇਈਏ ਕਿ ਇਸ ਸਬਸਕ੍ਰਿਪਸ਼ਨ ਦੇ ਨਾਲ ਯੂਜ਼ਰਸ ਨੂੰ ਟਵੀਟਸ ਨੂੰ ਐਡਿਟ ਕਰਨ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: Gold-Silver Price Today: ਸੋਨੇ ‘ਚ ਆਈ ਚਮਕ ਤਾਂ ਫਿੱਕੀ ਪਈ ਚਾਂਦੀ, ਖਰੀਦਣ ਤੋਂ ਪਹਿਲਾਂ ਦੇਖੋ 10 ਗ੍ਰਾਮ ਸੋਨੇ-ਚਾਂਦੀ ਦੀਆਂ ਕੀਮਤਾਂ
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ:
Android: https://bit.ly/3VMis0h