Punjab News: ਪੰਜਾਬ ‘ਚ ਦਿਨੋਂ-ਦਿਨ ਲੁੱਟਾਂ-ਖੋਹਾਂ ਤੇ ਚੋਰੀਆਂ ਦੀਆ ਵਰਦਾਤਾਂ ‘ਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ। ਨੌਜਵਾਨ ਪੀੜੀ ਸਖ਼ਤ ਮਿਹਨਤ ਕਰਨ ਦੀ ਬਜਾਏ ਚੋਰੀਆਂ ਕਰਨ ਵਿੱਚ ਲੱਗੀ ਹੋਈ ਹੈ। ਤਾਜ਼ਾ ਮਾਮਲਾ ਨਾਭਾ ਬਲਾਕ ਦੇ ਪਿੰਡ ਥੂਹੀ ਤੋਂ ਸਾਹਮਣੇ ਆਇਆ ਹੈ, ਜਿੱਥੇ ਦੋ ਨੌਜਵਾਨਾਂ ਨੂੰ ਚੋਰੀ ਦੇ ਮੋਟਰਸਾਇਕਲ ਸਮੇਤ ਕਾਬੂ ਕਰਨ ਦੇ ਅਰੋਪ ਲੱਗੇ ਹਨ।
ਦਰਅਸਲ ਇਹ ਚੋਰ ਕਾਲੇ ਝਾੜ ਟੋਲ ਪਲਾਜ਼ਾ ‘ਤੇ ਖੜ੍ਹੇ ਮੋਟਰ ਸਾਈਕਲ ਨੂੰ ਚੋਰੀ ਕਰਕੇ ਥੂਹੀ ਪਹੁੰਚੇ। ਉੱਥੇ ਇਹ ਨੌਜਵਾਨ ਪਾਣੀ ਪੀਣ ਲੱਗੇ ਤਾਂ ਮੌਕੇ ‘ਤੇ ਹੀ ਇਨ੍ਹਾਂ ਦੋਵਾਂ ਚੋਰਾਂ ਨੂੰ ਘੇਰਾ ਪਾ ਕੇ ਲੋਕਾਂ ਨੇ ਖੂਬ ਛਿੱਤਰ ਪਰੇਡ ਕੀਤੀ। ਜਿਸ ਤੋਂ ਬਾਅਦ ਲੋਕਾਂ ਨੇ ਇਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਨ੍ਹਾਂ ਚੋਰਾਂ ਨੇ ਰਸਤੇ ਵਿੱਚ ਹੀ ਮੋਟਰ ਸਾਈਕਲ ਦੀਆਂ ਦੋਵੇਂ ਨੰਬਰ ਪਲੇਟਾਂ ਵੀ ਤੋੜ ਦਿੱਤੀਆਂ ਤਾਂ ਜੋ ਕਿਸੇ ਨੂੰ ਮੋਟਰ ਸਾਈਕਲ ਦੀ ਪਹਿਚਾਣ ਨਾ ਹੋ ਸਕੇ।
ਦੱਸ ਦਈਏ ਕਿ ਜਾਣਕਾਰੀ ਮੁਤਾਬਕ ਕਾਲੇ ਝਾੜ ਟੋਲ ਪਲਾਜਾ ‘ਤੇ ਅਭਿਸ਼ੇਕ ਨਾਮ ਦਾ ਨੌਜਵਾਨ ਮੋਟਰ ਸਾਈਕਲ ਖੜ੍ਹਾ ਕਰਕੇ ਪਟਿਆਲੇ ਚਲਾ ਗਿਆ। ਜਦੋਂ ਉਸ ਨੇ ਵਾਪਸ ਆ ਕੇ ਦੇਖਿਆ ਤਾਂ ਉਸ ਦੀ ਮੋਟਰ ਸਾਈਕਲ ਗਾਇਬ ਸੀ। ਮੌਕੇ ‘ਤੇ ਹੀ ਅਭਿਸ਼ੇਕ ਨੇ ਆਪਣੇ ਪਿਤਾ ਅਤੇ ਦੋਸਤਾਂ ਨੂੰ ਇਸ ਘਟਨਾ ਕ੍ਰਮ ਬਾਰੇ ਜਾਣਕਾਰੀ ਦਿੱਤੀ।
ਚੋਰਾਂ ਦੀ ਮਾੜੀ ਕਿਸਮਤ ਕਿ ਜਦੋਂ ਇਹ ਨਾਭਾ ਬਲਾਕ ਦੇ ਪਿੰਡ ਥੂਹੀ ਵਿਖੇ ਪਾਣੀ ਪੀਣ ਲਈ ਰੁਕੇ ਤਾਂ ਅਭਿਸ਼ੇਕ ਦੇ ਪਿਤਾ ਨੇ ਮੋਟਰਸਾਈਕਲ ਪਛਾਣ ਲਿਆ। ਜਦੋਂ ਉਨ੍ਹਾਂ ਨੇ ਨੌਜਵਾਨਾਂ ਨੂੰ ਪੁੱਛਿਆ ਕਿ ਮੋਟਰ ਸਾਇਕਲ ਕਿੱਥੋਂ ਲਿਆਂਦਾ ਹੈ ਤਾਂ ਇਹ ਦੋਵੇਂ ਚੋਰ ਭੱਜਣ ਲੱਗੇ। ਮੌਕੇ ‘ਤੇ ਹੀ ਲੋਕਾਂ ਨੇ ਉਨ੍ਹਾਂ ਨੂੰ ਘੇਰਾ ਪਾ ਕੇ ਪਹਿਲਾਂ ਤਾਂ ਖੂਬ ਛਿੱਤਰ ਪਰੇਡ ਕੀਤੀ ਗਈ। ਇਨ੍ਹਾਂ ਚੋਰਾਂ ਕੋਲੋਂ ਨਕਲੀ ਚਾਬੀਆਂ ਦਾ ਗੁੱਛਾ ਤੇ ਸਰਿੰਜਾਂ-ਗੋਲੀਆਂ ਵੀ ਬਰਾਮਦ ਹੋਈਆਂ। ਜਿਸ ਮਗਰੋਂ ਲੋਕਾਂ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਪੁਲਿਸ ਦੇ ਜਾਂਚ ਅਧਿਕਾਰੀ ਲਾਭ ਸਿੰਘ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ ਕਿ ਦੋ ਨੌਜਵਾਨਾਂ ਤੋਂ ਚੋਰੀ ਕੀਤਾ ਮੋਟਰਸਾਈਕਲ ਬਰਾਮਦ ਹੋਇਆ ਹੈ। ਅਸੀਂ ਮੌਕੇ ‘ਤੇ ਦੋਵੇਂ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਤਫਤੀਸ਼ ਦੌਰਾਨ ਜੋ ਵੀ ਸਾਹਮਣੇ ਆਵੇਗਾ ਉਸ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h