UPSC Civil Services Interview Schedule: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਸਿਵਲ ਸਰਵਿਸਿਜ਼ 2022 ਇੰਟਰਵਿਊ ਦਾ ਸ਼ੈਡਿੂਲ ਜਾਰੀ ਕਰ ਦਿੱਤਾ ਹੈ। ਇੰਟਰਵਿਊ ਦਾ ਸਮਾਂ UPSC ਦੀ ਅਧਿਕਾਰਤ ਸਾਈਟ upsc.gov.in ‘ਤੇ ਉਪਲਬਧ ਹੈ।
ਜਾਣੋ ਕਦੋਂ ਸ਼ੁਰੂ ਹੋਵੇਗੀ ਇੰਟਰਵਿਊ
ਦੱਸ ਦੇਈਏ ਕਿ 582 ਉਮੀਦਵਾਰਾਂ ਦੀ ਇੰਟਰਵਿਊ ਦਾ ਸ਼ੈਡਿਊਲ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 1026 ਅਤੇ 918 ਉਮੀਦਵਾਰਾਂ ਲਈ ਸ਼ੈਡਿਊਲ ਜਾਰੀ ਕੀਤਾ ਗਿਆ ਸੀ ਤੇ ਇੰਟਰਵਿਊ ਦਾ ਸ਼ੈਡਿਊਲ 30 ਜਨਵਰੀ 2023 ਤੋਂ ਸ਼ੁਰੂ ਕੀਤਾ ਗਿਆ ਸੀ।
ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨਵੇਂ ਇੰਟਰਵਿਊ ਦੇ ਸ਼ੈਡਿਊਲ ਮੁਤਾਬਕ ਪਰਸਨੈਲਿਟੀ ਟੈਸਟ 24 ਅਪ੍ਰੈਲ ਤੋਂ 18 ਮਈ, 2023 ਤੱਕ ਲਿਆ ਜਾਵੇਗਾ। ਸ਼ੈਡਿਊਲ ਵਿੱਚ ਇੰਟਰਵਿਊ ਦਾ ਰੋਲ ਨੰਬਰ, ਮਿਤੀ ਅਤੇ ਸੈਸ਼ਨ ਸ਼ਾਮਲ ਹੁੰਦਾ ਹੈ। ਸਵੇਰ ਦੇ ਸੈਸ਼ਨ ਲਈ ਰਿਪੋਰਟਿੰਗ ਸਮਾਂ 09:00 ਘੰਟੇ ਅਤੇ ਦੁਪਹਿਰ ਦੇ ਸੈਸ਼ਨ ਲਈ 1:00 ਘੰਟੇ ਹੈ। ਇਨ੍ਹਾਂ 582 ਉਮੀਦਵਾਰਾਂ ਦੇ ਪਰਸਨੈਲਿਟੀ ਟੈਸਟ (ਇੰਟਰਵਿਊ) ਲਈ ਈ-ਸੰਮਨ ਪੱਤਰ ਜਲਦੀ ਹੀ ਉਪਲਬਧ ਕਰਵਾਏ ਜਾਣਗੇ, ਜੋ ਕਮਿਸ਼ਨ ਦੀ ਵੈੱਬਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ।
ਇੰਟਰਵਿਊ ਦਾ ਸਮਾਂ ਦੇਖਣ ਲਈ ਸਿੱਧਾ ਲਿੰਕ ‘ਤੇ ਕਲਿੱਕ ਕਰੋ-
ਕਮਿਸ਼ਨ ਨੇ ਕਿਹਾ ਹੈ ਕਿ ਇੰਟਰਵਿਊ ਲਈ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਨੂੰ ਇੰਟਰਵਿਊ ਵਿੱਚ ਹਾਜ਼ਰ ਹੋਣ ਲਈ ਯਾਤਰਾ ਦੇ ਪੈਸੇ ਵੀ ਦਿੱਤੇ ਜਾਣਗੇ। ਹਾਲਾਂਕਿ, ਇਹ ਲਾਭ ਦੂਜੀ ਸ਼੍ਰੇਣੀ/ਸਲੀਪਰ ਕਲਾਸ ਵਿੱਚ ਟਿਕਟਾਂ ਬੁੱਕ ਕਰਨ ਵਾਲਿਆਂ ਨੂੰ ਦਿੱਤਾ ਜਾਵੇਗਾ। ਹੋਰ ਵੇਰਵੇ ਉਮੀਦਵਾਰ ਨੋਟੀਫਿਕੇਸ਼ਨ ‘ਤੇ ਜਾ ਕੇ ਦੇਖ ਸਕਦੇ ਹਨ।
ਦੱਸ ਦੇਈਏ ਕਿ ਸੰਘ ਲੋਕ ਸੇਵਾ ਕਮਿਸ਼ਨ ਦੁਆਰਾ ਹਰ ਸਾਲ ਸਿਵਲ ਸੇਵਾਵਾਂ ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ। ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਉਮੀਦਵਾਰ ਪ੍ਰੀਖਿਆ ਵਿੱਚ ਬੈਠਦੇ ਹਨ। ਇਸ ਪ੍ਰੀਖਿਆ ਨੂੰ ਸਭ ਤੋਂ ਮੁਸ਼ਕਿਲ ਪ੍ਰੀਖਿਆਵਾਂ ਚੋਂ ਇੱਕ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਹਰ ਕੋਈ ਇਸ ਨੂੰ ਕਲਿਅਰ ਨਹੀਂ ਕਰ ਪਾਉਂਦਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h