ਹੁਸ਼ਿਆਰਪੁਰ ਦੇ ਮਹੇਟੀਆਣਾ ਤੋਂ ਇਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਢਾਈ ਸਾਲ ਪਹਿਲਾਂ ਜੈਸਮੀਨ ਨਾਂ ਦੇ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਸੀ ਹੁਣ ਇਸ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਜੈਸਮੀਨ ਦੀ ਮਾਂ ਵੱਲੋਂ ਜੈਸਮੀਨ ਦੀਆਂ ਕਿਤਾਬਾਂ ਫਰੋਲੀਆਂ ਗਈਆਂ ਤਾਂ ਉਸ ਵਿਚੋਂ ਇਕ ਸੁਸਾਈਡ ਨੋਟ ਮਿਲਿਆ ਹੈ ਜਿਸ ਨੂੰ ਪੜ੍ਹ ਕੇ ਸਕੂਲ ਤੇ ਪੁਲਿਸ ਪ੍ਰਸ਼ਾਸਨ ਦੇ ਹੋਸ਼ ਉਡ ਗਏ ਹਨ।
ਜੈਸਮੀਨ ਨੇ ਨੋਟ ਵਿਚ ਸੁਸਾਈਡ ਦਾ ਕਾਰਨ ਲਿਖਿਆ ਹੈ। ਸਾਰੇ ਮਾਮਲੇ ਵਿਚ ਅਮਨਦੀਪ ਕੌਰ ਨਾਂ ਦੀ ਇਕ ਟੀਚਰ ਜ਼ਿੰਮੇਵਾਰ ਸਾਹਮਣੇ ਹੁੰਦੀ ਨਜ਼ਰ ਆਈ ਹੈ। ਧਾਰਾ 305 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਮੇਹਟੀਆਣਾ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਮਨਦੀਪ ਕੌਰ ਉਰਫ ਅਮਨ ਆਪਣੀ ਕੋਈ ਗੈਰ-ਹਰਕਤ ਨੂੰ ਲੁਕਾਉਣ ਵਾਸਤੇ ਜੈਸਮੀਨ ਉਤੇ ਅਤਿਆਚਾਰ ਕਰਦੀ ਰਹੀ ਜਿਸ ਕਰਕੇ ਉਸ ਨੇ ਖੁਦਕੁਸ਼ੀ ਕਰ ਲਈ। ਉਸ ਸਮੇਂ 174 ਦੀ ਕਾਰਵਾਈ ਕੀਤੀ ਸੀ ਤੇ ਹੁਣ ਜਦੋਂ ਸੁਸਾਈਡ ਨੋਟ ਸਾਹਮਣੇ ਆਇਆ ਹੈ ਤਾਂ ਸਾਰੇ ਹੈਰਾਨ ਰਹਿ ਗਏ ਹਨ। ਇਸ ਨੋਟ ਵਿਚ ਉਸ ਨੇ ਅਮਨਦੀਪ ਮੈਡਮ ਨੂੰ ਦੋਸ਼ੀ ਠਹਿਰਾਇਆ ਹੈ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।