ਭਾਰਤੀ ਯਾਤਰੀਆਂ ‘ਤੇ ਬ੍ਰਿਟੇਨ ‘ਚ ਜਾਰੀ ਕੋਰੋਨਾ ਪਾਬੰਦੀ ਦਾ ਭਾਰਤ ਨੇ ਵੀ ਕਰਾਰਾ ਜਵਾਬ ਦਿੱਤੀ ਹੈ।ਹੁਣ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ਨੂੰ ਭਾਰਤ ਆਉਣ ‘ਤੇ ਕੋਰੋਨਾ ਟੈਸਟ ਕਰਾਉਣਾ ਹੋਵੇਗਾ।ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਆਦੇਸ਼ ਜਾਰੀ ਕੀਤਾ ਹੈ।ਇਸ ਤੋਂ ਇਲਾਵਾ ਬ੍ਰਿਟੇਨ ਤੋਂ ਭਾਰਤ ਆਉਣ ‘ਤੇ 10 ਦਿਨ ਕੁਆਰੰਟਾਈਨ ਵੀ ਰਹਿਣਾ ਹੋਵੇਗਾ।
ਆਦੇਸ਼ ਅਨੁਸਾਰ ਯਾਤਰੀਆਂ ਨੂੰ ਵੈਕਸੀਨ ਦੇ ਡੋਜ਼ ਲੱਗੇ ਹੋਣ ਤੋਂ ਬਾਅਦ ਵੀ ਟੈਸਟ ਕਰਾਉਣਾ ਹੀ ਹੋਵੇਗਾ।ਯਾਤਰੀਆਂ ਨੂੰ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਤੱਕ ਅਤੇ ਆਉਣ ਵਾਲੇ 8 ਦਿਨ ਬਾਅਦ ਆਰਟੀਪੀਸੀਆਰ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ।ਇਹ ਆਦੇਸ਼ ਆਉਣ ਵਾਲੀ 4 ਅਕਤੂਬਰ ਤੋਂ ਲਾਗੂ ਹੋਣਗੇ।