Budget 2025: ਅੱਜ 1 ਫਰਵਰੀ ਨੂੰ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਪਣਾ ਲਗਾਤਾਰ ਅੱਠਵਾਂ ਬਜਟ ਪੇਸ਼ ਕਰਨਗੇ। ਦੱਸ ਦੇਈਏ ਕਿ ਉਹ ਸਵੇਰੇ 8:45 ਵਜੇ ਆਪਣੇ ਨਿਵਾਸ ਤੋਂ ਵਿੱਤ ਮੰਤਰਾਲੇ ਪਹੁੰਚੇ ਹਨ। ਇਸ ਤੋਂ ਬਾਅਦ ਉਹ ਰਾਸ਼ਟਰਪਤੀ ਭਵਨ ਜਾਣਗੇ। ਉੱਥੇ ਉਹ ਬਜਟ ਦੀ ਕਾਪੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੌਂਪਣਗੇ।
ਇਸ ਤੋਂ ਬਾਅਦ, ਵਿੱਤ ਮੰਤਰੀ ਦਾ ਭਾਸ਼ਣ ਸੰਸਦ ਵਿੱਚ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਪਿਛਲੇ ਚਾਰ ਬਜਟਾਂ ਅਤੇ ਇੱਕ ਅੰਤਰਿਮ ਬਜਟ ਵਾਂਗ, ਇਹ ਬਜਟ ਵੀ ਕਾਗਜ਼ ਰਹਿਤ ਹੋਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਸੰਸਦ ਵਿੱਚ ਕੇਂਦਰੀ ਬਜਟ ਪੇਸ਼ ਕਰਨ ਤੋਂ ਇੱਕ ਦਿਨ ਪਹਿਲਾਂ ਸੰਕੇਤ ਦਿੱਤਾ ਸੀ ਕਿ ਇਸ ਵਾਰ ਗਰੀਬਾਂ, ਮੱਧ ਵਰਗ ਅਤੇ ਔਰਤਾਂ ਲਈ ਕਈ ਨਵੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ ਜਾ ਸਕਦਾ ਹੈ।
ਦੇਸ਼ ਵਾਸੀਆਂ ਨੂੰ ਇਸ ਵਾਰ ਦੇ ਬਜਟ ਤੋਂ ਕਾਫੀ ਆਸਾਂ ਉਮੀਦਾਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਦਾ ਬਜਟ ਦੇਸ਼ ਵਾਸੀਆਂ ਲਈ ਕੁਝ ਰਾਹਤ ਲੈਕੇ ਆਏਗਾ।
ਦੱਸ ਦੇਈਏ ਕਿ ਜਾਣਕਾਰੀ ਅਨੁਸਾਰ ਬਜਟ ਸੈਸ਼ਨ ਦੌਰਾਨ ਸੰਸਦ ਵਿੱਚ ਕੁੱਲ 16 ਬਿੱਲ ਪੇਸ਼ ਕੀਤੇ ਜਾਣਗੇ, ਜਿਨ੍ਹਾਂ ਵਿੱਚ ਵਿੱਤ ਬਿੱਲ 2025, ਵਕਫ਼ ਅਤੇ ਬੈਂਕਿੰਗ ਰੈਗੂਲੇਸ਼ਨ ਐਕਟਾਂ ਵਿੱਚ ਸੋਧਾਂ ਅਤੇ ਭਾਰਤੀ ਰੇਲਵੇ ਅਤੇ ਭਾਰਤੀ ਰੇਲਵੇ ਬੋਰਡ ਐਕਟਾਂ ਦਾ ਰਲੇਵਾਂ ਸ਼ਾਮਲ ਹੈ। ਆਰਥਿਕ ਸਰਵੇਖਣ 2024/25 ਸ਼ੁੱਕਰਵਾਰ ਤੋਂ ਸ਼ੁਰੂ ਹੋ ਗਿਆ ਹੈ।