ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦੌੜ ਵਿਚ ਸ਼ਾਮਲ ਰਿਸ਼ੀ ਸੁਨਕ ਨੇ ਸੋਮਵਾਰ ਨੂੰ ਕਿਹਾ ਕਿ ਚੀਨ ਇਸ ਸਦੀ ਵਿਚ ਬ੍ਰਿਟੇਨ ਅਤੇ ਦੁਨੀਆ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ‘ਸਭ ਤੋਂ ਵੱਡਾ ਖ਼ਤਰਾ’ ਹੈ ਅਤੇ ਇਸ ਗੱਲ ਦੇ ਸਬੂਤ ਹਨ ਕਿ ਉਸ ਨੇ ਅਮਰੀਕਾ, ਭਾਰਤ ਸਮੇਤ ਕਈ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਹੈ। ਸਾਬਕਾ ਵਿੱਤ ਮੰਤਰੀ ਸੁਨਕ (42) ਨੇ ਪ੍ਰਧਾਨ ਮੰਤਰੀ ਚੁਣੇ ਜਾਣ ‘ਤੇ ਤਕਨੀਕੀ ਖੇਤਰ ਵਿਚ ਚੀਨ ਦੇ ਦਬਦਬੇ ਤੋਂ ਬਚਾਅ ਲਈ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਤਰ੍ਹਾਂ ‘ਸੁਤੰਤਰ ਰਾਸ਼ਟਰਾਂ’ ਦੇ ਇਕ ਨਵੇਂ ਫੌਜੀ ਗਠਜੋੜ ਦੇ ਗਠਨ ਸਮੇਤ ਕਈ ਯੋਜਨਾਵਾਂ ਸ਼ੁਰੂ ਕਰਨ ਦੀ ਗੱਲ ਕਹੀ।
ਕੰਜ਼ਰਵੇਟਿਵ ਪਾਰਟੀ ਦੇ ਲੀਡਰਸ਼ਿਪ ਦੇ ਅਹੁਦੇ ਲਈ ਚੋਣ ਲੜ ਰਹੇ ਸੁਨਕ ਨੇ ਕਿਹਾ ਕਿ ਮੈਂ ਯੂਕੇ ਵਿੱਚ ਚੀਨ ਦੀਆਂ ਸਾਰੀਆਂ 30 ਕਨਫਿਊਸ਼ੀਅਨ ਸੰਸਥਾਵਾਂ ਨੂੰ ਬੰਦ ਕਰ ਦਿਆਂਗਾ, ਜੋ ਕਿ ਵਿਸ਼ਵ ਵਿੱਚ ਸਭ ਤੋਂ ਵੱਡੀ ਗਿਣਤੀ ਹਨ। ਕਨਫਿਊਸ਼ੀਅਸ ਇੰਸਟੀਚਿਊਟ ਚੀਨੀ ਸਰਕਾਰ ਦੁਆਰਾ ਫੰਡ ਕੀਤੇ ਜਾਂਦੇ ਹਨ ਅਤੇ ਸੱਭਿਆਚਾਰ ਅਤੇ ਭਾਸ਼ਾ ਦੇ ਕੇਂਦਰਾਂ ਵਜੋਂ ਸੇਵਾ ਕਰਦੇ ਹਨ ਪਰ ਪੱਛਮ ਅਤੇ ਚੀਨ ਵਿਚਕਾਰ ਤਣਾਅਪੂਰਨ ਸਬੰਧਾਂ ਦੇ ਵਿਚਕਾਰ ਆਲੋਚਕ ਦਾਅਵਾ ਕਰਦੇ ਹਨ ਕਿ ਇਹ ਸੰਸਥਾਵਾਂ ਪ੍ਰਚਾਰ ਦੇ ਸਾਧਨ ਹਨ।
ਇਹ ਵੀ ਪੜ੍ਹੋ- ਕੇਰਲ ਦੀ ਇਹ ਔਰਤ ਆਪਣੀਆਂ ਸ਼ਾਨਦਾਰ ਤੇ ਨੋਕਦਾਰ ਮੁੱਛਾਂ ਕਾਰਨ ਆਈ ਚਰਚਾ ‘ਚ, ਜਾਣੋ ਕਿਉਂ ਰੱਖਦੀ ਹੈ ਮਰਦਾਂ ਵਾਂਗ ਮੁੱਛ
ਭਾਰਤੀ ਮੂਲ ਦੇ ਸੰਸਦ ਮੈਂਬਰ ਸੁਨਕ ਨੇ ਕਿਹਾ ਕਿ ਚੀਨ ਅਤੇ ਚੀਨ ਦੀ ਕਮਿਊਨਿਸਟ ਪਾਰਟੀ ਇਸ ਸਦੀ ਵਿੱਚ ਬ੍ਰਿਟੇਨ ਅਤੇ ਦੁਨੀਆ ਦੀ ਸੁਰੱਖਿਆ ਅਤੇ ਖੁਸ਼ਹਾਲੀ ਲਈ ਸਭ ਤੋਂ ਵੱਡੇ ਖਤਰੇ ਹਨ। ਚੀਨ ਵੱਲੋਂ ਪੈਦਾ ਸਾਈਬਰ ਖਤਰਿਆਂ ਨਾਲ ਨਜਿੱਠਣ ਲਈ ਮੈਂ ਸੁਤੰਤਰ ਰਾਸ਼ਟਰਾਂ ਦਾ ਇੱਕ ਨਵਾਂ ਅੰਤਰਰਾਸ਼ਟਰੀ ਗਠਜੋੜ ਬਣਾਵਾਂਗਾ ਅਤੇ ਤਕਨਾਲੋਜੀ ਸੁਰੱਖਿਆ ਵਿੱਚ ਵਧੀਆ ਅਭਿਆਸਾਂ ਨੂੰ ਸਾਂਝਾ ਕਰਾਂਗਾ।