Umran Malik: ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੀ-20 ਮੈਚ ‘ਚ ਉਮਰਾਨ ਮਲਿਕ ਨੇ ਤੇਜ਼ ਰਫਤਾਰ ਨਾਲ ਤਬਾਹੀ ਮਚਾ ਦਿੱਤੀ ਹੈ। ਇਸ ਮੈਚ ‘ਚ ਉਸ ਨੇ 155 ਦੀ ਰਫਤਾਰ ਨਾਲ ਸੁੱਟੀ ਗਈ ਗੇਂਦ ‘ਤੇ ਸ਼੍ਰੀਲੰਕਾ ਦੇ ਕਪਤਾਨ ਦਾਸ਼ੁਨ ਸ਼ਨਾਕਾ ਦਾ ਸ਼ਿਕਾਰ ਕੀਤਾ। ਇਹ ਗੇਂਦ ਪੂਰੇ ਮੈਚ ਦੀ ਸਭ ਤੋਂ ਤੇਜ਼ ਗੇਂਦ ਸੀ, ਜਿਸ ‘ਤੇ ਸ਼ਨਾਕਾ ਨੇ ਚੌਕਾ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਪੁਆਇੰਟ ‘ਤੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਦੇ ਹੱਥੋਂ ਕੈਚ ਹੋ ਗਿਆ।
ਦੱਸ ਦਈਏ ਕਿ ਮੈੱਚ ‘ਚ ਉਮਰਾਨ ਮਲਿਕ 17ਵੇਂ ਓਵਰ ਵਿੱਚ ਆਏ। ਇਸ ਓਵਰ ਦੀ ਚੌਥੀ ਗੇਂਦ ਇੰਨੀ ਤੇਜ਼ ਸੀ ਕਿ ਬੱਲੇਬਾਜ਼ ਸ਼ਨਾਕਾ ਇਸ ਨੂੰ ਸਹੀ ਸਮਾਂ ਨਹੀਂ ਦੇ ਸਕੇ। ਜਦੋਂ ਤੱਕ ਬੱਲਾ ਆਇਆ, ਗੇਂਦ ਤੇਜ਼ ਰਫਤਾਰ ਨਾਲ ਬੱਲੇ ਨਾਲ ਟਕਰਾ ਚੁੱਕੀ ਸੀ। ਇਸ ਤਰ੍ਹਾਂ ਸ਼ਾਟ ਦਾ ਸਮਾਂ ਗਲਤ ਹੋ ਗਿਆ ਤੇ ਚਾਹਲ ਨੇ ਆਸਾਨ ਕੈਚ ਕਰ ਲਿਆ। ਇੱਕ ਸਮੇਂ ਸ਼ਨਾਕਾ ਤੂਫਾਨੀ ਬੱਲੇਬਾਜ਼ੀ ਕਰ ਰਹੇ ਸੀ ਤੇ ਸ਼੍ਰੀਲੰਕਾ ਦੇ ਕੋਰਟ ‘ਚ ਮੈਚ ਲੈ ਜਾ ਰਹੇ ਸੀ। ਪਰ ਉਮਰਾਨ ਨੇ ਉਨ੍ਹਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ।
Just unreal from #UmranMalik 🤔🙄🙏
What a speed bro🏇
Actually, @umran_malik_01 is a test cricket matrial suppose he bowls in Perth, Brisbane, Adelaide, Captown, Joburg, Auckland, Manchester in test cricket ❣️@vikrantgupta73@cricketaakash#INDvSL pic.twitter.com/KUeLJveo0y— Munesh Yadav (@95MuneshYadav) January 3, 2023
ਉਮਰਾਨ ਮਲਿਕ ਨੇ ਲਈਆਂ 2 ਵਿਕਟਾਂ
ਦਾਸ਼ੁਨ ਸ਼ਨਾਕਾ 27 ਗੇਂਦਾਂ ‘ਚ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 45 ਦੌੜਾਂ ਬਣਾ ਕੇ ਆਊਟ ਹੋ ਗਏ। ਦੂਜੇ ਪਾਸੇ ਉਮਰਾਨ ਨੇ ਆਪਣੇ ਚਾਰ ਓਵਰਾਂ ਵਿੱਚ 27 ਦੌੜਾਂ ਦੇ ਕੇ 2 ਵਿਕਟਾਂ ਲਈਆਂ।
IND ਬਨਾਮ SL 1st T20 ਦਾ ਸਕੋਰਕਾਰਡ
ਟੀਮ ਇੰਡੀਆ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਪਹਿਲੇ ਮੈਚ ‘ਚ ਰੋਮਾਂਚਕ ਜਿੱਤ ਦਰਜ ਕੀਤੀ। ਵਾਨਖੇੜੇ ਸਟੇਡੀਅਮ ‘ਚ ਖੇਡੇ ਗਏ ਇਸ ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 2 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 162 ਦੌੜਾਂ ਬਣਾਈਆਂ।
ਇਸ ਟੀਚੇ ਦੇ ਜਵਾਬ ‘ਚ ਮਹਿਮਾਨ ਟੀਮ ਸ਼੍ਰੀਲੰਕਾ 20 ਓਵਰਾਂ ‘ਚ 10 ਵਿਕਟਾਂ ਦੇ ਨੁਕਸਾਨ ‘ਤੇ 160 ਦੌੜਾਂ ਹੀ ਬਣਾ ਸਕੀ। ਭਾਰਤ ਨੇ ਇਹ ਮੈਚ 2 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h