Twitter ਦਾ ਨਵਾਂ ਬੌਸ ਨਾ ਸਿਰਫ਼ ਟਵਿੱਟਰ ਯੂਜ਼ਰਸ ਬਲਕਿ ਟਵਿਟਰ ਕਰਮਚਾਰੀਆਂ ‘ਤੇ ਵੀ ਆਪਣੇ ਬਿਆਨਾਂ ਅਤੇ ਟਵੀਟਸ ਰਾਹੀਂ ਲਗਾਤਾਰ ਦਬਾਅ ਬਣਾ ਰਿਹਾ ਹੈ। ਇਸ ਸਮੇਂ ‘ਚ ਇਕ ਅਜਿਹੀ ਤਸਵੀਰ ਸਾਹਮਣੇ ਆਈ ਹੈ, ਜਿਸ ਦੇ ਸਾਹਮਣੇ ਆਉਂਦੇ ਹੀ ਇਕ ਨਵੀਂ ਬਹਿਸ ਨੇ ਜਨਮ ਲੈ ਲਿਆ ਹੈ। ਇਹ ਤਸਵੀਰ ਟਵਿਟਰ ਦੇ ਦਫਤਰ ਦੀ ਦੱਸੀ ਜਾ ਰਹੀ ਹੈ। ਇਸ ਤਸਵੀਰ ਵਿੱਚ ਇੱਕ ਮਹਿਲਾ ਕਰਮਚਾਰੀ ਦਫ਼ਤਰ ਵਿੱਚ ਹੀ ਸੌਂਦੀ ਨਜ਼ਰ ਆ ਰਹੀ ਹੈ।
ਡੈੱਡਲਾਈਨ ‘ਤੇ ਨੌਕਰੀ ਖੁੱਸਣ ਦਾ ਖ਼ਤਰਾ!
ਦਰਅਸਲ, ਏਵਨ ਨਾਮ ਦੇ ਟਵਿਟਰ ਕਰਮਚਾਰੀ ਨੇ ਇਹ ਤਸਵੀਰ ਟਵੀਟ ਕੀਤੀ ਹੈ। ਦੱਸਿਆ ਗਿਆ ਕਿ ਕੰਮ ਦੇ ਬੋਝ ਕਾਰਨ ਕਰਮਚਾਰੀ ਕੰਪਨੀ ਵਿੱਚ ਹੀ ਸੁੱਤੇ ਪਏ ਹਨ। Elon Musk ਪਹਿਲਾਂ ਹੀ ਟਵਿਟਰ ਲਈ ਕਈ ਵੱਡੇ ਬਦਲਾਅ ਦਾ ਐਲਾਨ ਕਰ ਚੁੱਕੇ ਹਨ। ਉਨ੍ਹਾਂ ਨੇ ਇਸ ਦੇ ਲਈ ਟਵਿਟਰ ਦੇ ਕਰਮਚਾਰੀਆਂ ਨੂੰ ਸਮਾਂ ਸੀਮਾ ਵੀ ਦਿੱਤੀ ਹੈ। ਜੇਕਰ ਸਮਾਂ ਸੀਮਾ ਪੂਰੀ ਨਹੀਂ ਹੁੰਦੀ ਹੈ ਤਾਂ ਟਵਿੱਟਰ ਕਰਮਚਾਰੀਆਂ ਨੂੰ ਆਪਣੀ ਨੌਕਰੀ ਗੁਆਉਣ ਦਾ ਖ਼ਤਰਾ ਹੈ। ਇਸ ਕੜੀ ‘ਚ ਇਹ ਟਵੀਟ ਸਾਹਮਣੇ ਆਇਆ ਹੈ।
When you need something from your boss at elon twitter pic.twitter.com/hfArXl5NiL
— evan (@evanstnlyjones) November 2, 2022
ਕਰਮਚਾਰੀ ਕੰਮ ਲਈ ਦਬਾਅ ਹੇਠ?
ਇਹ ਸਭ ਉਦੋਂ ਹੋਇਆ ਹੈ ਜਦੋਂ ਐਲੋਨ ਮਸਕ ਨੇ ਟਵਿੱਟਰ ‘ਤੇ ਲਗਭਗ 3,700 ਕਰਮਚਾਰੀਆਂ ਜਾਂ 50 ਪ੍ਰਤੀਸ਼ਤ ਕਰਮਚਾਰੀਆਂ ਦੀ ਕਟੌਤੀ ਕਰਨ ਦੀ ਯੋਜਨਾ ਬਣਾਈ ਹੈ। ਟਵਿਟਰ ਦਾ ਨਵਾਂ ਨਿਜ਼ਾਮ ਜਲਦੀ ਹੀ ਪ੍ਰਭਾਵਿਤ ਕਰਮਚਾਰੀਆਂ ਨੂੰ ਸੂਚਿਤ ਕਰਨਾ ਚਾਹੁੰਦਾ ਹੈ। ਬਾਕੀ ਮੁਲਾਜ਼ਮਾਂ ਨੂੰ ਦਫ਼ਤਰਾਂ ਵਿੱਚ ਜਾਣ ਲਈ ਕਿਹਾ ਜਾਵੇਗਾ। ਇਸ ਵਾਇਰਲ ਤਸਵੀਰ ਤੋਂ ਜਾਪਦਾ ਹੈ ਕਿ ਕੰਮ ਨੂੰ ਪੂਰਾ ਕਰਨ ਲਈ ਕਰਮਚਾਰੀ ਦਫਤਰ ਦੇ ਫਰਸ਼ ਨੂੰ ਆਪਣਾ ਬਿਸਤਰਾ ਸਮਝ ਕੇ ਕੰਮ ਦੇ ਦਬਾਅ ਹੇਠ ਸੁੱਤੇ ਪਏ ਹਨ।
ਇਹ ਵੀ ਪੜ੍ਹੋ : ਇਸ ਭਾਰਤੀ ਕੰਪਨੀ ਨੇ ਕੀਤਾ ਬੰਪਰ ਭਰਤੀਆਂ ਦਾ ਐਲਾਨ, ਹੋਵੇਗੀ 20000 ਕਰਮਚਾਰੀਆਂ ਦੀ ਭਰਤੀ
ਲੋਕ ਇਸ ਨੂੰ ਸਹੀ ਨਹੀਂ ਕਹਿ ਰਹੇ ਹਨ
ਇਸ ਵਾਇਰਲ ਤਸਵੀਰ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਸ਼ੁਰੂ ਹੋ ਗਈ ਹੈ। ਲੋਕ ਇਸ ਨੂੰ ਸਹੀ ਨਹੀਂ ਕਹਿ ਰਹੇ । ਦੱਸ ਦਈਏ ਕਿ ਹਾਲ ਹੀ ‘ਚ ਐਲੋਨ ਮਸਕ ਨੇ ਕਿਹਾ ਸੀ ਕਿ ਕਰਮਚਾਰੀਆਂ ਨੂੰ ਦਿਨ ‘ਚ 12 ਘੰਟੇ ਅਤੇ ਹਫਤੇ ‘ਚ ਸੱਤ ਦਿਨ ਕੰਮ ਕਰਨ ਲਈ ਤਿਆਰ ਰਹਿਣਾ ਹੋਵੇਗਾ, ਨਹੀਂ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਹੱਥ ਧੋਣੇ ਪੈਣਗੇ। ਫਿਲਹਾਲ ਟਵਿਟਰ ਦਫਤਰ ਦੇ ਫਰਸ਼ ‘ਤੇ ਸੌਂ ਰਹੀ ਇਕ ਮਹਿਲਾ ਕਰਮਚਾਰੀ ਦੀ ਤਸਵੀਰ ਵਾਇਰਲ ਹੋ ਰਹੀ ਹੈ।