UGC NET Admit Card 2023 & Subject Wise Exam Schedule: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ UGC ਰਾਸ਼ਟਰੀ ਯੋਗਤਾ ਦਾਖਲਾ ਪ੍ਰੀਖਿਆ (UGC NET 2023) ਦੀ ਸਬਜੈਕਟ ਮੁਤਾਬਕ ਪ੍ਰੀਖਿਆ ਸ਼ਡਿਊਲ ਜਾਰੀ ਕੀਤੀ। ਜਿਨ੍ਹਾਂ ਉਮੀਦਵਾਰਾਂ ਨੇ UGC NET ਲਈ ਅਰਜ਼ੀ ਦਿੱਤੀ ਹੈ, ਉਹ NTA UGC NET ਦੀ ਅਧਿਕਾਰਤ ਵੈੱਬਸਾਈਟ ugcnet.nta.nic.in ‘ਤੇ ਜਾ ਕੇ ਅਧਿਕਾਰਤ ਨੋਟਿਸ ਦੇਖ ਸਕਦੇ ਹਨ।
UGC ਨੈੱਟ ਪ੍ਰੀਖਿਆ ਦੀਆਂ ਤਾਰੀਖਾਂ
UCC NET ਦਸੰਬਰ 2022 ਪ੍ਰੀਖਿਆ (ਫੇਜ਼-1) 21, 22, 23 ਅਤੇ 24 ਫਰਵਰੀ 2023 ਨੂੰ ਆਯੋਜਿਤ ਕੀਤੀ ਜਾਵੇਗੀ। NTA ਕੁੱਲ 57 ਵਿਸ਼ਿਆਂ ਲਈ NET ਪ੍ਰੀਖਿਆ ਕਰਵਾ ਰਿਹਾ ਹੈ। ਸਬਜੈਕਟ ਮੁਤਾਬਕ ਪ੍ਰੀਖਿਆ ਦਾ ਸਮਾਂ ਅਧਿਕਾਰਤ ਵੈੱਬਸਾਈਟ ‘ਤੇ ਉਪਲਬਧ ਹੈ। ਬਾਕੀ ਵਿਸ਼ਿਆਂ ਲਈ ਇਮਤਿਹਾਨ ਦੀਆਂ ਤਰੀਕਾਂ ਦਾ ਸਮਾਂ ਪਹਿਲਾਂ ਹੀ ਜਾਰੀ ਕੀਤਾ ਜਾਵੇਗਾ।
ਯੂਜੀਸੀ ਨੈੱਟ ਐਡਮਿਟ ਕਾਰਡ
ਅਧਿਕਾਰਤ ਨੋਟਿਸ ਮੁਤਾਬਕ, ਪ੍ਰੀਖਿਆ ਕੇਂਦਰ ਦੇ ਸ਼ਹਿਰ ਬਾਰੇ ਨੋਟੀਫਿਕੇਸ਼ਨ NTA ਦੀ ਵੈਬਸਾਈਟ ‘ਤੇ ਜਾਰੀ ਕੀਤਾ ਜਾਵੇਗਾ। ਜਾਣਕਾਰੀ ਬੁਲੇਟਿਨ ਦੇ ਅਨੁਸਾਰ, UGC NET ਐਡਮਿਟ ਕਾਰਡ ਇਸ ਹਫਤੇ ਜਾਰੀ ਕੀਤਾ ਜਾ ਸਕਦਾ ਹੈ। ਹਾਲਾਂਕਿ, ਏਜੰਸੀ ਨੇ ਅਜੇ ਤੱਕ ਅਧਿਕਾਰਤ ਤੌਰ ‘ਤੇ ਦਾਖਲਾ ਕਾਰਡ ਜਾਰੀ ਕਰਨ ਦੀ ਮਿਤੀ ਅਤੇ ਸਮੇਂ ਦਾ ਐਲਾਨ ਨਹੀਂ ਕੀਤਾ ਹੈ।
ਦੱਸ ਦੇਈਏ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਕੰਪਿਊਟਰ ਆਧਾਰਿਤ ਟੈਸਟ (CBT) ਮੋਡ ਵਿੱਚ ‘ਸਹਾਇਕ ਪ੍ਰੋਫੈਸਰ’ ਅਤੇ ‘ਜੂਨੀਅਰ ਰਿਸਰਚ ਫੈਲੋਸ਼ਿਪ ਅਤੇ ਅਸਿਸਟੈਂਟ ਪ੍ਰੋਫੈਸਰ’ ਲਈ ਦਸੰਬਰ 2022 ਵਿੱਚ UGC-ਰਾਸ਼ਟਰੀ ਯੋਗਤਾ ਟੈਸਟ (NET) ਕਰਵਾ ਰਹੀ ਹੈ। ਹੋਰ ਸਬੰਧਤ ਵੇਰਵਿਆਂ ਲਈ ਉਮੀਦਵਾਰ NTA UGC NET ਦੀ ਅਧਿਕਾਰਤ ਸਾਈਟ ‘ਤੇ ਜਾ ਸਕਦੇ ਹਨ।
UGC NET 2023 ਵਿਸ਼ਾ ਅਨੁਸਾਰ ਪ੍ਰੀਖਿਆ ਅਨੁਸੂਚੀ:
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h