ਕਪੂਰਥਲਾ ਵਿਖੇ ਪਿੰਡ ਉੱਚਾ ‘ਚ ਭਿਆਨਕ ਹਾਦਸਾ ਵਾਪਰਿਆ ।ਇਸ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਕ ਤੇਜ਼ ਰਫ਼ਤਾਰ ਕਾਰਨ ਕਾਰ ਬੇਕਾਬੂ ਹੋ ਕੇ ਕਾਰ ‘ਚ ਸਵਾਰ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ।ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰਖੱਚੇ ੳੇੁਡ ਗਏ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਦੋ ਦਿਨ ਬਾਅਦ ਹੀ ਉਕਤ ਨੌਜਵਾਨ ਦਾ ਜਨਮਦਿਨ ਸੀ।
ਪੁੱਤ ਦੇ ਜਨਮ ਦਿਨ ਤੋਂ ਦੋ ਦਿਨ ਪਹਿਲਾਂ ਹੀ ਭਿਆਨਕ ਹਾਦਸੇ ਨੇ ਖੁਸ਼ੀਆਂ ਮਾਤਮ ‘ਚ ਬਦਲ ਦਿੱਤੀਆਂ ਅਤੇ ਭਰੀ ਜਵਾਨੀ ‘ਚ ਮਾਪਿਆਂ ਦਾ ਜਵਾਨ ਪੁੱਤਰ ਜਹਾਨੋਂ ਤੁਰ ਗਿਆ।ਜਨਮ ਦਿਨ ਵਾਲੇ ਦਿਨ ਹੀ ਪੁੱਤ ਦੀ ਮੌਤ ਨੂੰ ਅੰਤਿਮ ਵਿਦਾਈ ਦੇਣਗੇ।