ਭਾਰਤ ਤੋਂ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਦੇ ਲਈ ਇੱਕ ਜ਼ਰੂਰੀ ਖਬਰ ਸਾਹਮਣੇ ਆਈ ਹੈ।ਦਰਅਸਲ, ਕਨੈਡਾ ਸਰਕਾਰ ਨੇ ਵਿਦਿਆਰਥੀਆਂ ਲਈ ਇਕ ਅਹਿਮ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਦਿਆਰਥੀ ਦੇਸ਼ ‘ਚ ਤਾਂ ਕੰਮ ਕਰ ਸਕਦੇ ਹਨ ਜਦੋਂ ਤੱਕ ਸਟੱਡੀ ਸ਼ੁਰੂ ਨਾ ਹੋ ਜਾਵੇ।
ਭਾਰਤ ‘ਚ ਮੌਜੂਦ ਕਨੈਡਾ ਐਬੇਂਸੀ ਨੇ ਭਾਰਤੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਹੋਏ ਇੱਕ ਟਵੀਟ ਕੀਤਾ ਜਿਸ ‘ਚ ਉਨਾਂ੍ਹ ਨੇ ਕਿਹਾ ਕਿ ਜੇਕਰ ਤੁਸੀਂ ਇਸ ਸਰਦੀਆਂ ‘ਚ ਕੈਨੇਡਾ ਜਾ ਰਹੇ ਹੋ, ਤਾਂ ਇੱਕ ਸਰਹੱਦ ਸੇਵਾ ਅਧਿਕਾਰੀ ਤੁਹਾਡੇ ਦਸਤਾਵੇਜਾਂ ਦੀ ਸਮੀਖਿਆ ਕਰੇਗਾ, ਜਿਸ ਨੂੰ ਦਿਖਾਉਣ ਲਈ ਤਿਆਰ ਰਹੋ ਕਿ ਤੁਹਾਡੇ ਏਜਿਗਨੇਟੇਡ ਲਰਨਿੰਗ ਇੰਸਟੀਚਿਊਟ ਨੇ ਤੁਹਾਨੂੰ ਦੇਰ ਨਾਲ ਆਉਣ ਦੀ ਆਗਿਆ ਦਿਤੀ ਹੈ ਜਾਂ ਫਿਰ ਪੋਸਟਪੋਨ ਹੋਇਆ ਹੈ।
(1/2) 📢 ATTN Students: If you are going to Canada this fall/winter, a border services officer will review your documents. Be prepared to show that your DLI has allowed you to arrive late OR that you have received a deferral. pic.twitter.com/JZErrv19VW
— Canada in India (@CanadainIndia) October 6, 2022
ਕੈਨੇਡਾ ਦੇ ਦੂਤਾਵਾਸ ਨੇ ਕਿਹਾ ਕਿ ਕੁਝ ਸਟੱਡੀ ਪਰਮਿਟ ਤੁਹਾਨੂੰ ਕਨੈਡਾ ‘ਚ ਕੰਮ ਕਰਨ ਦੀ ਆਗਿਆ ਦਿੰਦੇ ਹਨ, ਤੁਸੀਂ ਸਿਰਫ ਕੰਮ ਕਰਨਾ ਸ਼ੁਰੂ ਕਰ ਸਕਦੇ ਹੋ।ਜਦੋਂ ਤੁਹਾਡਾ ਸਟੱਡੀ ਪ੍ਰੋਗਰਾਮ ਸ਼ੁਰੂ ਹੋ ਗਿਆ ਹੋਵੇ, ਇਸ ਤੋਂ ਪਹਿਲਾਂ ਨਹੀਂ ਸਕਦੇ ਹਨ।