ਯੂਕਰੇਨ ਦੇ ਮੁੱਕੇਬਾਜ਼ ਅਲੈਗਜ਼ੈਂਡਰ ਉਸਿਕ ਨੇ ਇੱਥੇ ਕਿੰਗ ਅਬਦੁੱਲਾ ਸਪੋਰਟਸ ਸਿਟੀ ਵਿੱਚ ਰੋਮਾਂਚਕ ਮੁਕਾਬਲੇ ’ਚ ਐਂਥਨੀ ਜੋਸ਼ੂਆ ’ਤੇ ਵੰਡ ਦੇ ਫੈਸਲੇ ਨਾਲ ਜਿੱਤ ਦਰਜ ਕਰਕੇ ਆਪਣਾ ਵਿਸ਼ਵ ਹੈਵੀਵੇਟ ਖਿਤਾਬ ਬਰਕਰਾਰ ਰੱਖਿਆ। ਸ਼ਨਿਚਰਵਾਰ ਨੂੰ ਹੋਏ ਇਸ ਮੈਚ ’ਚ ਜਦੋਂ ਜੱਜ ਆਪਣਾ ਫੈਸਲਾ ਸੁਣਾ ਰਹੇ ਸਨ ਤਾਂ ਦੋਵਾਂ ਮੁੱਕੇਬਾਜ਼ਾਂ ਨੇ ਯੂਕਰੇਨ ਦਾ ਝੰਡਾ ਚੁੱਕਿਆ ਹੋਇਆ ਸੀ। ਜਦੋਂ ਉਸਿਕ ਨੂੰ ਜੇਤੂ ਐਲਾਨਿਆ ਗਿਆ ਤਾਂ ਉਸ ਨੇ ਝੰਡੇ ਨਾਲ ਆਪਣਾ ਮੂੰਹ ਢਕ ਲਿਆ।
Difficult, but so important and necessary VICTORY!
Defending the title of world champion is a symbol that all those who are of Cossack sort will not give up their own, they will fight for it and will definitely win!Photo: MatchroomBoxing pic.twitter.com/oSgw0Ek2kK
— Володимир Зеленський (@ZelenskyyUa) August 20, 2022
ਇਹ ਵੀ ਪੜ੍ਹੋ : ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਸੂਬੇ ਵਿਚ ਅਤਿਵਾਦੀ ਹਮਲੇ ਦਾ ਖ਼ਦਸ਼ਾ ਜ਼ਾਹਿਰ ਕੀਤਾ..
35 ਸਾਲਾ ਉਸਿਕ ਨੇ ਰੂਸ ਦੇ ਹਮਲੇ ਖ਼ਿਲਾਫ਼ ਯੂਕਰੇਨੀ ਫੌਜ ਵਿੱਚ ਸੇਵਾ ਕਰਨ ਤੋਂ ਛੇ ਮਹੀਨੇ ਬਾਅਦ ਡਬਲਯੂਬੀਏ, ਡਬਲਯੂਬੀਓ ਅਤੇ ਆਈਬੀਐੱਫ ਖਿਤਾਬ ਜਿੱਤੇ। ਯੂਕਰੇਨ ਦੇ ਰਾਸ਼ਟਰਪਤੀ ਨੇ ਵੀ ਮੈਚ ਤੋਂ ਪਹਿਲਾਂ ਉਸ ਨੂੰ ਸੰਦੇਸ਼ ਭੇਜਿਆ ਸੀ। ਮੈਚ ਤੋਂ ਬਾਅਦ ਉਸ ਦੇ ਵਿਰੋਧੀ ਜੋਸ਼ੂਆ ਨੇ ਵੀ ਉਸ ਦੇ ਹੌਸਲੇ ਦੀ ਤਾਰੀਫ ਕੀਤੀ। ਬ੍ਰਿਟਿਸ਼ ਅਤੇ ਯੂਕਰੇਨੀ ਜੱਜਾਂ ਨੇ ਉਸਿਕ ਨੂੰ 115-113 ਅਤੇ 116-112 ਦਾ ਫੈਸਲਾ ਦਿੱਤਾ।