Lok sabha Election 2024 : ਲੋਕ ਸਭਾ ਚੋਣਾਂ ਦੇ ਸੱਤਵੇਂ ਪੜਾਅ ਦੀਆਂ ਵੋਟਾਂ ਹੋ ਰਹੀਆਂ ਹਨ।ਇਸ ਪੜਾਅ ‘ਚ ਉਤਰ ਪ੍ਰਦੇਸ਼ ਦੀਆਂ ਵੀ 13 ਸੀਟਾਂ ‘ਤੇ ਵੋਟਾਂ ਪਾਈਆਂ ਜਾ ਰਹੀਆਂ ਹਨ।ਸ਼ਨੀਵਾਰ ਸਵੇਰੇ ਵੋਟਾਂ ਸ਼ੁਰੂ ਹੋਣ ਤੋਂ ਬਾਅਦ ਉਤਰ ਪ੍ਰਦੇਸ਼ ਦੇ ਮੁਖ ਮੰਤਰੀ ਯੋਗੀ ਆਦਿੱਤਿਆਨਾਥ ਗੋਰਖਪੁਰ ‘ਚ ਆਪਣਾ ਵੋਟ ਪਾਉਣ ਪਹੁੰਚੇ ਹਨ।ਵੋਟਿੰਗ ਦੇ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਗਰਮੀ ‘ਚ ਮਤਦਾਨ ਦੇ ਪ੍ਰਤੀ ਉਤਸ਼ਾਹ ਦਿਖਾਉਣ ਲਈ ਵੋਟਰਸ ਦੇ ਧੰਨਵਾਦ ਕੀਤਾ।
ਇਸ ਦੌਰਾਨ ਸੀਐੱਮ ਯੋਗੀ ਨੇ ਉਨ੍ਹਾਂ ਲੋਕਾਂ ‘ਤੇ ਵੀ ਨਿਸ਼ਾਨਾ ਸਾਧਿਆ ਜੋ ਕੰਨਿਆਕੁਮਾਰੀ ‘ਚ ਪ੍ਰਧਾਨ ਮੰਤਰੀ ਮੋਦੀ ਦੀ ਧਿਆਨ ਸਾਧਨਾ ਦੀ ਆਲੋਚਨਾ ਕਰ ਰਹੇ ਹਨ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ, ‘ਜੋ ਲੋਕ ਭੋਗ ‘ਚ ਲਿਪਤ ਹਨ, ਅਨਾਚਾਰ, ਦੁਰਾਚਾਰ ‘ਚ ਲਿਪਤ ਹਨ ਉਹ ਲੋਕ ਅਧਿਆਤਮਕ ਅਰਾਧਨਾ ਦੇ ਮਹੱਤਵ ਨੂੰ ਨਹੀਂ ਸਮਝ ਸਕਦੇ।ਅਧਆਤਮਿਕ, ਅਰਾਧਨਾ ਨੂੰ ਸਮਝਾਉਣ ਦੇ ਲਈ ਭਾਰਤ ਅਤੇ ਭਾਰਤ ਵਰਗਾ ਮਨ ਚਾਹੀਦਾ।ਭਾਰਤ ਦੇ ਸਨਾਤਨ ਮੁੱਲਾਂ ਅਤੇ ਆਦਰਸ਼ਾਂ ਦੇ ਪ੍ਰਤੀ ਨਿਸ਼ਠਾ ਦਾ ਭਾਵ ਚਾਹੀਦਾ।
‘ਦੇਸ਼ ਨੂੰ ਮਿਲੇਗਾ ਪੀਐੱਮ ਮੋਦੀ ਦੀ ਸਾਧਨਾ ਦਾ ਲਾਭ’: ਯੋਗੀ
ਉਨ੍ਹਾਂ ਨੇ ਕਿਹਾ, ਜਿਨ੍ਹਾਂ ਦੇ ਮਨ ‘ਚ ਭਾਰਤ ਦੇ ਪ੍ਰਤੀ ਆਸਥਾ ਦਾ ਭਾਵ ਨਹੀਂ ਹੈ, ਭਾਰਤ ਦੇ ਸਨਾਤਨ ਮੁੱਲਾਂ ਅਤੇ ਆਦਰਸ਼ਾਂ ਦੀਆਂ ਧੱਜੀਆਂ ਉਡਾਉਣਾ ਜਿਨ੍ਹਾਂ ਨੇ ਆਪਣੇ ਜੀਵਨ ਦਾ ਉਦੇਸ਼ ਸਮਝ ਲਿਆ ਸੀ ਅਤੇ ਜਿਨ੍ਹਾਂ ਦੇ ਕਾਰਨਾਮਿਆਂ ਨਾਲ ਜਨਤਾ ਉਨ੍ਹਾਂ ਨੂੰ ਵਾਰ ਵਾਰ ਠੁਕਰਾਈ ਜਾ ਰਹੀ ਹੈ ਉਹ ਲੋਕ ਮੋਦੀ ਜੀ ਦੇ ਇਸ ਧਿਆਨ ਸਾਧਨਾ ਅਤੇ ਰਾਸ਼ਟਰ ਅਰਾਧਨਾ ਦਾ ਮਖੌਲ ਭਾਵੇਂ ਹੀ ਉਡਾ ਸਕਦੇ ਹਨ ਪਰ ਜਨਤਾ ਜਨਾਰਦਨ ਆਪਣੇ ਨੇਤਾ ਦੇ ਸਮਰਥਨ ‘ਚ ਉਨ੍ਹਾਂ ਦੇ ਪੂਰੇ ਕਾਰਜਕਾਰ ਦੇ ਨਾਲ ਜੁੜੀ ਹੋਈ ਹੈ।
ਅਸੀਂ ਵਿਸ਼ਵਾਸ਼ ਦੇ ਨਾਲ ਕਹਿ ਸਕਦੇ ਹਾਂ ਕਿ ਮੋਦੀ ਜੀ ਦਾ ਧਿਆਨ ਸਾਧਨਾ ਪ੍ਰੋਗਰਾਮ ਵੀ ਰਾਸ਼ਟਰ ਅਰਾਧਨਾ ਦਾ ਹਿੱਸਾ ਹੈ ਅਤੇ ਇਸਦਾ ਲਾਭ ਵੀ ਦੇਸ਼ ਨੂੰ ਪ੍ਰਾਪਤ ਹੋਵੇਗਾ।