Cadets of Maharaja Ranjit Singh Armed Forces Preparatory Institute: ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ ਦੋ (02) ਕੈਡਿਟ, ਜੋ 7ਵੇਂ ਏ.ਐਫ.ਪੀ.ਆਈ ਕੋਰਸ ਦੇ ਕੈਡਿਟ ਇੰਦਰਬੀਰ ਸਿੰਘ ਅਤੇ ਕੈਡਿਟ ਦਿਵਿਤ ਕਪੂਰ, 27 ਮਈ ਨੂੰ ਇੰਡੀਅਨ ਨੇਵਲ ਅਕੈਡਮੀ, ਇਜ਼ੀਮਾਲਾ ਵਿਖੇ ਆਯੋਜਿਤ ਸ਼ਾਨਦਾਰ ਪਾਸਿੰਗ ਆਊਟ ਪਰੇਡ (ਪੀ.ਓ.ਪੀ) ਵਿੱਚ ਭਾਰਤੀ ਜਲ ਸੈਨਾ ਵਿੱਚ ਅਫਸਰ ਵਜੋਂ ਨਿਯੁਕਤ ਕੀਤਾ ਗਿਆ।
ਪਰੇਡ ਦੀ ਸਮੀਖਿਆ ਮੁੱਖ ਮਹਿਮਾਨ ਵਾਈਸ ਐਡਮਿਰਲ ਪ੍ਰਿਅੰਤਾ ਪਰੇਰਾ, ਆਰਐਸਪੀ, ਯੂਐਸਪੀ, ਐਨਡੀਯੂ, ਪੀਐਸਸੀ, ਸ਼੍ਰੀਲੰਕਾ ਨੇਵੀ ਦੇ ਕਮਾਂਡਰ ਦੁਆਰਾ ਕੀਤੀ ਗਈ। ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਵਿਖੇ ਸਿਖਲਾਈ ਪ੍ਰਾਪਤ ਕਰਕੇ 126 ਅਧਿਕਾਰੀ, ਜੋ ਭਾਰਤ ਦੀ ਰੱਖਿਆ ਸੈਨਾਵਾਂ ਦੇ ਵੱਖ-ਵੱਖ ਵਿੰਗਾਂ ਵਿੱਚ ਕਮਿਸ਼ਨ ਕੀਤੇ ਗਏ ਹਨ।
ਇੰਸਟੀਚਿਊਟ ਦੇ 12 ਹੋਰ ਕੈਡਿਟ, ਜੂਨ 2023 ਦੇ ਮਹੀਨੇ ਵਿੱਚ ਕਮਿਸ਼ਨ ਪ੍ਰਾਪਤ ਕਰਨ ਜਾ ਰਹੇ ਹਨ, 10 ਕੈਡਿਟ ਭਾਰਤੀ ਮਿਲਟਰੀ ਅਕੈਡਮੀ ਤੋਂ ਅਤੇ ਦੋ ਏਅਰ ਫੋਰਸ ਅਕੈਡਮੀ ਤੋਂ ਹੋਣਗੇ। ਮਹਾਰਾਜਾ ਰਣਜੀਤ ਸਿੰਘ ਏ.ਐਫ.ਪੀ.ਆਈ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਅਜੇ ਐਚ.ਚੌਹਾਨ, ਵੀਐਸਐਮ ਨੇ ਦੋਵਾਂ ਕੈਡਿਟਾਂ ਨੂੰ ਉਨ੍ਹਾਂ ਦੇ ਕਮਿਸ਼ਨਿੰਗ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਏ.ਐਫ.ਪੀ.ਆਈ ਦੇ ਸੱਚੇ ਪ੍ਰਤੀਨਿਧ ਬਣਨ ਦਾ ਸੱਦਾ ਦਿੱਤਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h