ਮੋਹਾਲੀ ਦੀ ਇੱਕ ਨਿੱਜੀ ਯੂਨੀਵਰਸਿਟੀ ‘ਚ ਪੜ੍ਹਨ ਵਾਲੀਆਂ 60 ਵਿਦਿਆਰਥਣਾਂ ਦਾ ਵੀਡੀਓ ਵਾਇਰਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਵੀਡੀਓ ਬਣਾਉਣ ਵਾਲੀ ਵਿਦਿਆਰਥਣ ਤੋਂ ਪੁੱਛਗਿੱਛ ਕੀਤੀ ਜਾ ਰਹੀ।ਇਸਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ।ਜਿਸ ‘ਚ ਲੜਕੀ ਦਾ ਕਹਿਣਾ ਹੈ ਕਿ ਉਸਨੇ ਇਹ ਵੀਡੀਓ ਪ੍ਰੈਸ਼ਰ ‘ਚ ਬਣਾਇਆ,ਉਹ ਵੀਡੀਓ ‘ਚ ਮੋਬਾਇਲ ‘ਤੇ ਇੱਕ ਲੜਕੇ ਦੀ ਫੋਟੋ ਦਿਖਾ ਰਹੇ ਹਨ।
ਇਹ ਲੜਕਾ ਉਸਦਾ ਬੁਆਏਫ੍ਰੈਂਡ ਹੈ ਤੇ ਸ਼ਿਮਲਾ ਦਾ ਰਹਿਣ ਵਾਲਾ ਹੈ।ਉਸਨੇ ਵੀਡੀਓ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ।ਪੁਲਿਸ ਨੇ ਇਹ ਵੀ ਕਿਹਾ ਕਿ ਵਿਦਿਆਰਥਣ ਨੇ ਸਿਰਫ ਆਪਣਾ ਵੀਡੀਓ ਲੜਕੇ ਨੂੰ ਭੇਜਿਆ ਸੀ।ਦੂਜੀਆਂ ਕੁੜੀਆਂ ਦਾ ਨਹੀਂ।