ਬੇਮੌਸਮੀ ਬਾਰਸ਼ ਨੇ ਖ਼ਰਾਬ ਕੀਤੀ ਲੱਖਾਂ ਟਨ ਫ਼ਸਲ, ਮੰਡੀਆਂ ‘ਚ ਆ ਰਹੀ ਕਣਕ ਦੀ ‘ਚ ਭਾਰੀ ਗਿਰਾਵਟ, ਕੀ ਮਹਿੰਗਾਈ ਦੀ ਪਵੇਗੀ ਮਾਰ
Wheat Crop Damage: ਕੇਂਦਰ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਮੁੱਖ ਉਤਪਾਦਕ ਸੂਬਿਆਂ ਵਿੱਚ ਹਾਲ ਹੀ ‘ਚ ਹੋਈ ਬੇਮੌਸਮੀ ਬਾਰਿਸ਼ ਅਤੇ ਗੜੇਮਾਰੀ ਕਾਰਨ ਲਗਪਗ 8.10 ਪ੍ਰਤੀਸ਼ਤ ਕਣਕ ਦੀ ਫਸਲ ਦੇ ਨੁਕਸਾਨ ਦਾ ਅਨੁਮਾਨ ਹੈ। ਪਰ ਦੇਰ ਨਾਲ ਬਿਜਾਈ ਵਾਲੇ ਖੇਤਰਾਂ ਵਿੱਚ ਵਧੀਆ ਝਾੜ ਦੀ ਸੰਭਾਵਨਾ ਦੁਆਰਾ ਉਤਪਾਦਨ ਵਿੱਚ ਹੋਏ ਨੁਕਸਾਨ ਨੂੰ ਪੂਰਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
ਖੇਤੀਬਾੜੀ ਕਮਿਸ਼ਨਰ ਪੀਕੇ ਸਿੰਘ ਨੇ ਕਿਹਾ ਕਿ ਹਾਲ ਹੀ ਦੇ ਖਰਾਬ ਮੌਸਮ ਦੇ ਬਾਵਜੂਦ ਖੇਤੀਬਾੜੀ ਮੰਤਰਾਲੇ ਦੇ ਦੂਜੇ ਅਨੁਮਾਨ ਮੁਤਾਬਕ ਇਸ ਸਾਲ ਦੇਸ਼ ਦੀ ਕੁੱਲ ਕਣਕ ਦੀ ਪੈਦਾਵਾਰ ਰਿਕਾਰਡ 112.2 ਮਿਲੀਅਨ ਟਨ ਤੱਕ ਪਹੁੰਚ ਜਾਵੇਗੀ। ਇਨ੍ਹਾਂ ਖੇਤਰਾਂ ਵਿੱਚ ਗੜੇਮਾਰੀ, ਤੂਫ਼ਾਨ ਅਤੇ ਤੇਜ਼ ਹਵਾਵਾਂ ਕਾਰਨ ਪੌਦੇ ਜ਼ਮੀਨ ’ਤੇ ਡਿੱਗਣ ਕਾਰਨ ਮੀਂਹ ਕਾਰਨ ਕਣਕ ਦੀ ਫ਼ਸਲ ਦਾ 8.10 ਫ਼ੀਸਦੀ ਨੁਕਸਾਨ ਹੋਣ ਦਾ ਅਨੁਮਾਨ ਹੈ। ਇਸ ਸਾਲ ਦੇਸ਼ ਵਿੱਚ ਕੁੱਲ 34 ਮਿਲੀਅਨ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਹੋਣ ਦੇ ਮੱਦੇਨਜ਼ਰ ਕਣਕ ਨੂੰ ਬਹੁਤਾ ਨੁਕਸਾਨ ਨਹੀਂ ਹੋਇਆ ਹੈ।
ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਇਨ੍ਹਾਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਕਾਰਨ ਕਣਕ ਦੀ ਕੀਮਤ 1,900 ਤੋਂ 2,050 ਰੁਪਏ ਪ੍ਰਤੀ ਕੁਇੰਟਲ ਮਿਲ ਰਹੀ ਹੈ, ਜੋ ਕਿ ਵਿੱਤੀ ਸਾਲ 2023-24 ਲਈ ਤੈਅ ਕੀਤੇ ਗਏ 2,125 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਹੈ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ‘ਚ ਕਣਕ ਦੀ ਹਾਲਤ ‘ਚ ਥੋੜ੍ਹਾ ਸੁਧਾਰ ਹੋਣ ਦੀ ਉਮੀਦ ਹੈ।
ਇਨ੍ਹੀਂ ਦਿਨੀਂ ਉੱਤਰ-ਮੱਧ ਭਾਰਤ ‘ਚ ਹੋ ਰਹੀ ਭਾਰੀ ਬਾਰਿਸ਼ ਦਾ ਅਸਰ ਉੱਤਰੀ ਅਤੇ ਮੱਧ ਭਾਰਤ ਦੀਆਂ ਮੰਡੀਆਂ ‘ਚ ਦੇਖਣ ਨੂੰ ਮਿਲ ਰਿਹਾ ਹੈ। ਮੰਡੀਆਂ ਵਿੱਚ ਆ ਰਹੀ ਕਣਕ ਦੀ ਫ਼ਸਲ ਦੀ ਗੁਣਵੱਤਾ ਵਿੱਚ ਭਾਰੀ ਗਿਰਾਵਟ ਆ ਰਹੀ ਹੈ। ਇਸ ਦੇ ਨਾਲ ਹੀ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਕਣਕ ਵਿੱਚ ਨਮੀ ਘੱਟ ਹੋਵੇਗੀ ਤਾਂ ਇਸ ਦਾ ਭਾਅ ਵਧੀਆ ਮਿਲੇਗਾ। ਜਦੋਂ ਕਿ ਇਸ ਵਾਰ ਮੰਡੀ ਵਿੱਚ ਕਣਕ ਤੋਂ ਤਿਆਰ ਮਾਲ ਥੋੜਾ ਮਹਿੰਗਾ ਹੋ ਸਕਦਾ ਹੈ।
ਇਸੇ ਤਰ੍ਹਾਂ ਹੋਰ ਹਾੜ੍ਹੀ ਦੀਆਂ ਫ਼ਸਲਾਂ ਬਾਰੇ ਵਪਾਰੀਆਂ ਦਾ ਕਹਿਣਾ ਹੈ ਕਿ ਬੇਮੌਸਮੀ ਬਰਸਾਤ ਕਾਰਨ ਕੁਝ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਇਨ੍ਹਾਂ ਦਾ ਝਾੜ 10 ਤੋਂ 15 ਫੀਸਦੀ ਤੱਕ ਘੱਟ ਗਿਆ ਹੈ। ਇਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਇਸ ਦੀ ਕੀਮਤ 4,600 ਤੋਂ 4,700 ਰੁਪਏ ਪ੍ਰਤੀ ਕੁਇੰਟਲ ਦੀ ਬਜਾਏ, ਇਸ ਦੇ ਘੱਟੋ-ਘੱਟ ਸਮਰਥਨ ਮੁੱਲ 5,335 ਰੁਪਏ ਪ੍ਰਤੀ ਕੁਇੰਟਲ ਦੇ ਨੇੜੇ ਪਹੁੰਚ ਗਈ ਹੈ।
ਫਲੋਰ ਮਿੱਲਰਜ਼ ਐਸੋਸੀਏਸ਼ਨ ਨਾਲ ਜੁੜੇ ਸੀਨੀਅਰ ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ 1.3 ਮਿਲੀਅਨ ਹੈਕਟੇਅਰ ਕਣਕ ਪ੍ਰਭਾਵਿਤ ਹੋਈ ਹੈ, ਜੋ ਕਿ ਬੇਮੌਸਮੀ ਮੀਂਹ ਅਤੇ ਗੜੇਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਹੈ। ਜਿੱਥੇ ਕਣਕ ਹੇਠ ਕੁੱਲ ਰਕਬਾ 25 ਲੱਖ ਹੈਕਟੇਅਰ ਹੈ, ਉੱਥੇ ਇਸ ਚੋਂ ਇੱਕ ਲੱਖ ਹੈਕਟੇਅਰ ਕਣਕ ਲਗਪਗ 70 ਤੋਂ 100 ਫੀਸਦੀ ਤੱਕ ਤਬਾਹ ਹੋ ਚੁੱਕੀ ਹੈ। ਜੇਕਰ ਮੌਸਮ ਠੀਕ ਹੋ ਜਾਂਦਾ ਹੈ ਅਤੇ ਅਗਲੇ ਕੁਝ ਦਿਨਾਂ ਵਿੱਚ ਚੰਗੀ ਧੁੱਪ ਨਿਕਲਦੀ ਹੈ ਤਾਂ ਹੀ ਕਣਕ ਸਾਫ਼ ਹੋਵੇਗੀ ਅਤੇ ਗੁਣਵੱਤਾ ਵਿੱਚ ਗਿਰਾਵਟ ਘਟੇਗੀ।
ਬੇਮੌਸਮੀ ਬਰਸਾਤ ਕਾਰਨ 10 ਫੀਸਦੀ ਕਣਕ ਦੀ ਫਸਲ ਨੁਕਸਾਨੀ ਗਈ
ਖੇਤੀਬਾੜੀ ਕਮਿਸ਼ਨਰ ਨੇ ਕਿਹਾ ਕਿ ਬੇਮੌਸਮੀ ਬਾਰਸ਼ ਨਾਲ ਵਧੇਰੇ ਰਕਬੇ ਵਿੱਚ ਫਸਲ ਨੂੰ ਫਾਇਦਾ ਹੋਇਆ ਹੈ ਅਤੇ ਪਛੇਤੀ ਬਿਜਾਈ ਵਾਲੇ ਖੇਤਰਾਂ ਵਿੱਚ ਫਸਲ ਦਾ ਝਾੜ 10.15 ਫੀਸਦੀ ਵੱਧ ਰਹਿਣ ਦੀ ਉਮੀਦ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 80 ਫੀਸਦੀ ਕਣਕ ਦੀ ਕਟਾਈ ਹੋ ਚੁੱਕੀ ਹੈ। ਇਸ ਲਈ ਇਨ੍ਹਾਂ ਦੋਵਾਂ ਸੂਬਿਆਂ ਵਿੱਚ ਫ਼ਸਲ ਦਾ ਜ਼ਿਆਦਾ ਨੁਕਸਾਨ ਨਹੀਂ ਹੋਇਆ ਹੈ। ਉੱਤਰ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਵਿੱਚ ਕਣਕ ਹੇਠ ਰਕਬੇ ਦਾ ਲਗਪ ਗ 25 ਪ੍ਰਤੀਸ਼ਤ ਵਿੱਚ ਦੇਰੀ ਨਾਲ ਬੀਜਾਈ ਕੀਤੀ ਗਈ ਸੀ ਤੇ ਬੇਮੌਸਮੀ ਬਾਰਸ਼ ਇਨ੍ਹਾਂ ਥਾਵਾਂ ‘ਤੇ ਫਸਲ ਦੇ ਵਾਧੇ ਵਿੱਚ ਮਦਦ ਕਰ ਰਹੀ ਹੈ।
ਪੰਜਾਬ-ਹਰਿਆਣਾ ‘ਚ ਫ਼ਸਲਾਂ ਮੀਂਹ ਕਾਰਨ ਖ਼ਰਾਬ
ਖੇਤੀਬਾੜੀ ਮੰਤਰਾਲੇ ਨੇ ਮੌਜੂਦਾ ਫਸਲੀ ਸਾਲ 2022-23 ਜੂਨ-ਜੁਲਾਈ ਵਿੱਚ 11.22 ਮਿਲੀਅਨ ਟਨ ਕਣਕ ਦੇ ਰਿਕਾਰਡ ਉਤਪਾਦਨ ਦਾ ਅਨੁਮਾਨ ਲਗਾਇਆ ਹੈ। ਪਿਛਲੇ ਸਾਲ, ਬੇਮੌਸਮੀ ਬਾਰਸ਼ ਅਤੇ ਗਰਮੀ ਦੀ ਲਹਿਰ ਕਾਰਨ ਘਰੇਲੂ ਕਣਕ ਦਾ ਉਤਪਾਦਨ ਘਟਿਆ, ਜਿਸ ਕਾਰਨ ਸਰਕਾਰ ਨੂੰ ਵਧਦੀਆਂ ਘਰੇਲੂ ਕੀਮਤਾਂ ਨੂੰ ਰੋਕਣ ਲਈ ਨਿਰਯਾਤ ‘ਤੇ ਪਾਬੰਦੀ ਲਗਾਉਣ ਲਈ ਮਜਬੂਰ ਕੀਤਾ ਗਿਆ।
ਸੂਬਿਆਂ ਦੇ ਅੰਕੜਿਆਂ ਮੁਤਾਬਕ ਖਰਾਬ ਮੌਸਮ ਕਾਰਨ ਮੱਧ ਪ੍ਰਦੇਸ਼, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਲਗਭਗ 5.23 ਲੱਖ ਹੈਕਟੇਅਰ ਕਣਕ ਦੀ ਫਸਲ ਨੂੰ ਨੁਕਸਾਨ ਹੋਣ ਦਾ ਅਨੁਮਾਨ ਹੈ। ਪੰਜਾਬ ਅਤੇ ਹਰਿਆਣਾ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h