Unclaimed Deposits: ਲਾਵਾਰਿਸ ਜਮਾਂ, ਸ਼ੇਅਰਾਂ, ਲਾਭਅੰਸ਼ਾਂ, ਮਿਉਚੁਅਲ ਫੰਡਾਂ ਅਤੇ ਬੀਮਾ ਪਾਲਿਸੀਆਂ ਦੇ ਵਧ ਰਹੇ ਮੁੱਦੇ ਨੂੰ ਹੱਲ ਕਰਨ ਦੀ ਕੋਸ਼ਿਸ਼ ਵਿੱਚ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਰੇ ਵਿੱਤੀ ਰੈਗੂਲੇਟਰਾਂ ਨੂੰ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਹੈ। ਸਰਕਾਰ ਦਾ ਉਦੇਸ਼ ਨਾਮਜ਼ਦ ਵਿਅਕਤੀਆਂ ਦਾ ਪਤਾ ਲਗਾਉਣਾ ਤੇ ਉਨ੍ਹਾਂ ਨੂੰ ਇਨ੍ਹਾਂ ਲਾਵਾਰਿਸ ਵਿੱਤੀ ਸਾਧਨਾਂ ਦੇ ਲਾਭ ਪ੍ਰਦਾਨ ਕਰਨਾ ਹੈ।
ਵਿੱਤੀ ਸਥਿਰਤਾ ਅਤੇ ਵਿਕਾਸ ਕੌਂਸਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਨੌਮੀਨੇਟ ਵਿਅਕਤੀਆਂ ਨੂੰ ਇੱਕ ਨਿਸ਼ਚਿਤ ਸਮਾਂ ਸੀਮਾ ਦੇ ਅੰਦਰ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਮੁਹਿੰਮ ਚਲਾਈ ਜਾਵੇਗੀ, ਜਿੱਥੇ ਉਨ੍ਹਾਂ ਦੇ ਵੇਰਵੇ ਉਪਲਬਧ ਹਨ ਪਰ ਉਨ੍ਹਾਂ ਨੂੰ ਪਤਾ ਨਹੀਂ ਹਨ।
2021-22 ਦੇ ਵਿੱਤੀ ਸਾਲ ਤੱਕ ਬੈਂਕਾਂ ਵਿੱਚ ਲਾਵਾਰਿਸ ਜਮ੍ਹਾਂ ਰਕਮਾਂ ਦੀ ਰਕਮ 48,262 ਕਰੋੜ ਰੁਪਏ ਤੋਂ ਉੱਪਰ ਪਹੁੰਚ ਗਈ ਹੈ। ਭਾਰਤੀ ਰਿਜ਼ਰਵ ਬੈਂਕ (RBI) ਦੀ ਸਾਲਾਨਾ ਰਿਪੋਰਟ ਦੇ ਅਨੁਸਾਰ, 2020-21 ਵਿੱਚ 39,264 ਕਰੋੜ ਰੁਪਏ ਦੇ ਲਾਵਾਰਸ ਜਮ੍ਹਾ ਪਾਏ ਗਏ ਹਨ। ਭਾਰਤੀ ਰਿਜ਼ਰਵ ਬੈਂਕ ਮੁਤਾਬਕ ਤਾਮਿਲਨਾਡੂ, ਪੰਜਾਬ, ਗੁਜਰਾਤ, ਮਹਾਰਾਸ਼ਟਰ, ਬੰਗਾਲ, ਕਰਨਾਟਕ, ਬਿਹਾਰ, ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਬੈਂਕਾਂ ਵਿੱਚ ਸਭ ਤੋਂ ਵੱਧ ਲਾਵਾਰਸ ਡਿਪੋਜ਼ਿਟ ਰਕਮਾਂ ਹਨ।
SEBI ਤੋਂ ਹਾਸਲ ਜਾਣਕਾਰੀ ਦਰਸਾਉਂਦੀ ਹੈ ਕਿ ਮਿਉਚੁਅਲ ਫੰਡਾਂ ਕੋਲ 31 ਮਾਰਚ, 2021 ਤੱਕ ਲਾਵਾਰਸ ਰਕਮ ਵਜੋਂ 1590 ਕਰੋੜ ਰੁਪਏ ਜਮ੍ਹਾਂ ਸਨ। ਇਸ ਵਿੱਚ 671.88 ਕਰੋੜ ਰੁਪਏ ਲਾਵਾਰਸ ਰਿਡੈਂਪਸ਼ਨ ਅਤੇ 918.79 ਕਰੋੜ ਰੁਪਏ ਲਾਵਾਰਸ ਲਾਭਅੰਸ਼ ਸ਼ਾਮਲ ਹਨ। ਲਾਵਾਰਿਸ ਸ਼ੇਅਰਾਂ ਦੀ ਗਿਣਤੀ ਵੀ ਹੈਰਾਨ ਕਰਨ ਵਾਲੀ ਹੈ, ਅੰਦਾਜ਼ਨ 117 ਕਰੋੜ ਸ਼ੇਅਰ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ (IEPF) ਵਿੱਚ ਟਰਾਂਸਫਰ ਕੀਤੇ ਗਏ ਹਨ, ਜਿਸ ਵਿੱਚ ਲਗਭਗ 50,000 ਕਰੋੜ ਰੁਪਏ ਦੇ ਲਾਭਅੰਸ਼ ਦੇ ਨਾਲ ਇਹਨਾਂ ਸ਼ੇਅਰਾਂ ਵਿੱਚ 5700 ਕਰੋੜ ਰੁਪਏ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h