ਸ਼ਨੀਵਾਰ, ਦਸੰਬਰ 6, 2025 03:34 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਕਾਰੋਬਾਰ

New Income Tax Slab 2023: 7 ਲੱਖ ਦੀ ਕਮਾਈ ‘ਤੇ ਇਨਕਮ ਟੈਕਸ ਛੋਟ, ਜਾਣੋ ਹੁਣ ਵੱਖ-ਵੱਖ ਸਲੈਬਾਂ ‘ਤੇ ਕਿੰਨਾ ਟੈਕਸ ਦੇਣਾ ਪਵੇਗਾ

Budget 2023 New Income Tax Slabs: ਪਿਛਲੇ ਬਜਟ 'ਚ ਇੱਕ ਨਵੀਂ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ ਸੀ, ਜਿਸ ਦੇ ਤਹਿਤ 6 ਨਵੇਂ ਟੈਕਸ ਸਲੈਬ ਬਣਾਏ ਗਏ ਸੀ। ਸਰਕਾਰ ਨੇ ਇਸ ਬਜਟ ਵਿੱਚ ਇਸ ਨੂੰ ਘਟਾ ਕੇ 5 ਕਰ ਦਿੱਤਾ ਹੈ।

by ਮਨਵੀਰ ਰੰਧਾਵਾ
ਫਰਵਰੀ 2, 2023
in ਕਾਰੋਬਾਰ
0

Union Budget 2023-24 Income Tax Slabs: 1 ਫਰਵਰੀ ਨੂੰ ਮੋਦੀ ਸਰਕਾਰ ਨੇ ਆਪਣੇ ਕਾਰਜਕਾਲ ਦਾ ਆਖਰੀ ਪੂਰਾ ਬਜਟ ਪੇਸ਼ ਕੀਤਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਰੋਜ਼ਗਾਰ ਅਤੇ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ ਤੇ 7 ਲੱਖ ਤੱਕ ਆਮਦਨ ਕਰ ਮੁਕਤ ਕਰ ਦਿੱਤਾ ਹੈ।

ਦੱਸ ਦਈਏ ਕਿ ਇਸ ਸਮੇਂ ਦੇਸ਼ ਵਿੱਚ ਆਮਦਨ ਕਰ ਦੀਆਂ ਦੋ ਪ੍ਰਣਾਲੀਆਂ ਹਨ। ਇੱਕ ਪੁਰਾਣੀ ਹੈ ਤੇ ਦੂਜੀ ਨਵੀਂ ਟੈਕਸ ਪ੍ਰਣਾਲੀ ਹੈ, ਜੋ ਪਿਛਲੇ ਸਾਲ ਲਿਆਂਦੀ ਗਈ ਸੀ। 2023 ਦੇ ਬਜਟ ਵਿੱਚ ਸਰਕਾਰ ਨੇ ਕਿਹਾ ਹੈ ਕਿ ਹੁਣ ਨਵੀਂ ਟੈਕਸ ਪ੍ਰਣਾਲੀ ਨੂੰ ਡਿਫਾਲਟ ਮੰਨਿਆ ਜਾਵੇਗਾ। ਨਾਲ ਹੀ ਪੁਰਾਣੀ ਪ੍ਰਣਾਲੀ ਜਾਰੀ ਰਹੇਗੀ।

ਜਾਣੋ 2023 ਦੇ ਨਵੇਂ ਟੈਕਸ ਸਲੈਬ ‘ਚ ਕਿੰਨੇ ਪੈਸੇ ਅਦਾ ਕਰਨੇ ਪੈਣਗੇ-

ਸਰਕਾਰ ਨੇ ਪਿਛਲੇ ਬਜਟ ਵਿੱਚ ਇੱਕ ਨਵੀਂ ਟੈਕਸ ਪ੍ਰਣਾਲੀ ਲਾਗੂ ਕੀਤੀ ਸੀ, ਜਿਸ ਤਹਿਤ ਛੇ ਨਵੇਂ ਟੈਕਸ ਸਲੈਬ ਬਣਾਏ ਗਏ ਸੀ। ਸਰਕਾਰ ਨੇ ਇਸ ਬਜਟ ਵਿੱਚ ਇਸ ਨੂੰ ਘਟਾ ਕੇ 5 ਕਰ ਦਿੱਤਾ ਹੈ। ਨਵੀਂ ਸਲੈਬ ‘ਚ 3 ਲੱਖ ਰੁਪਏ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਦੇਣਾ ਪਵੇਗਾ। 3-6 ਲੱਖ ਦੀ ਆਮਦਨ ‘ਤੇ 5% (ਵੱਧ ਤੋਂ ਵੱਧ ਵਾਧੂ ਟੈਕਸ 15000 ਰੁਪਏ), 6-9 ਲੱਖ 10% (ਵਾਧੂ 30000 ਰੁਪਏ), 9-12 ਲੱਖ 15% (ਵਾਧੂ 45000 ਰੁਪਏ), 12-15 ਲੱਖ 20% (60000 ਵਾਧੂ) ) ਤੇ 15 ਲੱਖ ਤੋਂ ਵੱਧ 30 ਫੀਸਦੀ (90 ਹਜ਼ਾਰ ਰੁਪਏ) ਟੈਕਸ ਅਦਾ ਕਰਨਾ ਹੋਵੇਗਾ। ਇਸ ਤਰ੍ਹਾਂ, ਜੇਕਰ ਨਵੇਂ ਟੈਕਸ ਸਲੈਬ ‘ਚ ਕਿਸੇ ਦੀ ਵੱਧ ਤੋਂ ਵੱਧ ਆਮਦਨ 18 ਲੱਖ ਸਾਲਾਨਾ ਤੱਕ ਹੈ, ਤਾਂ ਕੁੱਲ 240000 ਰੁਪਏ ਦਾ ਟੈਕਸ ਬਣਦਾ ਹੈ।

ਨਵੀਂ ਟੈਕਸ ਪ੍ਰਣਾਲੀ ਤਹਿਤ ਪਿਛਲੇ ਸਾਲ 2.5-3 ਲੱਖ ‘ਤੇ 5 ਫੀਸਦੀ ਯਾਨੀ 2500 ਰੁਪਏ ਟੈਕਸ ਦੇਣਾ ਪੈਂਦਾ ਸੀ। 6 ਲੱਖ ਤੱਕ ਵਾਧੂ 22500, 6-9 ਲੱਖ ‘ਤੇ ਵਾਧੂ 37500, 9-12 ਲੱਖ ‘ਤੇ ਵਾਧੂ 55000, 12-15 ਲੱਖ ‘ਤੇ ਵਾਧੂ 87500, 15-18 ਲੱਖ ‘ਤੇ ਵਾਧੂ 90000 ਟੈਕਸ ਅਦਾ ਕਰਨਾ ਹੋਵੇਗਾ। ਜੇਕਰ ਕਿਸੇ ਦੀ ਸਾਲਾਨਾ ਆਮਦਨ 18 ਲੱਖ ਤੱਕ ਹੈ ਤਾਂ ਉਸ ਨੂੰ 295000 ਰੁਪਏ ਦਾ ਟੈਕਸ ਦੇਣਾ ਪੈਂਦਾ ਸੀ।

ਟੈਕਸਦਾਤਾਵਾਂ ਨੂੰ 55000 ਰੁਪਏ ਦਾ ਲਾਭ

ਇਸ ਤਰ੍ਹਾਂ, ਨਵੀਂ ਟੈਕਸ ਸਲੈਬ ਤੋਂ ਬਾਅਦ, ਵੱਧ ਤੋਂ ਵੱਧ 18 ਲੱਖ ਸਾਲਾਨਾ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ ਨਵੀਂ ਟੈਕਸ ਪ੍ਰਣਾਲੀ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਕੁੱਲ 55,000 ਰੁਪਏ ਦਾ ਲਾਭ ਮਿਲੇਗਾ।

ਪੁਰਾਣੇ ਟੈਕਸਦਾਤਾਵਾਂ ਨੂੰ ਕਿੰਨਾ ਫਾਇਦਾ?

ਵਿੱਤ ਮੰਤਰੀ ਦੇ ਇਸ ਐਲਾਨ ਨਾਲ ਪੁਰਾਣੀ ਟੈਕਸ ਪ੍ਰਣਾਲੀ ‘ਚ ਰਹਿਣ ਵਾਲਿਆਂ ਨੂੰ ਕੋਈ ਨਵਾਂ ਲਾਭ ਨਹੀਂ ਮਿਲੇਗਾ। ਸਿਰਫ਼ ਆਮਦਨ ਕਰ ਦੀ ਧਾਰਾ 87 (ਏ) ਦੇ ਤਹਿਤ, ਛੋਟੇ ਟੈਕਸਦਾਤਾ, ਜਿਨ੍ਹਾਂ ਦੀ ਆਮਦਨ ਪਹਿਲਾਂ 5 ਲੱਖ ਸੀ, ਅਤੇ ਇਸ ਸਾਲ ਵਧ ਕੇ 7 ਲੱਖ ਹੋ ਗਈ ਹੈ, ਨੂੰ ਕੋਈ ਟੈਕਸ ਅਦਾ ਕਰਨ ਦੀ ਜ਼ਰੂਰਤ ਨਹੀਂ ਹੈ। ਉਦਾਹਰਣ ਵਜੋਂ ਜੇਕਰ ਕੋਈ ਪੁਰਾਣੀ ਟੈਕਸ ਪ੍ਰਣਾਲੀ ‘ਚ ਰਜਿਸਟਰਡ ਹੈ ਤਾਂ ਪਿਛਲੇ ਸਾਲ ਤੱਕ ਉਸ ਨੂੰ 7 ਲੱਖ ਰੁਪਏ ਦੀ ਆਮਦਨ ‘ਤੇ 32,500 ਰੁਪਏ ਟੈਕਸ ਦੇਣਾ ਪੈਂਦਾ ਸੀ, ਜੋ ਹੁਣ ਜ਼ੀਰੋ ਹੋ ਜਾਵੇਗਾ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: budgetbusiness newsIncome Tax Exemptionnarendra modiNew Income Tax SlabsNirmala Sitharamanpro punjab tvpunjabi newsTax SlabsUnion Budget 2023
Share232Tweet145Share58

Related Posts

Post Office ਦੀ ਸ਼ਾਨਦਾਰ ਸਕੀਮ, ਸਿਰਫ਼ ਵਿਆਜ ਤੋਂ ਹੋਵੇਗੀ 5 ਲੱਖ ਰੁਪਏ ਦੀ ਕਮਾਈ

ਦਸੰਬਰ 2, 2025

8th Pay Commission ‘ਚ ਕਿੰਨੀ ਵਧੇਗੀ ਤਨਖਾਹ, ਆ ਗਿਆ ਸਰਕਾਰ ਦਾ ਅਪਡੇਟ

ਦਸੰਬਰ 1, 2025

ਚਾਂਦੀ ਦੀਆਂ ਕੀਮਤਾਂ ‘ਚ ਭਾਰੀ ਉਛਾਲ, ਸੋਨੇ ‘ਚ ਵੀ ਆਈ ਤੇਜ਼ੀ, ਜਾਣੋ ਅੱਜ ਦੇ ਤਾਜ਼ਾ ਰੇਟ

ਦਸੰਬਰ 1, 2025

ਪੰਜਾਬ ਬਣਿਆ ਨਿਵੇਸ਼ ਦਾ ਕੇਂਦਰ : ਇੱਕ ਮਹੀਨੇ ਵਿੱਚ ₹4,700 ਕਰੋੜ ਦਾ ਰਿਕਾਰਡ ਨਿਵੇਸ਼

ਨਵੰਬਰ 30, 2025

ਐਪਲ ਨੇ ਭਾਰਤ ਦੇ ਗਲੋਬਲ ਟਰਨਓਵਰ ਪੈਨਲਟੀ ਨਿਯਮ ਦੇ ਖਿਲਾਫ ਦਿੱਲੀ ਹਾਈ ਕੋਰਟ ਦਾ ਖੜਕਾਇਆ ਦਰਵਾਜ਼ਾ

ਨਵੰਬਰ 26, 2025

ਗੋਲਡ ਨੇ ਫ਼ਿਰ ਫੜ੍ਹੀ ਰਫ਼ਤਾਰ, ਸੋਨਾ ਫ਼ਿਰ ਸਵਾ ਲੱਖ ਤੋਂ ਪਾਰ

ਨਵੰਬਰ 25, 2025
Load More

Recent News

ਟਰੰਪ ਨੇ ਭਾਰਤੀਆਂ ਲਈ ਖੜੀਆਂ ਕੀਤੀਆਂ ਨਵੀਆਂ ਰੁਕਾਵਟਾਂ, H-1B ਵੀਜ਼ਾ ਨੂੰ ਲੈ ਕੇ ਜਾਰੀ ਕੀਤੇ ਸਖ਼ਤ ਆਦੇਸ਼

ਦਸੰਬਰ 5, 2025

ਪੰਜਾਬ ਵਿੱਚ ਸੀਤ ਲਹਿਰ ਦਾ ਅਲਰਟ, ਆਉਣ ਵਾਲੇ ਦਿਨਾਂ ਵਿੱਚ ਧੁੰਦ ਵੱਧਣ ਦੀ ਸੰਭਾਵਨਾ

ਦਸੰਬਰ 5, 2025

ਪੰਜਾਬ ਪੁਲਿਸ ਦੀ ਵਰਦੀ ‘ਚ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨਹੀਂ ਅਪਲੋਡ ਹੋਣਗੀਆਂ ਵੀਡੀਓਜ਼

ਦਸੰਬਰ 5, 2025

ਪੰਜਾਬ ਦਾ ਵਧਿਆ ਟ੍ਰੀ ਕਵਰ, ਪੰਜਾਬ ਸਰਕਾਰ ਵਾਤਾਵਰਨ ਸੁਰੱਖਿਆ ਨੂੰ ਦੇ ਰਹੀ ਖਾਸ ਤਵੱਜੋ

ਦਸੰਬਰ 5, 2025

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਦੀਆਂ ਪ੍ਰੀਖਿਆ ਫਾਰਮਾਂ ਲਈ ਸ਼ਡਿਊਲ ਜਾਰੀ

ਦਸੰਬਰ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.