ਸ਼ੁੱਕਰਵਾਰ, ਮਈ 9, 2025 06:09 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਟਵਿੱਟਰ ‘ਤੇ ‘ਆਪ’ ਤੇ ਕਾਂਗਰਸੀ ਨੇਤਾ ‘ਚ ਛਿੜੀ ਜੰਗ, ਇੱਕ ਦੂਜੇ ‘ਤੇ ਕੀਤੇ ਤੰਨਜ

Punjab News: ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਵਿੱਚ ਲਿਖਿਆ ਕਿ "ਜਲੰਧਰ ਦੇ ਲੋਕਾਂ ਵੱਲੋਂ ਪਾਈਆਂ ਵੋਟਾਂ ਦਾ ਮੁੱਲ ਪੰਜਾਬ ਸਰਕਾਰ ਨੇ ਬਿਜਲੀ ਮਹਿੰਗੀ ਕਰਕੇ ਕੁਝ ਹੀ ਘੰਟਿਆਂ 'ਚ ਉਤਾਰਿਆ?

by ਮਨਵੀਰ ਰੰਧਾਵਾ
ਮਈ 16, 2023
in ਪੰਜਾਬ
0

Malvinder Kang vs Navjot Singh Sidhu: ਬੀਤੇ ਦਿਨੀਂ ਪੰਜਾਬ ‘ਚ ਬਿਜਲੀ ਦਰਾਂ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ। ਇਸ ਮਗਰੋਂ ਸੂਬੇ ਦੀ ‘ਆਪ’ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਜਿੱਥੇ ਸੁਖਬੀਰ ਬਾਦਲ ਨੇ ਪੰਜਾਬ ਸਰਕਾਰ ਤੋਂ ਇਸ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਉੱਥੇ ਹੀ ਕਾਂਗਰਸੀ ਨੇਤਾ ਨਵਜੋਤ ਸਿੱਧੂ ਨੇ ਵੀ ਸਰਕਾਰ ‘ਤੇ ਤੰਨਜ ਕੀਤਾ ਹੈ।

‘ਆਪ’ ‘ਤੇ ਨਵਜੋਤ ਸਿੱਧੂ ਦਾ ਟਵੀਟ

ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਇੱਕ ਟਵੀਟ ਵਿੱਚ ਲਿਖਿਆ ਕਿ “ਜਲੰਧਰ ਦੇ ਲੋਕਾਂ ਵੱਲੋਂ ਪਾਈਆਂ ਵੋਟਾਂ ਦਾ ਮੁੱਲ ਪੰਜਾਬ ਸਰਕਾਰ ਨੇ ਬਿਜਲੀ ਮਹਿੰਗੀ ਕਰਕੇ ਕੁਝ ਹੀ ਘੰਟਿਆਂ ‘ਚ ਉਤਾਰਿਆ?

ਉੱਪਰੋਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਸਰਕਾਰ ਇਹ ਕਹਿ ਰਹੀ ਹੈ ਕਿ ਬਿਜਲੀ ਦਰਾਂ ਦੇ ਵਾਧੇ ਦਾ ਪੈਸਾ ਸਰਕਾਰ ਦੇਵੇਗੀ, ਪਰ ਸਵਾਲ ਹੈ ਕਿ ਸਰਕਾਰ ਕਿੱਥੋਂ ਤੇ ਕਿਵੇਂ ਦੇਵੇਗੀ, ਪੈਸਾ ਕਿੱਥੋਂ ਆਵੇਗਾ?

ਜਲੰਧਰ ਦੇ ਲੋਕਾਂ ਵੱਲੋਂ ਪਾਈਆਂ ਵੋਟਾਂ ਦਾ ਮੁੱਲ ਪੰਜਾਬ ਸਰਕਾਰ ਨੇ ਬਿਜਲੀ ਮਹਿੰਗੀ ਕਰਕੇ ਕੁਝ ਹੀ ਘੰਟਿਆਂ 'ਚ ਉਤਾਰਿਆ?

ਉੱਪਰੋਂ ਲੋਕਾਂ ਦੇ ਅੱਖੀਂ ਘੱਟਾ ਪਾਉਣ ਲਈ ਸਰਕਾਰ ਇਹ ਕਹਿ ਰਹੀ ਹੈ ਕਿ ਬਿਜਲੀ ਦਰਾਂ ਦੇ ਵਾਧੇ ਦਾ ਪੈਸਾ ਸਰਕਾਰ ਦੇਵੇਗੀ, ਪਰ ਸਵਾਲ ਹੈ ਕਿ ਸਰਕਾਰ ਕਿੱਥੋਂ ਤੇ ਕਿਵੇਂ ਦੇਵੇਗੀ, ਪੈਸਾ ਕਿੱਥੋਂ ਆਵੇਗਾ?

ਜਦ ਪਿਛਲੀ ਸਰਕਾਰ…

— Navjot Singh Sidhu (@sherryontopp) May 15, 2023

ਜਦ ਪਿਛਲੀ ਸਰਕਾਰ ਗਈ ਤਾਂ ਕਰਜਾ ਸੀ 2,81,772.64 (2.82 ਲੱਖ) ਕ੍ਰੋੜ, ਭਗਵੰਤ ਮਾਨ ਦੀ ਸਰਕਾਰ ਵਿੱਚ ਇੱਕ ਸਾਲ 22-23 ਵਿਚ ਹੋ ਗਿਆ 3,12 758 ਕਰੋੜ ਹੋ ਗਿਆ ਤੇ ਇਸੇ ਦੇ ਚਲਦੇ ਇਸ ਸਾਲ ਦਾ ਅਨੁਮਾਨ ਹੈ ਕਿ ਕਰਜਾ 347542 ਕਰੋੜ ਹੋ ਜਾਵੇਗਾ, ਇਸ ਹਿਸਾਬ ਨਾਲ ਇਸ ਸਰਕਾਰ ਦੌਰਾਨ ਕਰਜਾ ਘਟਣ ਦੀ ਥਾਂ ਵੱਧ ਕੇ ਪੰਜ ਲੱਖ ਕਰੋੜ ਹੋ ਜਾਵੇਗਾ।

ਜ਼ਮੀਨ ਗਹਿਣੇ ਧਰ ਕੇ ਬਾਪੂ ਬੱਚਿਆਂ ਨੂੰ ਖਿਡਾਉਣੇ ਲੈ ਕੇ ਦੇ ਰਿਹਾ ਹੈਂ”

‘ਆਪ’ ਬੁਲਾਰੇ ਮਾਲਵਿੰਦਰ ਕੰਗ ਨੇ ਦਿੱਤਾ ਕਰਾਰਾ ਜਵਾਬ

ਆਮ ਆਦਮੀ ਪਾਰਟੀ (ਆਪ) ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਵਿੱਚ ਬਿਜਲੀ ਦੀਆਂ ਦਰਾਂ ਮਹਿੰਗੀਆਂ ਹੋਣ ‘ਤੇ ਕੀਤੇ ਜਾ ਰਹੇ ਤਾਅਨੇ ਦਾ ਜਵਾਬ ਦਿੱਤਾ ਹੈ। ਕੰਗ ਨੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬੀਆਂ ਦੇ ਸਿਰ 2.73 ਲੱਖ ਕਰੋੜ ਰੁਪਏ ਦਾ ਕਰਜ਼ਾ ਵਿਰਾਸਤ ਵਜੋਂ ਛੱਡ ਗਈ ਹੈ।

ਸਿੱਧੂ ਸਾਹਬ ਤੁਹਾਡੀ ਕਾਂਗਰਸ ਸਰਕਾਰ ਵਿਰਾਸਤ ਵਿੱਚ ,₹2.73 ਲੱਖ ਕਰੋੜ ਦਾ ਕਰਜ਼ਾ ਪੰਜਾਬੀਆਂ ਦੇ ਸਿਰ ਉਤੇ ਛੱਡ ਕੇ ਗਈ ਹੈ ਜਿਸਦਾ ਸਾਲਾਨਾ ਵਿਆਜ਼ ਹੀ ਲਗਭਗ 20 ਹਜ਼ਾਰ ਕਰੋੜ ਬਣਦਾ ਹੈ।
ਮਾਨ ਸਾਹਬ ਦੀ ਸਰਕਾਰ ਨੇ ਪਿਛਲੇ ਵਰ੍ਹੇ ਨਾ ਕੇਵਲ 20100 ਕਰੋੜ ਵਿਆਜ਼,15946 ਹਜਾਰ ਕਰੋੜ ਮੂਲ ਮੋੜਿਆ,ਨਾਲ ਲਗਦੇ ਹੀ PSPCL ਦਾ 20200 ਕਰੋੜ ਦਾ ਸਬਸਿਡੀ… https://t.co/Hc0AwqDHVt

— Malvinder Singh Kang (@KangMalvinder) May 15, 2023

ਇਸ ਦਾ ਸਲਾਨਾ ਵਿਆਜ ਸਿਰਫ 20 ਹਜ਼ਾਰ ਕਰੋੜ ਹੈ, ਜਦੋਂ ਕਿ ਮਾਨ ਸਰਕਾਰ ਨੇ ਪਿਛਲੀ ਵਾਰ 20100 ਕਰੋੜ ਦਾ ਵਿਆਜ਼ ਹੀ ਨਹੀਂ ਸਗੋਂ 15946 ਹਜ਼ਾਰ ਕਰੋੜ ਦੀ ਮੂਲ ਰਾਸ਼ੀ ਵੀ ਵਾਪਸ ਕੀਤੀ। ਪੀਐਸਪੀਸੀਐਲ ਦੇ 20200 ਕਰੋੜ ਦੇ ਸਬਸਿਡੀ ਬਿੱਲ ਨੂੰ ਵੀ ਕਲੀਅਰ ਕੀਤਾ। ਇਹ ਵੀ ਕਿਹਾ ਗਿਆ ਕਿ ਜੁਲਾਈ 2022 ਤੱਕ ਪੰਜਾਬ ਦੇ ਲਗਪਗ 90 ਫੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ‘ਤੇ ਆ ਜਾਵੇਗਾ।

ਨਾਲ ਹੀ ਕੰਗ ਨੇ ਸਿੱਧੂ ਨੂੰ ਕਿਹਾ ਕਿ ਹਿਮਾਚਲ ਅਤੇ ਕਰਨਾਟਕ ਵਿੱਚ 200 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰਕੇ ਵਾਪਸ ਪਰਤ ਚੁੱਕੇ ਰਾਹੁਲ ਗਾਂਧੀ ਤੋਂ ਪੁੱਛਣ ਕਿ ਇਹ ਪੈਸਾ ਕਿੱਥੋਂ ਅਤੇ ਕਿਵੇਂ ਆਵੇਗਾ। ਕੰਗ ਨੇ ਸਵਾਲ ਉਠਾਇਆ ਕਿ ਹਿਮਾਚਲ ਪ੍ਰਦੇਸ਼ ਵਿਚ ਭਾਵੇਂ ਕਾਂਗਰਸ ਸਰਕਾਰ ਬਣੇ ਨੂੰ ਕਰੀਬ 5 ਮਹੀਨੇ ਹੋ ਗਏ ਹਨ ਪਰ ਲੋਕ ਅਜੇ ਵੀ 200 ਯੂਨਿਟ ਮੁਫਤ ਬਿਜਲੀ ਦੀ ਉਡੀਕ ਕਰ ਰਹੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: aap punjabElectricity Prices Iincreased in PunjabHike Prices of ElectricityMalvinder Singh KangNavjot Singh Sidhupro punjab tvPunjab Congress Leaderspunjab governmentpunjab newspunjabi newstwitter war
Share217Tweet136Share54

Related Posts

ਪੰਜਾਬ ਦਾ ਅਜਿਹਾ ਪਿੰਡ ਜਿਸਨੂੰ ਤਿੰਨ ਪਾਸੋਂ ਲੱਗਦੇ ਹਨ ਪਾਕਿਸਤਾਨ ਬਾਰਡਰ, ਫਿਰ ਵੀ ਜੰਗ ਦੀ ਨਹੀਂ ਕੋਈ ਚਿੰਤਾ

ਮਈ 9, 2025

ਪੰਜਾਬ ਦੇ ਇਸ ਜ਼ਿਲ੍ਹੇ ‘ਚ ਬੰਦ ਹੋਇਆ ਇੰਟਰਨੈੱਟ, ਪ੍ਰਸ਼ਾਸ਼ਨ ਵੱਲੋਂ ਐਡਵਾਇਜ਼ਰੀ ਜਾਰੀ

ਮਈ 9, 2025

ਪ੍ਰਸ਼ਾਸ਼ਨ ਨੇ ਜਾਰੀ ਕੀਤੀ ਐਡਵਾਇਜ਼ਰੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਦਿੱਤੀ ਸਲਾਹ

ਮਈ 9, 2025

ਪੰਜਾਬ ਹਰਿਆਣਾ ਦੇ ਪਾਣੀ ਵਿਵਾਦ ਵਿਚਾਲੇ ਨੰਗਲ ਡੈਮ ਪਹੁੰਚੇ CM ਮਾਨ

ਮਈ 8, 2025

ਪਾਣੀ ‘ਤੇ ਤਕਰਾਰ ਵਿਚਕਾਰ ਮੰਤਰੀ ਹਰਜੋਤ ਬੈਂਸ ਦੀ BBMB ਤੇ ਵੱਡੀ ਕਾਰਵਾਈ

ਮਈ 8, 2025

ਪੰਜਾਬ ਦੇ ਇਹਨਾਂ ਜ਼ਿਲਿਆਂ ਦੇ ਸਕੂਲ ਹੋਏ ਬੰਦ, ਜਾਣੋ ਲਿਸਟ

ਮਈ 8, 2025
Load More

Recent News

ਭਾਰਤ ਤੇ ਸਾਈਬਰ ਅਟੈਕ ਕਰ ਸਕਦਾ ਹੈ ਪਾਕਿਸਤਾਨ, CERT-In ਨੇ ਜਾਰੀ ਕੀਤੀ ਚੇਤਾਵਨੀ

ਮਈ 9, 2025

ਭਾਰਤ ਪਾਕਿ ਤਣਾਅ ਵਿਚਾਲੇ ਕਿੱਥੇ ਪਹੁੰਚ ਰਹੀ ਭਾਰਤ ਦੀ ਸ਼ੇਅਰ ਮਾਰਕੀਟ

ਮਈ 9, 2025

ਭਾਰਤ ਪਾਕਿਸਤਾਨ ਦੇ ਤਣਾਅ ਵਿਚਾਲੇ RSS ਮੁਖੀ ਮੋਹਨ ਭਾਗਵਤ ਦਾ ਬਿਆਨ

ਮਈ 9, 2025

ਚੰਡੀਗੜ੍ਹ ਪ੍ਰਸ਼ਾਸ਼ਨ ਨੇ ਜਾਰੀ ਕੀਤੀ ਨਵੀਂ ਐਡਵਾਇਜ਼ਰੀ

ਮਈ 9, 2025

ਭਾਰਤ-ਪਾਕਿ ਦੇ ਤਣਾਅ ਵਿਚਾਲੇ ਪ੍ਰੀਖਿਆ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਖਬਰ ਇਹ ਪ੍ਰੀਖਿਆ ਹੋਈ ਮੁਲਤਵੀ

ਮਈ 9, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.