Firing in Pool Party at Zirakpur: ਪੰਜਾਬ ਦੇ ਜ਼ੀਰਕਪੁਰ ‘ਚ ਬੀਤੀ ਰਾਤ ਪੂਲ ਪਾਰਟੀ ਦੌਰਾਨ ਅਣਪਛਾਤੇ ਨੌਜਵਾਨਾਂ ਨੇ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਹਮਲਾਵਰ ਨੇ ਆਪਣੀ ਪਿਸਤੌਲ ਤੋਂ ਇੱਕ ਤੋਂ ਬਾਅਦ ਇੱਕ ਕਈ ਰਾਉਂਡ ਫਾਇਰ ਕੀਤੇ। ਇੱਕ ਗੋਲੀ ਪਾਰਟੀ ਵਿੱਚ ਮੌਜੂਦ ਨੌਜਵਾਨ ਦੀ ਲੱਤ ਵਿੱਚ ਲੱਗੀ। ਦੂਜੀ ਗੋਲੀ ਹਮਲਾਵਰਾਂ ਦੇ ਹੀ ਇੱਕ ਸਾਥੀ ਨੂੰ ਲੱਗੀ। ਇਨ੍ਹਾਂ ਜ਼ਖ਼ਮੀਆਂ ਚੋਂ ਇੱਕ ਦਾ ਇਲਾਜ ਜੀਐਮਸੀਐਚ-32 ‘ਚ ਚੱਲ ਰਿਹਾ ਹੈ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਅਣਪਛਾਤੇ ਨੌਜਵਾਨ, ਪਰਿਵਾਰ ਨਾਲ ਆਈਆਂ ਔਰਤਾਂ ‘ਤੇ ਨੋਟ ਉੱਡਾ ਰਹੇ ਸੀ। ਇਸ ਤੋਂ ਬਾਅਦ ਔਰਤ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਉਕਤ ਨੌਜਵਾਨਾਂ ਨੂੰ ਅਜਿਹਾ ਕਰਨ ਤੋਂ ਰੋਕਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਪਹਿਲਾਂ ਹਮਲਾ ਕੀਤਾ ਪਰ ਰਿਸ਼ਤੇਦਾਰਾਂ ਨੇ ਕਿਸੇ ਤਰ੍ਹਾਂ ਜਾਨ ਬਚਾਈ। ਇਸ ਤੋਂ ਬਾਅਦ ਉਹ ਹੋਟਲ ਤੋਂ ਬਾਹਰ ਆ ਗਏ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਹੋਟਲ ਦੇ ਬਾਹਰ ਉਸ ਦਾ ਪਿੱਛਾ ਕੀਤਾ ਤੇ ਪਿਸਤੌਲ ਨਾਲ ਚਾਰ-ਪੰਜ ਗੋਲੀਆਂ ਚਲਾਈਆਂ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਕੁਝ ਦੇਰ ਬਾਅਦ ਰਾਜਸਥਾਨ ਦੇ ਰਹਿਣ ਵਾਲੇ ਕਰਨ ਚੌਹਾਨ, ਜਿਸ ਦੀ ਲੱਤ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ, ਨੂੰ ਚੰਡੀਗੜ੍ਹ ਦੇ ਜੀ.ਐਮ.ਸੀ.ਐਚ.-32 ਵਿੱਚ ਲਿਜਾਇਆ ਗਿਆ। ਫਿਲਹਾਲ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਜਦਕਿ ਦੂਜੇ ਵਿਅਕਤੀ ਦੀ ਹਾਲਤ ਵੀ ਖ਼ਤਰੇ ਤੋਂ ਬਾਹਰ ਹੈ।ਪੁਲਿਸ ਨੇ ਮੌਕੇ ਦੀ ਜਾਂਚ ਕਰਨ ਤੋਂ ਬਾਅਦ ਫਰਾਰ ਹਮਲਾਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਕੀ ਪੂਲ ਪਾਰਟੀ ਦੀ ਇਜਾਜ਼ਤ ਦਿੱਤੀ ਗਈ ਸੀ, ਮਹਿਮਾਨ ਕੌਣ ਸੀ, ਸੁਰੱਖਿਆ ਦੇ ਕੀ ਪ੍ਰਬੰਧ ਸੀ, ਗੋਲੀ ਚਲਾਉਣ ਵਾਲੇ ਕੌਣ ਸੀ, ਹਥਿਆਰ ਅੰਦਰ ਕਿਵੇਂ ਆਏ ਤੇ ਗੋਲੀ ਚਲੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h