UAE ਦੇ ਇੱਕ ਜ਼ਿਲ੍ਹੇ ਦਾ ਨਾਮ ਬਦਲ ਦਿੱਤਾ ਗਿਆ ਹੈ। ਇਸ ਜ਼ਿਲ੍ਹੇ ਦਾ ਨਾਮ ਅਲ ਮਿਨਹਾਦ ਹੈ। ਹੁਣ ਇਸ ਦਾ ਨਾਂ ਹਿੰਦ ਸਿਟੀ ਹੋਵੇਗਾ। ਯੂਏਈ ਦੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਅਜਿਹਾ ਕਰਨ ਲਈ ਨਿਰਦੇਸ਼ ਜਾਰੀ ਕੀਤੇ ਹਨ। ਸੋਸ਼ਲ ਮੀਡੀਆ ‘ਤੇ ਲੋਕ ਇਸ ਖਬਰ ‘ਤੇ ਆਪਣੀ ਰਾਏ ਦੇ ਰਹੇ ਹਨ। ਜਾਣਕਾਰੀ ਮੁਤਾਬਕ ‘ਹਿੰਦ ਸਿਟੀ’ ਦਾ ਖੇਤਰਫਲ 83.9 ਕਿਲੋਮੀਟਰ ਦੇ ਖੇਤਰ ‘ਚ ਫੈਲਿਆ ਹੋਇਆ ਹੈ। ਇੱਥੇ ਸ਼ਹਿਰ ਨੂੰ ਚਾਰ ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਦੁਬਈ ਦੇ ਮੀਡੀਆ ਨੇ ਇਸ ਖਬਰ ਦੀ ਜਾਣਕਾਰੀ ਦਿੱਤੀ ਹੈ।
ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਉਪ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਰੱਖਿਆ ਮੰਤਰੀ ਦੇ ਨਾਲ-ਨਾਲ ਦੁਬਈ ਦੇ ਸ਼ਾਸਕ ਹਨ। ਉਨ੍ਹਾਂ ਨੇ ਇਹ ਫੈਸਲਾ ਲਿਆ ਹੈ। ਇਸ ‘ਤੇ ਕਈ ਲੋਕਾਂ ਨੇ ਟਵੀਟ ਵੀ ਕੀਤੇ ਹਨ।
ਟਵੀਟ ‘ਚ ਉਨ੍ਹਾਂ ਨੇ ਲਿਖਿਆ ਹੈ- ਅਰਬੀ ਭਾਸ਼ਾ ‘ਚ ਹਿੰਦ ਸ਼ਬਦ ਦੀ ਵਰਤੋਂ ਕਿਸੇ ਨੂੰ ਬਹਾਦਰ ਜਾਂ ਹਿੰਮਤੀ ਦੱਸਣ ਲਈ ਕੀਤੀ ਜਾਂਦੀ ਹੈ। ਇਹ ਸ਼ਬਦ ਊਠਾਂ ਦੇ ਸਮੂਹ ਲਈ ਵਰਤਿਆ ਜਾਂਦਾ ਹੈ।
UAE Vice President Rashid Al Maktoum renames Al Minhad District as Hind City.
नाम बदले जाने के इस नए अध्याय पर भारत में नाम बदलने पर विलाप करने वालों की कुंठा के लिए
सुख अपमानित करता सा
जब व्यंग हँसी हँसता है
मैं व्याकुल खड़ा देखता
ये कैसी परवशता है।
https://t.co/yLFkkiUsW3— Dr. Sudhanshu Trivedi (@SudhanshuTrived) January 30, 2023
ਕੁਉਰਾ ਵੈੱਬਸਾਈਟ ਦੇ ਅਨੁਸਾਰ, ਹਿੰਦ ਸ਼ਬਦ ਅਰਬੀ ਵਿੱਚ ਇੱਕ ਸ਼ਕਤੀਸ਼ਾਲੀ ਵਜੋਂ ਵਰਤਿਆ ਜਾਂਦਾ ਹੈ। ਉਥੇ ਕਈ ਲੋਕ ਔਰਤਾਂ ਦਾ ਨਾਂ ਹਿੰਦ ਵੀ ਰੱਖਦੇ ਹਨ। ਇਕ ਯੂਜ਼ਰ ਮੁਤਾਬਕ ਭਾਰਤੀ ਸਭਿਅਤਾ ਤੋਂ ਪ੍ਰਭਾਵਿਤ ਹੋ ਕੇ ਉਥੋਂ ਦੀਆਂ ਔਰਤਾਂ ਦੇ ਨਾਂ ਨਾਲ ਹਿੰਦ ਜੋੜਿਆ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h