ਕੈਲੀਫੋਰਨੀਆ ਵਿਚ ਭਾਰਤੀ ਮੂਲ ਦੇ ਦੋ ਕਰਮਚਾਰੀਆਂ ਦੇ ਖਿਲਾਫ ਨਸਲਵਾਦ ਦੇ ਦੋਸ਼ ਹਟਾ ਦਿੱਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਕੈਲੀਫੋਰਨੀਆ ਦੇ ਨਿਰਪੱਖ ਰੁਜ਼ਗਾਰ ਅਤੇ ਰਿਹਾਇਸ਼ ਵਿਭਾਗ ਨੇ ਕੰਪਨੀ ਦੇ ਇੱਕ ਅਣਪਛਾਤੇ ਕਰਮਚਾਰੀ ਦੀ ਸ਼ਿਕਾਇਤ ‘ਤੇ 2020 ਵਿੱਚ ਇਹ ਮਾਮਲਾ ਦਰਜ ਕੀਤਾ ਸੀ।
ਕੈਲੇਫੋਰਨੀਆ ਦੇ ਡਿਪਾਰਟਮੈਂਟ ਆਫ ਫੇਅਰ ਇਮਲਾਇਮੈਂਟ ਐਂਡ ਹਾਊਸਿੰਗ ਵਲੋਂ 2020 ‘ਚ ਸਿਸਕੋ ਸਿਸਟਮ ਇੰਕ ਦੇ ਖਿਲਾਫ ਕੰਪਨੀ ਨੇ ਇਕ ਭਾਰਤੀ ਮੂਲ਼ ਦੇ ਦਲਿਤ ਕਰਮਚਾਰੀ ਦੀ ਸ਼ਿਕਾਇਤ ਦੇ ਆਧਾਰ ‘ਤੇ ਮੁਕੱਦਮਾ ਦਰਜ ਕੀਤਾ ਗਿਆ ਸੀ।ਜਿਸ ਨੇ ਆਪਣੇ ਦੋ ਕਰਮਚਾਰੀਆਂ ‘ਤੇ ਉਸਦੇ ਖਿਲਾਫ ਜਾਤੀ ਅਧਾਰਿਤ ਭੇਦਭਾਵ ਦਾ ਦੋਸ਼ ਲਗਾਇਆ ਸੀ।ਕੰਪਨੀ ਖਿਲਾਫ ਮੁਕੱਦਮਾ ਦਾਇਰ ਕਰ ਸਿਸਕੋ ਸਿਸਟਮਸ ਇੰਕ ਤੇ ਦੋ ਕਰਮਚਾਰੀ ਸੁੰਦਰ ਅਇਅਰ ਤੇ ਰਮਨਾ ਕੋਮਪੇਲਾ ਨੂੰ ਦੋਸ਼ੀ ਬਣਾਇਆ ਗਿਆ।ਨਾਗਰਿਕ ਅਧਿਕਾਰ ਵਿਭਾਗ ਨੇ ਦੋਵਾਂ ਦੇ ਖਿਲਾਫ ਦੋਸ਼ਾਂ ਨੂੰ ਖਾਰਿਜ ਕਰ ਦਿਤਾ, ਪਰ ਕਿਹਾ ਹੈ ਕਿ ਕੰਪਨੀ ਦੇ ਖਿਲਾਫ ਇਸਦਾ ਵੱਡਾ ਮਾਮਲਾ ਜਾਰੀ ਰਹੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h